ਤੁਹਾਨੂੰ ਤੁਹਾਡਾ ਮਸਲਾ ਨਹੀਂ ਮਿਲ ਰਿਹਾ? ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।
ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਠਹਿਰ ਗਈ ਸੀ। ਮੈਂ ਨਾ ਤਾਂ ਪਰਿਵਾਰ ਉੱਤੇ ਧਿਆਨ ਦੇ ਪਾ ਰਿਹਾ ਸਾਂ ਅਤੇ ਨਾ ਹੀ ਆਪਣੇ ਕੰਮ ਉੱਤੇ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਦਿਮਾਗ ਉੱਤੇ ਹਨ੍ਹੇਰੇ ਦੇ ਬੱਦਲ ਛਾ ਗਏ ਹਨ।
ਫਿਰ 3 ਜਨਵਰੀ 2015 ਦੀ ਰਾਤ ਨੂੰ ਮੇਰੇ ਕੋਲ ਬਹੁਤ ਸਾਰਾ ਗਾਂਜਾ ਸੀ। ਇਸ ਨੂੰ ਮੈਂ ਆਪਣੇ ਕਮਰੇ ਵਿੱਚ ਮੇਜ ਉੱਤੇ ਫੈਲਾਇਆ ਹੋਇਆ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਜਾਂ ਤਾਂ ਉਸ ਰਾਤ ਮੈਂ ਆਤਮਹੱਤਿਆ ਕਰ ਲਵਾਂਗਾ।
ਨਵੀਂਆਂ ਜ਼ੁੰਮੇਵਾਰੀਆਂ ਦੇ ਨਾਲ-ਨਾਲ ਮਨੋਰੰਜਨ ਦੇ ਨਵੇਂ ਵਿਕਲਪ ਵੀ ਆਉਣ ਲੱਗੇ। ਮੈਨੂੰ ਦਫਤਰ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੇ ਸੱਦੇ ਆਉਣ ਲੱਗੇ। ਮੈਨੂੰ ਸ਼ਰਾਬ ਪੀਣ ਅਤੇ ਨੱਚਣ ਵਿੱਚ ਮਜ਼ਾ ਆਉਣ ਲੱਗਾ।
ਜਦ ਮੈਂ ਤੀਜੀ ਕਲਾਸ ਵਿੱਚ ਸਾਂ ਤਾਂ ਮੇਰੇ ਇੱਕ ਮਿੱਤਰ ਨੇ ਮੈਨੂੰ ਦੱਸਿਆ, “ਮੈਂ ਰਾਤ ਨੂੰ ਸੌਣ ਲਈ ਤੇਰੇ ਘਰ ਨਹੀਂ ਰਹਿ ਸੱਕਦਾ ਕਿਉਂਕਿ ਮੇਰੇ ਮਾਪੇ ਆਖਦੇ ਹਨ ਕਿ ਤੇਰੇ ਮਾਪੇ ਸ਼ਰਾਬੀ ਹਨ।”
ਅਸੀਂ ਬਹੁਤ ਖੁਸ਼ ਸਾਂ—ਗਰਭਧਾਰਣ ਦੀ ਜਾਂਚ ਵਿੱਚ ਪਤਾ ਲੱਗਾ ਸੀ ਕਿ ਮੈਂ ਗਰਭਵਤੀ ਹਾਂ ਅਤੇ ਸਭਕੁਝ ਬਹੁਤ ਵਧੀਆ ਚਲ ਰਿਹਾ ਸੀ। ਇੱਕ ਵਧੀਆ ਪਰਿਵਾਰ, ਇੱਕ ਵਧੀਆ ਮਾਸੂਮ ਜ਼ਿੰਦਗੀ, ਇੱਕ ਵਧੀਆ ਭਵਿੱਖ। ਪਰ...
