ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ। - 1 John 4:19
ਸਾਨੂੰ ਚਿੰਤਾ ਇਸ ਕਰਕੇ ਹੈ ਕਿਉਂਕਿ ਅਸੀਂ ਅਜਿਹੇ ਲੋਕਾਂ ਦਾ ਇੱਕ ਸਮਾਜ ਹਾਂ (ਆਨਲਾਈਨ ਅਤੇ ਵਿਅਕਤੀਗਤ ਤੌਰ ’ਤੇ ਵੀ) ਜਿਨ੍ਹਾਂ ਦੇ ਆਪਣੇ ਸੰਘਰਸ਼ ਵੀ ਰਹੇ ਹਨ। ਅਸੀਂ ਜਾਣਦੇ ਹਾਂ ਕਿ ਗੱਲਾਂ ਨੂੰ ਆਪਣੇ ਅੰਦਰ ਦਬਾ ਕੇ ਰੱਖਣ ਨਾਲ ਉਹ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਹਨ, ਪਰ ਆਪਣੇ ਅੰਦਰ ਦੱਬੀਆਂ ਹੋਈਆਂ ਗੱਲਾਂ ਨੂੰ ਦੂਜਿਆਂ ਦੇ ਨਾਲ ਵੰਡ ਕੇ ਸਾਨੂੰ ਸਾਡੀ ਯਾਤਰਾ ਲਈ ਤਾਕਤ ਅਤੇ ਬੁੱਧੀ ਮਿਲਦੀ ਹੈ।
ਅਸੀਂ ਆਪਣੇ ਸੰਘਰਸ਼ਾਂ ਦੇ ਦਰਮਿਆਨ ਅਦਭੁਤ ਆਸ ਦੇ ਨਾਲ-ਨਾਲ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਪ੍ਰੇਮ ਦੇ ਰਾਹੀਂ ਸ਼ਾਂਤੀ ਅਤੇ ਅਨੰਦ ਵੀ ਪ੍ਰਾਪਤ ਕੀਤਾ ਹੈ। ਅਸੀਂ ਇਸ ਖੁਸ਼ਖਬਰੀ ਨੂੰ ਸਿਰਫ ਆਪਣੇ ਕੋਲ ਹੀ ਨਹੀਂ ਰੱਖਣਾ ਚਾਹੁੰਦੇ। ਅਸੀਂ ਉਨ੍ਹਾਂ ਲੋਕਾਂ ਦੀ ਵੀ ਮਦਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਇਹ ਆਸ, ਸ਼ਾਂਤੀ, ਤਾਕਤ, ਅਤੇ ਅਨੰਦ ਪ੍ਰਾਪਤ ਕਰਨ ਵਿੱਚ ਔਖਿਆਈ ਹੁੰਦੀ ਹੈ, ਤਾਂ ਜੋ ਉਹ ਵੀ ਉਸ ਅਦਭੁਤ ਜੀਵਨ ਵਿੱਚ ਪ੍ਰਵੇਸ਼ ਕਰ ਸਕਣ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਦੇ ਲਈ ਤਿਆਰ ਕੀਤਾ ਹੋਇਆ ਹੈ।
ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ।
ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਸ਼ਰਤ-ਰਹਿਤ ਪ੍ਰੇਮ ਕਰਦਾ ਹੈ ਅਤੇ ਸਾਡਿਆਂ ਸੰਘਰਸ਼ਾਂ ਉੱਤੇ ਜੇਤੂ ਹੋਣ ਵਿੱਚ ਸਾਡੀ ਮਦਦ ਕਰਨਾ ਚਾਹੰਦਾ ਹੈ। ਉਸ ਤੋਂ ਮਦਦ ਪ੍ਰਾਪਤ ਕਰਨ ਲਈ ਪਹਿਲਾਂ ਲਾਜ਼ਮੀ ਹੈ ਕਿ ਅਸੀਂ ਉਸ ਦੇ ਨਾਲ ਵਿਅਕਤੀਗਤ ਸੰਬੰਧ ਸਥਾਪਿਤ ਕਰੀਏ। ਇਸ ਸੰਬੰਧ ਨੂੰ ਪ੍ਰਾਪਤ ਕਰਨ ਦਾ ਤਰੀਕਾ ਇਹ ਹੈ।
ਜ਼ਿਆਦਾਤਰ ਲੋਕਾਂ ਦੇ ਅੰਦਰ ਇਸ ਸੰਸਾਰ ਨੂੰ ਅਤੇ ਉਨ੍ਹਾਂ ਦੇ ਆਪਣੇ ਜੀਵਨ ਨੂੰ ਸੁਧਾਰਨ ਦੀ ਮਜਬੂਤ ਇੱਛਾ ਹੁੰਦੀ ਹੈ। ਕਿਉਂ? ਕਿਉਂਕਿ ਆਪਣੇ ਦਿਲ ਦੀਆਂ ਡੁੰਘਿਆਈਆਂ ਵਿੱਚ ਉਹ ਜਾਣਦੇ ਹਨ ਕਿ ਸੰਸਾਰ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਹੋਣਾ ਚਾਹੀਦਾ ਹੈ। ਵੱਖ-ਵੱਖ ਪੱਖਾਂ ਵਿੱਚ ਇਹ ਅਜੇ ਵੀ ਟੁੱਟਿਆ ਹੋਇਆ ਹੈ ਅਤੇ ਅਸੀਂ ਵੀ ਅਜਿਹੇ ਹੀ ਹਾਂ। ਅਸੀਂ ਸਾਰੇ ਛੁਟਕਾਰੇ ਅਤੇ ਚੰਗਿਆਈ ਦੀ ਉਸ ਕਥਾ ਦਾ ਹਿੱਸਾ ਹਾਂ ਜਿਸ ਨੂੰ ਪਰਮੇਸ਼ੁਰ ਸਰਿਸ਼ਟੀ ਦੇ ਅਰੰਭ ਤੋਂ ਹੀ ਲਿਖਦਾ ਆ ਰਿਹਾ ਹੈ।
ਪਰਮੇਸ਼ੁਰ ਨੇ ਸਾਨੂੰ ਭਰਪੂਰੀ ਦੇ ਜੀਵਨ ਲਈ ਸਿਰਜਿਆ ਸੀ। ਤਾਂ ਜੋ ਅਸੀਂ ਉਸ ਨੂੰ ਵਿਅਕਤੀਗਤ ਤੌਰ ’ਤੇ ਜਾਣੀਏ ਤੇ ਉਸ ਦੇ ਅਤੇ ਸਾਡੇ ਵਿਚਾਲੇ ਕੁਝ ਵੀ ਨਾ ਆਵੇ। ਨਾ ਤਾਂ ਅਸੀਂ ਦੂਜਿਆਂ ਨੂੰ ਦੁਖ ਪਹੁੰਚਾਈਏ ਅਤੇ ਨਾ ਹੀ ਆਪ ਦੁਖ ਝੱਲੀਏ। ਅਸੀਂ ਉਸ ਅਦਭੁਤ ਸੰਸਾਰ ਦਾ ਅਨੰਦ ਮਾਣ ਸਕੀਏ ਜੋ ਉਸ ਨੇ ਸਾਡੇ ਲਈ ਸਿਰਜਿਆ ਸੀ। ਰੋਜਾਨਾ ਅਨੰਦ, ਉਦੇਸ਼ ਅਤੇ ਸਾਰਥਕਤਾ ਭਰਾ ਜੀਵਨ ਬਤੀਤ ਕਰੀਏ।
“ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ, ਅਤੇ ਆਦਮੀ ਨੂੰ ਜੀਵਨ ਵਿੱਚ ਆਇਆ”(ਉਤਪਤ 2:7)।
ਪਰ ਅਸੀਂ ਸੰਤੋਖ ਨਹੀਂ ਕੀਤਾ। ਪਹਿਲੇ ਮਨੁੱਖ ਪਰਮੇਸ਼ੁਰ ਤੋਂ ਅਤੇ ਉਸ ਵੱਲੋਂ ਦਿੱਤੇ ਜਾ ਰਹੇ ਅਦਭੁਤ ਜੀਵਨ ਤੋਂ ਬੇਮੁੱਖ ਹੋ ਗਏ। ਇਸ ਤਰ੍ਹਾਂ ਮੌਤ, ਦਰਦ, ਬੁਰਿਆਈ ਅਤੇ ਇਕੱਲਾਪਣ ਸੰਸਾਰ ਵਿੱਚ ਆ ਗਏ। ਇੱਕ ਵਿਦਰੋਹੀ ਚੋਣ ਨੇ ਪਰਮੇਸ਼ੁਰ ਦੇ ਨਾਲ ਸੰਬੰਧ ਨੂੰ ਤੋੜ ਦਿੱਤਾ। ਅਸੀਂ ਸ਼ਾਇਦ ਆਖੀਏ, “ਇਹ ਸਹੀ ਨਹੀਂ ਹੈ।” ਪਰ ਅਸੀਂ ਸਾਰੇ ਪਾਪੀ ਹਾਂ। ਆਪਣੇ ਦਿਲ ਦੀਆਂ ਡੁੰਘਿਆਈਆਂ ਵਿੱਚ ਅਸੀਂ ਜਾਣਦੇ ਹਾਂ ਕਿ ਅਸੀਂ ਵੀ ਉਹੋ ਕਰਦੇ ਹਾਂ: ਅਸੀਂ ਆਪਣੇ ਆਪ ਨੂੰ ਪਹਿਲ ਦੇਣਾ ਪਸੰਦ ਕਰਦੇ ਹਾਂ, ਪਰਮੇਸ਼ੁਰ ਦੇ ਰਾਹ ਦੀ ਬਜਾਇ ਆਪਣੇ ਆਪ ਦੇ ਰਾਹ ਨੂੰ ਚੁਣਦੇ ਹਾਂ।
“ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ” (ਰੋਮੀਆਂ 6:23)।
ਯਿਸੂ ਹੀ ਹੈ ਜੋ ਸਾਨੂੰ ਜੀਵਨ ਵਿੱਚ ਵਾਪਿਸ ਲਿਆ ਸਕਦਾ ਹੈ। ਸਲੀਬ ਦੇ ਉੱਤੇ ਪਰਮੇਸ਼ੁਰ ਦੇ ਪੁੱਤਰ ਨੇ ਸਾਡੀ ਮੌਤ ਆਪਣੇ ਉੱਤੇ ਲੈ ਲਈ। ਉਸ ਨੇ ਸਾਡੇ ਸਾਰੇ ਵਿਦਰੋਹ ਦਾ ਪੂਰਾ ਜੁਰਮਾਨਾ ਭਰ ਦਿੱਤਾ ਅਤੇ ਬੁਰਿਆਈ ਨੂੰ ਹਰਾ ਦਿੱਤਾ। ਫਿਰ ਉਸ ਨੇ ਮ੍ਰਿਤਕਾਂ ਵਿੱਚੋਂ ਮੁੜ ਜੀਉਂਦਾ ਹੋ ਕੇ ਇਸ ਕੰਮ ਦੀ ਤਸਦੀਕ ਕੀਤੀ। ਹੁਣ ਉਹ ਉਸ ਹਰੇਕ ਵਿਅਕਤੀ ਨੂੰ ਭਰਪੂਰ ਅਤੇ ਸੱਚਾ ਜੀਵਨ ਦਿੰਦਾ ਹੈ, ਜੋ ਉਸ ਉੱਤੇ ਅਤੇ ਉਸ ਦੁਆਰਾ ਸਾਡੇ ਲਈ ਕੀਤੇ ਗਏ ਕੰਮ ਉੱਤੇ ਵਿਸ਼ਵਾਸ ਕਰਦਾ ਹੈ। ਸਾਡੇ ਲਈ ਇਹ ਇੱਕ ਮੁਫਤ ਤੋਹਫਾ ਹੈ ਪਰ ਇਸ ਦੀ ਕੀਮਤ ਵਜੋਂ ਸਾਨੂੰ ਆਪਣਾ ਘਮੰਡ ਛੱਡਣਾ ਪੈਂਦਾ ਹੈ। ਅਸੀਂ ਉਦੋਂ ਬਚਾਏ ਜਾਂਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਬਚਾਉਣ ਦੇ ਜਤਨ ਛੱਡ ਦਿੰਦੇ ਹਾਂ ਅਤੇ ਯਿਸੂ ਉੱਤੇ ਐਨਾ ਵਿਸ਼ਵਾਸ ਕਰਦੇ ਹਾਂ ਕਿ ਆਪਣਾ ਸਭਕੁਝ ਉਸ ਦੇ ਸਪੁਰਦ ਕਰ ਦੇਈਏ।
“ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ” (ਯੂਹੰਨਾ 10:10b)।
"ਪਰ ਹੁਣ ਸਾਡੇ ਮੁਕਤੀ ਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਜੀਵਨ ਅਤੇ ਅਬਨਾਸ ਨੂੰ ਖੁਸ਼ ਖਬਰੀ ਦੇ ਰਾਹੀਂ ਪਰਕਾਸ਼ ਕੀਤਾ" (2 ਤਿਮੋਥਿਉਸ 1:10)।
ਤੁਹਾਡੇ ਕੋਲ ਇੱਕ ਚੋਣ ਹੈ। ਹੁਣ ਤੋਂ ਤੁਹਾਡਾ ਜੀਵਨ ਇਨ੍ਹਾਂ ਦੋਹਾਂ ਦਿਸ਼ਾਵਾਂ ਵਿੱਚੋਂ ਕਿਸੇ ਵੀ ਦਿਸ਼ਾ ਵੱਲ ਜਾ ਸਕਦਾ ਹੈ: ਆਪਣੇ ਜੀਵਨ ਦਾ ਨਿਯੰਤ੍ਰਣ ਆਪਣੇ ਕੋਲ ਰੱਖੋ ਅਤੇ ਉਸ ਅਦਭੁਤ ਜੀਵਨ ਤੋਂ ਦੂਰ ਰਹੋ ਜੋ ਯਿਸੂ ਤੁਹਾਨੂੰ ਦੇਣਾ ਚਾਹੁੰਦਾ ਹੈ।
ਜਾਂ
