ਸਭਨਾਂ ਯੂਜ਼ਰਾਂ ਲਈ ਲਾਜ਼ਮੀ ਹੈ ਕਿ ਉਹ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਸੇਵਾ ਰੱਦ ਕੀਤੀ ਜਾ ਸਕਦੀ ਹੈ ਜਾਂ ਫਿਰ ਸਾਈਟ ਦੇ ਕੁਝ ਪਹਿਲੂਆਂ ਦੀ ਵਰਤੋਂ ਦੀ ਇਜਾਜ਼ਤ ਰੱਦ ਕੀਤੀ ਜਾ ਸਕਦੀ ਹੈ।
ਇਹ ਸ਼ਰਤਾਂ ਸਾਡੇ ਇੰਟਰਐਕਟਿਵ ਸਮਾਜ ਲਈ ਜ਼ੁੰਮੇਵਾਰੀਆਂ ਦੀ ਰੂਪਰੇਖਾ ਪੇਸ਼ ਕਰਦੀਆਂ ਹਨ। “ਇੰਟਰਐਕਟਿਵ” ਵਿੱਚ ਸਾਈਟ ਦੇ ਉਹ ਸਾਰੇ ਖੇਤਰ ਸ਼ਾਮਲ ਹਨ ਜਿੱਥੇ ਯੂਜ਼ਰਾਂ ਨੂੰ ਆਪਣੀ ਸਮੱਗਰੀ ਦਰਜ ਕਰਨ ਦੁਆਰਾ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇਹ ਖੇਤਰ ਸ਼ਾਮਲ ਹਨ, ਪਰ ਇੱਥੇ ਤਕ ਹੀ ਸੀਮਿਤ ਨਹੀਂ ਹਨ, ਚੈਟਰੂਮ, ਬਲਾਗ, ਡਿਸਕਸ਼ਨ ਬੋਰਡ, ਕਮੈਂਟ ਫਾਰਮ, ਫੀਡਬੈਕ ਮਕੈਨਿਜ਼ਮ, ਮੈਂਟਰਿੰਗ, ਅਤੇ ਸਬਸਕ੍ਰਿਪਸ਼ਨ ਸੇਵਾਵਾਂ ਦੀ ਵਰਤੋਂ। ਸਾਡੇ ਕਿਸੇ ਵੀ ਇੰਟਰਐਕਟਿਵ ਖੇਤਰ ਦੀ ਵਰਤੋਂ ਕਰਨ ਦੁਆਰਾ ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਅਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਹਿਮਤੀ ਦੇ ਰਹੇ ਹੋ। ਅਸੀਂ ਇਹ ਮੰਨ ਰਹੇ ਹਾਂ ਕਿ ਇਹ ਇੰਟਰਐਕਟਿਵ ਯੂਜ਼ਰ ਇਨ੍ਹਾਂ ਨੂੰ ਸਮੇਂ-ਸਮੇਂ ਸਿਰ ਪੜ੍ਹਦੇ ਰਹਿਣ ਦੁਆਰਾ ਅਤੇ ਇਨ੍ਹਾਂ ਵਿੱਚ ਹੋਣ ਵਾਲੇ ਬਦਲਾਵਾਂ ਅਤੇ ਨਵੀਂਆਂ ਸ਼ਰਤਾਂ ਤੇ ਨਿਰਦੇਸ਼ ਜੋੜੇ ਜਾਣ ਬਾਰੇ ਜਾਗਰੂਕ ਰਹਿਣ ਦੁਆਰਾ ਇਨ੍ਹਾਂ ਸੇਵਾ ਦੀਆਂ ਸ਼ਰਤਾਂ ਨੂੰ ਪੜ੍ਹ ਚੁੱਕੇ ਹਨ ਅਤੇ ਸਹਿਮਤੀ ਦੇ ਚੁੱਕੇ ਹਨ।
ਕਿਸੇ ਵੀ ਸਮਾਜ ਵਿੱਚ ਪਰਵਾਨਯੋਗ ਵਿਹਾਰ ਦੀਆਂ ਕੁਝ ਨਿਰਧਾਰਿਤ ਅਪੇਖਿਆਵਾਂ ਹੁੰਦੀਆਂ ਹਨ। ਦਿ ਲਾਈਫ ਪ੍ਰੌਜੈਕਟ (ਪਹਿਲਾਂ ਟ੍ਰੁੱਥ ਮੀਡਿਆ ਨਾਮ ਤੋਂ ਜਾਣੂ) ਅਤੇ ਪਾਵਰ ਟੂ ਚੇਂਜ ਆਨਲਾਈਨ ਸਮਾਜ ਨੂੰ ਪ੍ਰੋਤਸਾਹਿਤ ਕਰਦੇ ਹਨ ਕਿ ਉਹ ਆਪਣੇ ਵਿਹਾਰ ਵਿੱਚ ਕਿਰਪਾ ਅਤੇ ਸੱਚਾਈ ਵਿਖਾਉਣ। ਅਸੀਂ ਮਹੱਤਵਪੂਰਨ ਆਤਮਿਕ ਪ੍ਰਸ਼ਨਾਂ ਬਾਰੇ ਚਰਚਾ ਲਈ ਇੱਕ ਮੰਚ ਤਿਆਰ ਕਰਨਾ ਚਾਹੁੰਦੇ ਹਾਂ। ਹਾਲਾਂਕਿ ਅਸੀਂ ਹਰੇਕ ਸਹਿਭਾਗੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਨ੍ਹਾਂ ਲੋਕਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਸਮਝਣ ਜਿਨ੍ਹਾਂ ਦੀਆਂ ਮਾਨਤਾਵਾਂ ਉਨ੍ਹਾਂ ਨਾਲੋਂ ਭਿੰਨ ਹਨ, ਤਾਂ ਵੀ ਜਿਹੜੀ ਸਮੱਗਰੀ ਜਾਂ ਵਿਹਾਰ ਸਾਡੇ ਵਿਸ਼ਵਾਸ ਦੀ ਮਾਨਤਾ (Statement of Faith) ਦੇ ਨਾਲ ਮੇਲ ਨਹੀਂ ਖਾਂਦੇ ਉਨ੍ਹਾਂ ਨੂੰ ਸੀਮਿਤ ਰੱਖਣ ਦੇ ਅਧਿਕਾਰ ਸਾਡੇ ਕੋਲ ਹਨ। ਸਾਈਟ ਦੇ ਕਿਸੇ ਵੀ ਇੰਟਰਐਕਟਿਵ ਖੇਤਰ ਵਿੱਚ ਸ਼ਾਮਲ ਹੋਣ ਦੁਆਰਾ ਤੁਸੀਂ ਇਨ੍ਹਾਂ ਸ਼ਰਤਾਂ ਦੇ ਨਾਲ ਸਹਿਮਤ ਹੋ ਰਹੇ ਹੋ।
ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਇੱਕ ਸੁਰੱਖਿਅਤ ਅਤੇ ਸੰਵੇਦਨਸ਼ੀਲ ਮਾਹੌਲ ਉਪਲਬਧ ਕਰਾਈਏ। ਪਰ ਤਾਂ ਵੀ ਤੁਸੀਂ ਆਪਣੀ ਜ਼ੁੰਮੇਵਾਰੀ ’ਤੇ ਇਸ ਵਿੱਚ ਹਿੱਸਾ ਲੈ ਰਹੇ ਹੋ। ਹਾਲਾਂਕਿ ਅਸੀਂ ਸਨਮਾਨ ਅਤੇ ਚੰਗੇ ਵਿਹਾਰ ਨੂੰ ਬਣਾਏ ਰੱਖਣ ਲਈ ਸਮਰਪਿਤ ਹਾਂ, ਤਾਂ ਵੀ ਸਾਡੇ ਇੰਟਰਐਕਟਿਵ ਖੇਤਰ ਬਾਲਗ ਲੋਕਾਂ ਲਈ ਤਿਆਰ ਕੀਤੇ ਗਏ ਹਨ। ਅਸੀਂ ਬੱਚਿਆਂ ਅਤੇ ਨੌਜਵਾਨਾਂ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਨਹੀਂ ਲੈ ਸਕਦੇ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰੂਮ ਛੱਡਣ ਲਈ ਆਖਿਆ ਜਾਵੇਗਾ।
MyStruggles.in (ਮੇਰਾ ਸੰਘਰਸ਼) ਸਾਈਟ ਦਾ ਸੰਚਾਲਨ ਦਿ ਲਾਈਫ ਪ੍ਰੌਜੈਕਟ ਵੱਲੋਂ ਕੀਤਾ ਜਾਂਦਾ ਹੈ, ਜੋ ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਦੀ ਇੱਕ ਸੇਵਕਾਈ ਹੈ। ਇਸ ਨੈਟਵਰਕ ਦਾ ਸੰਚਾਲਨ ਦਿ ਲਾਈਫ ਪੌਜੈਕਟ ਅਤੇ/ਜਾਂ ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਨੈਟਵਰਕ ਉੱਤੇ ਉਪਲਬਧ ਜ਼ਿਆਦਾਤਰ ਸਮੱਗਰੀ ਦੀ ਮਲਕੀਅਤ ਦਿ ਲਾਈਫ ਪੌਜੈਕਟ ਕੋਲ ਹੈ। ਇਸ ਨੈਟਵਰਕ ਉੱਤੇ ਅਜਿਹੀ ਸਮੱਗਰੀ ਵੀ ਹੋ ਸਕਦੀ ਹੈ ਜਿਸ ਦੀ ਮਲਕੀਅਤ ਕਿਸੇ ਥਰਡ ਪਾਰਟੀ ਕੋਲ ਹੈ ਅਤੇ ਉਸ ਸਮੱਗਰੀ ਨੂੰ ਲਾਈਸੈਂਸ, ਗ੍ਰਾਂਟ, ਜਾਂ ਉਸ ਥਰਡ ਪਾਰਟੀ ਅਤੇ ਦਿ ਲਾਈਫ ਪੌਜੈਕਟ ਦੇ ਵਿਚਕਾਰ ਹੋਏ ਇਕਰਾਰਨਾਮੇ ਦੇ ਅਧੀਨ ਹੀ ਇਸ ਨੈਟਵਰਕ ਉੱਤੇ ਪੋਸਟ ਕੀਤਾ ਗਿਆ ਹੈ।
ਦਿ ਲਾਈਫ ਪੌਜੈਕਟ ਨੇ ਇਸ ਨੈਟਵਰਕ ਨੂੰ ਤਿਆਰ ਕੀਤਾ ਹੈ ਤਾਂ ਜੋ ਤੁਸੀਂ ਲੋਕਾਂ ਨੂੰ ਉਨ੍ਹਾਂ ਦੀ ਆਤਮਕ ਯਾਤਰਾ ਵਿੱਚ ਜਾਣ ਸਕੋ, ਉਨ੍ਹਾਂ ਨਾਲ ਤਜਰਬਾ ਕਰ ਸਕੋ ਅਤੇ ਉਨ੍ਹਾਂ ਨੂੰ ਪ੍ਰੇਰਨਾ ਦੇ ਸਕੋ। ਪਰ ਫਿਰ ਵੀ ਤੁਹਾਨੂੰ ਇਸ ਨੈਟਵਰਕ ਵਿੱਚ ਪ੍ਰਵੇਸ਼ ਕਰਨ ਜਾਂ ਇਸ ਨੈਟਵਰਕ ਉੱਤੇ ਦਿੱਤੀ ਗਈ ਕਿਸੇ ਵੀ ਸਮੱਗਰੀ ਦੀ ਵਰਤੋਂ ਕਰਨ (ਭਾਵੇਂ ਇਸ ਵਿੱਚ ਤੁਹਾਡਾ ਪ੍ਰਵੇਸ਼ ਜਾਂ ਇਸ ਦੀ ਵਰਤੋਂ ਤੁਹਾਡੀ ਆਪਣੀ ਇੱਛਾ ਨਾਲ ਹੋਈ ਹੈ) ਦਾ ਅਧਿਕਾਰ ਸਿਰਫ ਤਦ ਹੀ ਦਿੱਤਾ ਜਾ ਸਕਦਾ ਹੈ ਜਦ ਤੁਸੀਂ ਸਾਡੇ ਸਭਨਾਂ ਲਾਜ਼ਮੀ ਨਿਯਮਾਂ ਅਤੇ ਸਾਡੀ ਸੇਵਾ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ, ਜੋ ਤੁਹਾਡੇ ਅਤੇ ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਵਿਚਕਾਰ ਇੱਕ ਇਕਰਾਰਨਾਮੇ ਦਾ ਕੰਮ ਕਰਦੇ ਹਨ। ਕਿਰਪਾ ਕਰਕੇ ਇਨ੍ਹਾਂ ਸਾਰੀਆਂ ਸੇਵਾ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ। ਇਸ ਨੈਟਵਰਕ ਬਾਰੇ ਕਿਸੇ ਵੀ ਪ੍ਰਸ਼ਨ ਜਾਂ ਪੜਤਾਲ ਨੂੰ ਇਸ ਨੈਟਵਰਕ ਦੇ ਸੰਚਾਲਕ ਕੋਲ [email protected] ’ਤੇ ਭੇਜਿਆ ਜਾਵੇ।
ਦਿ ਲਾਈਫ ਪੌਜੈਕਟ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਸਮੇਂ ਕੋਈ ਵੀ ਪ੍ਰਾਥਮਿਕ ਸੂਚਨਾ ਦਿੱਤੇ ਬਿਨਾ ਇਸ ਇਕਰਾਰਨਾਮੇ ਵਿੱਚ ਕੋਈ ਵੀ ਬਦਲਾਓ ਕਰ ਸਕਦੇ ਹਨ ਜਾਂ ਕੁਝ ਵੀ ਜੋੜ ਸਕਦੇ ਹਨ। ਇਸ ਕਰਕੇ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਪੇਜ ਨੂੰ ਸਮੇਂ-ਸਮੇਂ ਸਿਰ ਪੜ੍ਹਦੇ ਰਹੋ ਤਾਂ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਦਲਾਓ ਬਾਰੇ ਜਾਗਰੂਕ ਰਹਿ ਸਕੋ।