ਜਦ ਵੀ ਉਹ ਮੇਰੇ ਨਾਲ ਲੜਦਾ ਸੀ, ਮੈਂ ਬਹੁਤ ਭਾਰੀ ਜਜ਼ਬਾਤੀ ਸਦਮੇ ਵਿੱਚ ਚਲੀ ਜਾਂਦੀ ਸਾਂ—ਮੈਂ ਆਪਣਾ ਆਪਾ ਗੁਆ ਬੈਠਦੀ ਸੀ। ਅਜਿਹਾ ਕਰਕੇ ਮੈਂ ਉਸ ਨੂੰ ਉਹ ਤਾਕਤ ਦੇ ਦਿੰਦੀ ਸੀ ਜਿਸ ਦੀ ਵਰਤੋਂ ਕਰਕੇ ਉਹ ਮੈਨੂੰ ਮਾਰਦਾ-ਕੁੱਟਦਾ ਸੀ।
ਮੇਰਾ ਪਤੀ ਮੇਰੇ ਨਾਲ ਰਹਿੰਦਿਆਂ ਹੋਇਆਂ ਵੀ ਮੇਰੇ ਲਈ ਅਤੇ ਸਾਡੀ ਬੇਟੀ ਲਈ ਕਦੇ ਵੀ ਉਪਲਬਧ ਨਹੀਂ ਰਹਿੰਦਾ ਸੀ। ਉਸ ਦਾ ਅਜਿਹਾ ਰੱਵਈਆ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਰ ਮੈਂ ਇਸ ਸੱਚਾਈ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਸਾਂ।
ਵਿਦੇਸ਼ ਵਿੱਚ ਰਹਿੰਦਿਆਂ ਜੋ ਮੇਰੇ ਨਾਲ ਛੇ ਸਾਲ ਦੀ ਉਮਰ ਵਿੱਚ ਵਾਪਰਿਆ ਸੀ ਉਹ ਮੇਰੇ ਲਈ ਅਜਿਹਾ ਇੱਕ ਭਿਆਣਕ ਸੁਫਨਾ ਬਣ ਗਿਆ ਜਿਹੜਾ ਕਈ ਦਹਾਕਿਆਂ ਤਕ ਜਾਰੀ ਰਿਹਾ
ਸਾਡੇ ਵਿਆਹ ਤੋਂ ਕੁਝ ਵਰ੍ਹਿਆਂ ਮਗਰੋਂ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਉਨ੍ਹਾਂ ਇਸਤਰੀਆਂ ਨੂੰ ਕਾਮੁਕਤਾ ਭਰੀਆਂ ਈਮੇਲਾਂ ਲਿਖਦਾ ਹੈ ਜਿਨ੍ਹਾਂ ਨੂੰ ਉਹ ਇੰਟਰਨੈੱਟ ਉੱਤੇ ਮਿਲਿਆ ਸੀ। ਇਹ ਤਾਂ ਬਸ ਸ਼ੁਰੂਆਤ ਸੀ।
ਹੁਣ ਨੌਕਰੀ ਚਲੇ ਜਾਣ ਤੋਂ ਬਾਅਦ ਇੱਕ ਸਾਲ ਬੀਤ ਚੁੱਕਾ ਹੈ, ਪਰ ਮੈਂ ਅਜੇ ਵੀ ਗੁੱਸੇ, ਪੀੜਾ, ਅਤੇ ਸ਼ਰਮਿੰਦਗੀ ਨਾਲ ਭਰਿਆ ਹੋਇਆ ਹਾਂ। ਮੈਂ ਅਜੇ ਵੀ ਨੌਕਰੀ ਦੀ ਤਲਾਸ਼ ਵਿੱਚ ਹਾਂ, ਪਰ ਇਸ ਦਗਾਬਾਜ਼ੀ ਦਾ ਮੇਰੇ ਉੱਤੇ ਬਹੁਤ ਮਾੜਾ ਅਸਰ ਪਿਆ ਹੈ।