ਆਪਣਾ ਜੀਵਨ ਯਿਸੂ ਦੇ ਸਪੁਰਦ ਕਰ ਦਿਓ ਅਤੇ ਪਰਮੇਸ਼ੁਰ ਦੇ ਨਾਲ ਆਪਣੇ ਸੰਬੰਧ ਦਾ ਅਰੰਭ ਕਰੋ, ਜੋ ਤੁਹਾਨੂੰ ਅੰਦਰੋਂ ਬਦਲਣਾ ਸ਼ੁਰੂ ਕਰ ਦਿੰਦਾ ਹੈ। ਤੁਹਾਨੂੰ ਇੱਕ ਉਦੇਸ਼ ਅਤੇ ਸਾਰਥਕਤਾ ਮਿਲ ਜਾਵੇਗੀ ਅਤੇ ਤੁਸੀਂ ਮਾਫੀ ਦੇ ਅਨੰਦ ਦਾ ਅਨੁਭਵ ਕਰੋਗੇ। ਤੁਸੀਂ ਆਪਣੇ ਅਤੀਤ ਤੋਂ ਚੰਗਿਆਈ ਪ੍ਰਾਪਤ ਹੁੰਦਿਆਂ ਵੇਖੋਗੇ ਅਤੇ ਸੱਚਾ ਪ੍ਰੇਮ ਕਰਨਾ ਸਿੱਖੋਗੇ। ਤੁਸੀਂ ਸੱਚਮੁੱਚ ਜੀਉਂਦੇ ਹੋ ਜਾਵੋਗੇ।
“ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ” (ਰੋਮੀਆਂ 10:9)।
ਆਪਣਾ ਜੀਵਨ ਯਿਸੂ ਨੂੰ ਸਮਰਪਿਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸੁਝਾਵਿਤ ਪ੍ਰਾਰਥਨਾ ਇਸ ਤਰ੍ਹਾਂ ਹੈ:
“ਪਰਮੇਸ਼ੁਰ, ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਉਂਦਾ ਆਇਆ ਹਾਂ। ਮੈਂ ਐਨੇ ਸੰਘਰਸ਼ ਕਰਕੇ ਥੱਕ ਚੁੱਕਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਮੇਰੇ ਸੁਆਰਥ ਤੋਂ ਮੁਕਤ ਕਰਨ ਲਈ ਯਿਸੂ ਨੇ ਆਪਣੀ ਜਾਨ ਦੇ ਦਿੱਤੀ। ਕਿਰਪਾ ਕਰਕੇ ਮੇਰੇ ਪਾਪ ਮਾਫ ਕਰ ਦਿਓ। ਤੁਹਾਡਾ ਧੰਨਵਾਦ ਕਿ ਯਿਸੂ ਮਰਿਆ ਨਹੀਂ ਰਿਹਾ। ਤੁਸੀਂ ਉਸ ਨੂੰ ਮ੍ਰਿਤਕਾਂ ਵਿੱਚੋਂ ਮੁੜ ਜੀਉਂਦਾ ਕਰ ਦਿੱਤਾ। ਮੈਂ ਤੁਹਾਡੇ ਨਾਲ ਨਵੇਂ ਜੀਵਨ ਦੇ ਤੋਹਫੇ ਨੂੰ ਕਬੂਲ ਕਰਦਾ ਹਾਂ। ਮੇਰੀ ਜ਼ਿੰਦਗੀ ਹੁਣ ਤੁਹਾਡੀ ਹੈ। ਕਿਰਪਾ ਕਰਕੇ ਤੁਹਾਡੇ ਤਰੀਕੇ ਅਨੁਸਾਰ ਜ਼ਿੰਦਗੀ ਜੀਉਣ ਵਿੱਚ ਮੇਰੀ ਮਦਦ ਕਰੋ। ਆਮੀਨ।”
ਜੇਕਰ ਤੁਸੀਂ ਯਿਸੂ ਦਾ ਪੈਰੋਕਾਰ ਬਣਨ ਦੀ ਚੋਣ ਕੀਤੀ ਹੈ ਤਾਂ ਕਿਰਪਾ ਕਰਕੇ ਸਾਨੂੰ ਜ਼ਰੂਰ ਦੱਸੋ। ਜੇਕਰ ਤੁਸੀਂ ਹੇਠਾਂ ਦਿੱਤਾ ਗਿਆ ਫਾਰਮ ਭਰੋਗੇ, ਤਾਂ ਇੱਕ ਸਲਾਹਕਾਰ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਤੁਹਾਨੂੰ ਛੇਤੀ ਹੀ ਸੰਪਰਕ ਕਰੇਗਾ ਅਤੇ ਤੁਹਾਡੇ ਲਈ ਪ੍ਰਾਰਥਨਾ ਕਰੇਗਾ।