ਜੇਕਰ ਤੁਹਾਨੂੰ ਪਤਾ ਚੱਲਦਾ ਹੈ ਕਿ ਕੋਈ ਵਿਅਕਤੀ ਇਸ ਨੈਟਵਰਕ ਦੀ ਦੁਰਵਰਤੋਂ ਕਰ ਰਿਹਾ ਹੈ, ਤਾਂ ਕਿਰਪਾ ਕਰਕੇ ਇਸ ਬਾਰੇ ਨੈਟਵਰਕ ਦੇ ਸੰਚਾਲਕ ਨੂੰ ਸੂਚਿਤ ਕਰੋ।
ਇਸ ਨੈਟਵਰਕ ਉੱਤੇ ਦਿੱਤੀ ਗਈ ਸਾਰੀ ਸਮੱਗਰੀ ਅੰਤਰਰਾਸ਼ਟਰੀ ਟ੍ਰੇਡਮਾਰਕ ਅਤੇ ਕਾਪੀਰਾਈਟ ਨਿਯਮਾਂ ਦੇ ਅਧੀਨ ਸੁਰੱਖਿਅਤ ਹੈ ਅਤੇ ਇਸ ਦੀ ਵਰਤੋਂ ਸਿਰਫ ਵਿਅਕਤੀਗਤ ਅਤੇ ਗੈਰ-ਵਪਾਰਕ ਉਦੇਸ਼ ਲਈ ਹੀ ਕੀਤੀ ਜਾਵੇ। ਇਸ ਦਾ ਅਰਥ ਇਹ ਹੈ ਕਿ ਤੁਸੀਂ ਸਿਰਫ ਆਪਣੀ ਵਿਅਕਤੀਗਤ ਵਰਤੋਂ ਲਈ ਹੀ ਇਸ ਨੈਟਵਰਕ ਉੱਤੇ ਦਿੱਤੀ ਗਈ ਸਮੱਗਰੀ ਨੂੰ ਵੇਖ ਸਕਦੇ ਜਾਂ ਡਾਉਨਲੋਡ ਕਰ ਸਕਦੇ ਹੋ ਅਤੇ ਲਾਜ਼ਮੀ ਹੈ ਕਿ ਤੁਸੀਂ ਕਾਪੀਰਾਈਟ ਅਤੇ ਮਲਕੀਅਤ ਨਾਲ ਸੰਬੰਧਤ ਸਾਰੇ ਨੋਟਿਸ ਡਾਉਨਲੋਡ ਕੀਤੀ ਗਈ ਸਮੱਗਰੀ ਦੇ ਨਾਲ ਨੱਥੀ ਕਰਕੇ ਰਖੋ।
ਜੇਕਰ ਤੁਹਾਡੇ ਕੋਲ ਦਿ ਲਾਈਫ ਪੌਜੈਕਟ ਕੋਲੋਂ ਪੂਰਵ ਇਜਾਜ਼ਤ ਨਹੀਂ ਹੈ ਜਾਂ ਇਸ ਨੈਟਵਰਕ ਉੱਤੇ ਸਾਫ ਸ਼ਬਦਾਂ ਵਿੱਚ ਇਜਾਜ਼ਤ ਨਹੀਂ ਦਿੱਤੀ ਗਈ ਹੈ ਤਾਂ ਇਸ ਨੈਟਵਰਕ ਉੱਤੇ ਦਿੱਤੀ ਗਈ ਕਿਸੇ ਵੀ ਸਮੱਗਰੀ ਦਾ ਮੁੜ ਉਤਪਾਦਨ, ਨਕਲ, ਵਿਤਰਨ (ਜਿਸ ਵਿੱਚ ਈਮੇਲ, ਫੈਕਸ, ਜਾਂ ਹੋਰ ਕਿਸੇ ਵੀ ਇਲੈਕ੍ਰਟੋਨਿਕ ਮਾਧਿਅਮ ਨਾਲ ਭੇਜਣਾ ਸ਼ਾਮਲ ਹੈ), ਪ੍ਰਕਾਸ਼ਨ, ਬਦਲਾਓ, ਕਾਪੀ ਕਰਨ, ਜਾਂ ਪ੍ਰਸਾਰਣ ਕਰਨ ਦੀ ਸਖਤ ਮਨਾਹੀ ਹੈ। ਇਸ ਮਨਾਹੀ ਵਿੱਚ ਕਿਸੇ ਵੀ ਤਰ੍ਹਾਂ ਦੀ ਸੀਮਾ ਤੋਂ ਬਿਨਾ ਇਹ ਸਾਰੀ ਸਮੱਗਰੀ ਸ਼ਾਮਲ ਹੈ, ਕੋਈ ਵੀ ਲੇਖ, ਗ੍ਰਾਫਿਕ, ਲੋਗੋ, ਫੋਟੋਆਂ, ਆਡਿਓ, ਜਾਂ ਵੀਡਿਓ ਸਮੱਗਰੀ, ਜਾਂ ਇਸ ਨੈਟਵਰਕ ਉੱਤੇ ਉਪਲਬਧ ਆਡਿਓ-ਵਿਜ਼ੁਅਲ ਸਮੱਗਰੀ ਵਿੱਚੋਂ ਫੋਟੋਆਂ। ਇਸ ਨੈਟਵਰਕ ਜਾਂ ਹੋਰ ਕਿਸੇ ਵੀ ਵੈਬ ਨੈਟਵਰਕ ਜਾਂ ਨੈਟਵਰਕ ਨਾਲ ਜੁੜੇ ਕਿਸੇ ਕੰਪਿਉਟਰ ਤੋਂ ਵੀ ਕਿਸੇ ਸਮੱਗਰੀ ਉੱਤੇ ਵੀ ਇਹ ਮਨਾਹੀ ਲਾਗੂ ਹੁੰਦੀ ਹੈ। ਇਸ ਨੈਟਵਰਕ ਉੱਤੇ ਦਿੱਤੀ ਗਈ ਕਿਸੇ ਵੀ ਆਨਲਾਈਨ ਸਮੱਗਰੀ ਦੀ ਡਿਜੀਟਲ ਰੂਪ ਵਿੱਚ ਮੁੜ ਉਤਪਾਦਨ ਜਾਂ ਵਿਤਰਨ ਲਈ ਲਿਖਤ ਬੇਨਤੀ ਦਿ ਲਾਈਫ ਪੌਜੈਕਟ ਨੂੰ [email protected] ’ਤੇ ਕੀਤੀ ਜਾ ਸਕਦੀ ਹੈ।