ਮੈਂ ਅਜੇ 20 ਦੀ ਉਮਰ ਵਿੱਚ ਕਦਮ ਹੀ ਰੱਖਿਆ ਸੀ ਕਿ ਇੰਟਰਨੈਟ ਇੱਕ ਨਵੀਂ ਸੁਗਾਤ ਵਜੋਂ ਹਰ ਪਾਸੇ ਫੈਲ ਗਿਆ। ਇਸ ਨਵੀਂ ਤਕਨੀਕ ਦੇ ਨਾਲ ਹਰ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਤੁਰੰਤ ਵੇਖਣ ਦੇ ਰਾਹ ਵੀ ਖੁੱਲ੍ਹ ਗਏ।
ਉਸ ਨੇ ਮੈਨੂੰ ਆਖਿਆ ਕਿ ਮੈਂ ਉਸ ਨੂੰ ਗਲਤ ਤਰੀਕੇ ਨਾਲ ਛੂਹਾਂ। ਇਸ ਦੇ ਬਦਲੇ ਵਿੱਚ ਉਸ ਨੇ ਮੈਨੂੰ ਟਾਫੀਆਂ ਦਿੱਤੀਆਂ। ਉਸ ਨੇ ਇਹ ਆਖ ਕੇ ਇਸ ਨੂੰ ਸਹੀ ਠਹਿਰਾਇਆ ਕਿ ਇਹ ਸਿਰਫ “ਮਜ਼ਾ ਕਰਨ ਲਈ ਖੇਡਿਆ ਜਾਣ ਵਾਲਾ ਇੱਕ ਖੇਡ” ਹੈ।
ਇੱਕ ਹੋਟਲ ਦੇ ਤਲਾਬ ਵਿੱਚ ਤੈਰਨ ਤੋਂ ਬਾਅਦ ਇੱਕ ਵਿਅਕਤੀ ਮੇਰੇ ਨਾਲ-ਨਾਲ ਤੁਰਨ ਲੱਗ ਪਿਆ। “ਮੈਂ ਤੁਹਾਡੇ ਨਾਲ ਤੁਹਾਡੇ ਕਮਰੇ ਤੱਕ ਆਉਣਾ ਚਾਹੁੰਦਾ ਹਾਂ, ਇਹ ਪੱਕਾ ਕਰਨ ਲਈ ਕਿ ਤੁਸੀਂ ਸੁਰੱਖਿਅਤ ਰਹੋ।”
ਮੇਰੀ ਸੋਚ ਅਨੁਸਾਰ ਜਿਹੜਾ ਵਿਅਕਤੀ ਮੈਨੂੰ ਅਜੋਕੀ, ਅਪਸਰਾ ਅਤੇ ਮਨਮੋਹਕ ਮੰਨਦਾ ਸੀ, ਅਸਲ ਵਿੱਚ ਉਹ ਆਪਣੀ ਜਿਨਸੀ ਚਾਹਤ ਮੇਰੀ ਬਜਾਇ ਇੱਕ ਸਕਰੀਨ ਕੋਲੋਂ ਪੂਰੀ ਕਰ ਰਿਹਾ ਸੀ
ਮੈਨੂੰ ਆਪਣੀਆਂ ਸਹੇਲੀਆਂ ਦੇ ਬੱਚਿਆਂ ਨਾਲ ਖੇਡਣਾ ਚੰਗਾ ਲੱਗਦਾ ਹੈ, ਪਰ ਉਸ ਵੇਲੇ ਥੋੜਾ ਇਕੱਲਾਪਣ ਮਹਿਸੂਸ ਹੁੰਦਾ ਹੈ ਜਦੋਂ ਉਹ ਆਪਣੀ “ਮੰਮੀ” ਨੂੰ ਪੁਕਾਰ ਕੇ ਮੇਰੀਆਂ ਬਾਹਾਂ ਵਿੱਚੋਂ ਚਲੇ ਜਾਂਦੇ ਹਨ।
ਜਦ ਮੈਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂਤਾਂ ਮੈਂ ਖੁਸ਼ੀ ਦੇ ਮਾਰੇ ਸੱਤਵੇਂ ਆਸਮਾਨ ਉੱਤੇਸਾਂ। ਪਰ ਛੇਤੀ ਹੀ ਮੇਰੀ ਖੁਸ਼ੀ ਮਾਯੂਸੀ ਵਿੱਚਬਦਲ ਗਈ ਜਦ ਮੈਂ ਆਪਣੇ ਜਬਾੜੇ ਦੇ ਹੇਠਾਂ ਇੱਕਗੰਢ ਜਿਹੀ ਵੇਖੀ।