ਤੁਹਾਨੂੰ ਇਸ ਗੱਲ ਦੀ ਵੀ ਸਖਤ ਮਨਾਹੀ ਹੈ ਕਿ ਤੁਸੀਂ ਅਜਿਹਾ ਕੋਈ ਕੰਮ ਕਰੋ ਜਾਂ ਅਜਿਹੀ ਕੋਈ ਸਮੱਗਰੀ ਤਿਆਰ ਕਰੋ ਜਿਹੜੀ ਇਸ ਨੈਟਵਰਕ ਉੱਤੇ ਦਿੱਤੀ ਗਈ ਸਮੱਗਰੀ ਵਿੱਚੋਂ ਲਈ ਗਈ ਹੈ ਜਾਂ ਇਸ ਉੱਤੇ ਅਧਾਰਿਤ ਹੈ, ਜਿਸ ਵਿੱਚ ਇਹ ਸ਼ਾਮਲ ਹਨ ਪਰ ਇਹ ਸੂਚੀ ਇਨ੍ਹਾਂ ਤਕ ਹੀ ਸੀਮਿਤ ਨਹੀਂ ਹੈ, ਫੌਂਟ, ਆਈਕਨ, ਲਿੰਕ ਬਟਨ, ਵਾਲਪੇਪਰ, ਅਤੇ ਲਾਈਸੈਂਸ ਰਹਿਤ ਸਮੱਗਰੀ। ਇਹ ਮਨਾਹੀ ਹਰ ਹਾਲ ਵਿੱਚ ਲਾਗੂ ਹੋਵੇਗੀ ਫਿਰ ਭਾਵੇਂ ਤੁਸੀਂ ਇੱਥੋਂ ਲਈ ਗਈ ਸਮੱਗਰੀ ਨੂੰ ਵੇਚੋ, ਵੱਟੋ, ਜਾਂ ਮੁਫਤ ਵਿੱਚ ਦਵੋ।
ਤੁਹਾਨੂੰ ਇਸ ਨੈਟਵਰਕ (ਸਮੂਹਿਕ ਰੂਪ ਵਿੱਚ “ਸਮਾਜ”) ਦੇ ਆਪਣੇ ਜਾਂ ਇਸ ਨਾਲ ਸੰਬੰਧਤ ਕਿਸੇ ਹੋਰ ਡਿਸਕਸ਼ਨ ਬੋਰਡ, ਫੋਰਮ, ਮੈਂਟਰਿੰਗ, ਚੈਟ ਰੂਮ, ਬਲਾਗ ਜਾਂ ਕਿਸੇ ਹੋਰ ਜਨਤਕ ਸਥਾਨ ਉੱਤੇ ਸੰਦੇਸ਼ਾਂ ਨੂੰ ਪੋਸਟ, ਸੰਚਾਰਿਤ, ਜਾਂ ਦਰਜ ਕਰਨ ਦੀ ਪੂਰੀ ਛੂਟ ਹੈ। ਪਰ ਫਿਰ ਵੀ, ਸਭਨਾਂ ਸੰਦੇਸ਼ਾਂ ਨੂੰ ਸੰਤੁਲਿਤ ਰੂਪ ਦੇਣ ਦਾ ਅਧਿਕਾਰ ਦਿ ਲਾਈਫ ਪੌਜੈਕਟ ਦੇ ਕੋਲ ਹੈ।
ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਸਮਾਜਾਂ ਵਿੱਚ ਦਰਜ ਕੀਤੇ ਜਾਣ ਵਾਲੇ ਸੰਦੇਸ਼ਾਂ ਦੀ ਪੜਤਾਲ ਉਨ੍ਹਾਂ ਨੂੰ ਪੋਸਟ ਕੀਤੇ ਜਾਣ ਤੋਂ ਪਹਿਲਾਂ ਦਿ ਲਾਈਫ ਪੌਜੈਕਟ ਦੁਆਰਾ ਕੀਤੀ ਜਾਵੇ ਅਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਇਹ ਸੰਦੇਸ਼ ਦਿ ਲਾਈਫ ਪੌਜੈਕਟ ਦੇ ਵਿਚਾਰਾਂ ਜਾਂ ਨੀਤੀਆਂ ਨੂੰ ਦਰਸਾਉਂਦੇ ਹਨ। ਇਨ੍ਹਾਂ ਸਮਾਜਾਂ ਵਿੱਚ ਪੋਸਟ ਕੀਤੇ ਜਾਣ ਵਾਲੇ ਸੰਦੇਸ਼ਾਂ ਦੀ ਸਮੱਗਰੀ ਜਾਂ ਇਨ੍ਹਾਂ ਸਮਾਜਾਂ ਵਿੱਚ ਪੋਸਟ ਕੀਤੇ ਜਾਣ ਵਾਲੇ ਕਿਸੇ ਵੀ ਸੰਦੇਸ਼ ਜਾਂ ਕਿਸੇ ਹੋਰ ਸਮੱਗਰੀ ਦੀ ਸਟੀਕਤਾ ਅਤੇ ਭਰੋਸੇਯੋਗਤਾ ਬਾਰੇ ਦਿ ਲਾਈਫ ਪੌਜੈਕਟ ਕੋਈ ਜ਼ੁੰਮੇਵਾਰੀ ਪਰਤੱਖ ਜਾਂ ਅਪਰਤੱਖ ਰੂਪ ਵਿੱਚ ਨਹੀਂ ਲੈਂਦਾ ਹੈ। ਪਰ ਫਿਰ ਵੀ, ਦਿ ਲਾਈਫ ਪੌਜੈਕਟ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਤੁਹਾਨੂੰ ਕਿਸੇ ਵੀ ਸਮਾਜ ਵਿੱਚ ਕੋਈ ਵੀ ਸਮੱਗਰੀ ਜਮ੍ਹਾ ਕਰਨ, ਅਤੇ ਅਜਿਹੇ ਸੰਦੇਸ਼ਾਂ ਵਿੱਚ ਸੁਧਾਰ ਕਰਨ, ਪਾਬੰਦੀ ਲਗਾਉਣ, ਜਾਂ ਪੂਰੀ ਤਰ੍ਹਾਂ ਹਟਾ ਦੇਣ ਤੋਂ ਰੋਕਣ ਲਈ ਤੁਹਾਨੂੰ ਕਿਸੇ ਵੀ ਸਮੇਂ ਮਨ੍ਹਾ ਕਰੇ।
ਦਿ ਲਾਈਫ ਪੌਜੈਕਟ ਇਸ ਗੱਲ ਦੀ ਕੋਈ ਜ਼ੁੰਮੇਵਾਰੀ ਨਹੀਂ ਲੈਂਦਾ ਕਿ ਉਹ ਇਨ੍ਹਾਂ ਆਨਲਾਈਨ ਸਮਾਜਾਂ ਦੀ ਪੂਰੀ ਨਿਗਰਾਨੀ ਕਰੇਗਾ ਭਈ ਕਿਤੇ ਉਹ ਕੋਈ ਅਨੁਚਿਤ ਸੰਦੇਸ਼ ਪੋਸਟ ਨਾ ਕਰ ਦੇਣ। ਜੇਕਰ ਕਿਸੇ ਸਮੇਂ ਦਿ ਲਾਈਫ ਪੌਜੈਕਟ, ਆਪਣੀ ਇੱਛਾ ਅਨੁਸਾਰ ਇਨ੍ਹਾਂ ਸਮਾਜਾਂ ਦੀ ਨਿਗਰਾਨੀ ਕਰਨ ਦੀ ਚੋਣ ਕਰਦਾ ਵੀ ਹੈ, ਤਾਂ ਵੀ ਦਿ ਲਾਈਫ ਪੌਜੈਕਟ ਉਨ੍ਹਾਂ ਦੁਆਰਾ ਪੋਸਟ ਕੀਤੇ ਜਾਣ ਵਾਲੇ ਸੰਦੇਸ਼ਾਂ ਦੀ ਸਮੱਗਰੀ ਦੀ ਕੋਈ ਜ਼ੁੰਮੇਵਾਰੀ ਨਹੀਂ ਲੈਂਦਾ, ਕਿਸੇ ਵੀ ਅਨੁਚਿਤ ਸੰਦੇਸ਼ ਨੂੰ ਸੁਧਾਰਨ ਜਾਂ ਹਟਾਉਣ ਦੀ ਜ਼ੁੰਮੇਵਾਰੀ ਨਹੀਂ ਲੈਂਦਾ, ਅਤੇ ਕਿਸੇ ਵੀ ਸੰਦੇਸ਼ ਨੂੰ ਪੋਸਟ ਕਰਨ ਵਾਲੇ ਕਿਸੇ ਵੀ ਯੂਜ਼ਰ ਦੇ ਚਾਲ-ਚਲਣ ਦੀ ਕੋਈ ਜ਼ੁੰਮੇਵਾਰੀ ਨਹੀਂ ਲੈਂਦਾ। ਇਨ੍ਹਾਂ ਸਮਾਜਾਂ ਵਿੱਚ ਕੋਈ ਵੀ ਸੰਦੇਸ਼ ਪੋਸਟ ਕਰਨ ਦੁਆਰਾ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ ਕਿ ਤੁਸੀਂ ਆਪਣੇ ਆਪ ਨੂੰ ਪੂਰੀ ਸਖਤਾਈ ਨਾਲ ਉਸੇ ਸੰਦੇਸ਼ ਬਾਰੇ ਚਰਚਾ ਕਰਨ ਲਈ ਸੀਮਿਤ ਕਰ ਰਹੇ ਹੋ ਜਿਨ੍ਹਾਂ ਬਾਰੇ ਇਨ੍ਹਾਂ ਆਨਲਾਈਨ ਸਮਾਜਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਤੁਸੀਂ ਸਹਿਮਤ ਹੋ ਰਹੇ ਹੋ ਕਿ ਦਿ ਲਾਈਫ ਪੌਜੈਕਟ ਨੂੰ ਤਦ ਜਵਾਬਦੇਹ ਨਹੀਂ ਠਹਿਰਾਇਆ ਜਾ ਸਕਦਾ ਜਦ ਇਹ ਤੁਹਾਡੇ ਕਿਸੇ ਵੀ ਸੰਦੇਸ਼ ਨੂੰ ਪੋਸਟ ਕਰਨ ਤੋਂ ਰੋਕਣ, ਜਾਂ ਉਸ ਵਿੱਚ ਬਦਲਾਓ ਕਰਨ, ਪਾਬੰਦੀ ਲਗਾਉਣ, ਜਾਂ ਪੂਰੀ ਤਰ੍ਹਾਂ ਹਟਾ ਦੇਣ ਦੀ ਚੋਣ ਕਰਦਾ ਹੈ।
ਤੁਸੀਂ ਸਹਿਮਤ ਹੋ ਰਹੇ ਹੋ ਕਿ ਤੁਸੀਂ ਇਨ੍ਹਾਂ ਆਨਲਾਈਨ ਸਮਾਜਾਂ ਵਿੱਚ ਅਜਿਹਾ ਕੋਈ ਵੀ ਸੰਦੇਸ਼ ਪੋਸਟ ਨਹੀਂ ਕਰੋਗੇ ਜਿਹੜਾ ਹੇਠ ਲਿਖੇ ਵਿੱਚੋਂ ਕੋਈ ਵੀ ਹੈ:
ਤੁਸੀਂ ਸਹਿਮਤ ਹੋ ਰਹੇ ਹੋ ਕਿ ਤੁਹਾਡੇ ਵੱਲੋਂ ਪੋਸਟ ਕੀਤਾ ਜਾਣ ਵਾਲਾ ਕੋਈ ਵੀ ਸੰਦੇਸ਼ ਦਿ ਲਾਈਫ ਪੌਜੈਕਟ ਦੀ ਸੰਪਤੀ ਬਣ ਜਾਂਦਾ ਹੈ ਅਤੇ ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਨੂੰ ਜਿਵੇਂ ਠੀਕ ਲੱਗੇ ਉਵੇਂ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕਾਪੀ ਕੀਤੀ ਜਾ ਸਕਦੀ ਹੈ, ਸਬਲਾਇਸੈਂਸ ਕੀਤਾ ਜਾ ਸਕਦਾ ਹੈ, ਸੁਧਾਰਿਆ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ, ਸੰਚਾਰਿਤ ਕੀਤਾ ਜਾ ਸਕਦਾ ਹੈ, ਵਿਤਰਨ ਕੀਤਾ ਜਾ ਸਕਦਾ ਹੈ, ਜਨਤਕ ਤੌਰ ’ਤੇ ਵੰਡਿਆ ਜਾ ਸਕਦਾ ਹੈ, ਖੁਲਾਸਾ ਕੀਤਾ ਜਾ ਸਕਦਾ ਹੈ, ਜਾਂ ਪੂਰੀ ਤਰ੍ਹਾਂ ਹਟਾਇਆ ਜਾ ਸਕਦਾ ਹੈ।
ਤੁਸੀਂ ਸਹਿਮਤ ਹੋ ਰਹੇ ਹੋ ਕਿ ਤੁਹਾਡੇ ਵੱਲੋਂ ਕਿਸੇ ਵੀ ਆਨਲਾਈਨ ਸਮਾਜ ਦੀ ਵਰਤੋਂ ਕਰਨ ਦੇ ਨਤੀਜੇ ਵਜੋਂ ਜਾਂ ਉਨ੍ਹਾਂ ਦੇ ਨਾਲ ਪੈਦਾ ਹੋਣ ਵਾਲੀ ਜਵਾਬਦੇਹੀ ਜਾਂ ਜ਼ੁੰਮੇਵਾਰੀਆਂ ਤੋਂ ਤੁਸੀਂ ਦਿ ਲਾਈਫ ਪੌਜੈਕਟ, ਇਸ ਦੀਆਂ ਹੋਰ ਸਹਭਾਗੀ ਸੰਸਥਾਵਾਂ, ਉਨ੍ਹਾਂ ਦੇ ਕਰਮਚਾਰੀਆਂ, ਏਜੰਟਾਂ, ਅਫਸਰਾਂ, ਨਿਰਦੇਸ਼ਕਾਂ, ਅਤੇ ਹਿੱਸੇਦਾਰਾਂ ਨੂੰ ਮੁਕਤ ਕਰ ਰਹੇ ਹੋ। ਜੇਕਰ ਤੁਸੀਂ ਕਿਸੇ ਵੀ ਸਮਾਜ ਤੋਂ ਨਾਖੁਸ਼ ਹੋ ਜਾਂ ਸਮਾਜਾਂ ਦੇ ਦਰਮਿਆਨ ਕਿਸੇ ਵੀ ਸਮੱਗਰੀ ਤੋਂ ਤੁਹਾਨੂੰ ਇਤਰਾਜ਼ ਹੈ ਤਾਂ ਤੁਹਾਡੇ ਕੋਲ ਇੱਕਮਾਤਰ ਰਾਹ ਇਹ ਹੈ ਕਿ ਤੁਸੀਂ ਉਨ੍ਹਾਂ ਦੀ ਵਰਤੋਂ ਕਰਨਾ ਛੱਡ ਦਿਓ।
ਜੇਕਰ ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਨੇ ਕਿਸੇ ਹੋਰ ਵੈਬ ਨੈਟਵਰਕ ਦੇ ਲਿੰਕ ਜਾਂ ਪੁਆਇੰਟਰ ਮੁਹੱਈਆ ਕਰਵਾਏ ਹਨ, ਤਾਂ ਇਹ ਅੰਦਾਜ਼ਾ ਲਗਾਇਆ ਜਾਂ ਸਿੱਟਾ ਕੱਢਿਆ ਨਹੀਂ ਜਾਣਾ ਚਾਹੀਦਾ ਕਿ ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਇਨ੍ਹਾਂ ਵੈਬ ਨੈਟਵਰਕਾਂ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਚਲਾਉਂਦੇ ਜਾਂ ਸੰਚਾਲਿਤ ਕਰਦੇ ਹਨ।
ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਅਜਿਹੇ ਕਿਸੇ ਵੀ ਥਰਡ ਪਾਰਟੀ ਵੈਬ ਨੈਟਵਰਕ ਦੀ ਸਮੱਗਰੀ ਜਾਂ ਤੌਰ-ਤਰੀਕਿਆਂ ਲਈ ਜ਼ੁੰਮੇਵਾਰ ਨਹੀਂ ਹਨ ਜਿਹੜੇ ਇਸ ਨੈਟਵਰਕ ਦੇ ਨਾਲ ਲਿੰਕ ਕੀਤੇ ਗਏ ਹਨ। ਇਹ ਵੀ ਸੰਭਵ ਹੈ ਕਿ ਇਹ ਨੈਟਵਰਕ ਹੋਰਨਾਂ ਵੈਬ ਨੈਟਵਰਕਾਂ ਨਾਲ ਲਿੰਕਡ ਹੋਵੇ ਜਿਨ੍ਹਾਂ ਨੂੰ ਉਹ ਕੰਪਨੀਆਂ ਸੰਚਾਲਿਤ ਕਰ ਰਹੀਆਂ ਹਨ ਜਿਹੜੀਆਂ ਦਿ ਲਾਈਫ ਪੌਜੈਕਟ ਦੇ ਨਾਲ ਸੰਬੰਧਤ ਜਾਂ ਜੁੜੀਆਂ ਹੋਈਆਂ ਹਨ। ਪਰ ਫਿਰ ਵੀ ਜਦ ਤੁਸੀਂ ਕਿਸੇ ਹੋਰ ਵੈਬ ਨੈਟਵਰਕ ’ਤੇ ਜਾਂਦੇ ਹੋ ਤਾਂ ਤੁਹਾਨੂੰ ਉਸ ਵੈਬ ਨੈਟਵਰਕ ਦੀਆਂ ਆਪਣੀਆਂ “ਸੇਵਾ ਦੀਆਂ ਸ਼ਰਤਾਂ” ਨੂੰ ਪੜ੍ਹਣਾ ਚਾਹੀਦਾ ਹੈ ਅਤੇ ਇਸ ਇਕਰਾਰਨਾਮੇ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ।
ਹਾਲਾਂਕਿ ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਪੂਰੇ ਜਤਨ ਕਰਦੇ ਹਨ ਕਿ ਇਹ ਨੈਟਵਰਕ ਇੱਕਦਮ ਵਧੀਆ ਤਰੀਕੇ ਨਾਲ ਕੰਮ ਕਰੇ, ਤਾਂ ਵੀ ਤੁਸੀਂ ਸਹਿਮਤ ਹੋ ਰਹੇ ਹੋ ਕਿ ਤੁਸੀਂ ਇਸ ਨੈਟਵਰਕ ਦੀ ਵਰਤੋਂ ਅਤੇ ਇਸ ਨੈਟਵਰਕ ਵਿੱਚ ਦਿੱਤੀ ਗਈ ਸਮੱਗਰੀ ਉੱਤੇ ਭਰੋਸਾ ਆਪਣੀ ਜ਼ੁੰਮੇਵਾਰੀ ’ਤੇ ਕਰ ਰਹੇ ਹੋ।
ਇਹ ਨੈਟਵਰਕ ਅਤੇ ਇਸ ਨੈਟਵਰਕ ਵਿੱਚ ਦਿੱਤੀ ਗਈ ਸਾਰੀ ਸਮੱਗਰੀ ਉਸੇ ਤਰ੍ਹਾਂ ਪੇਸ਼ ਕੀਤੇ ਗਏ ਹਨ, “ਜਿਵੇਂ ਇਹ ਹਨ” ਅਤੇ ਪੂਰੀ ਤਰ੍ਹਾਂ ਕਨੂੰਨੀ ਇਜਾਜ਼ਤ ਪ੍ਰਾਪਤ ਹਨ, ਅਤੇ ਕਿਸੇ ਵੀ ਤਰ੍ਹਾਂ ਦੀ ਗੁਪਤ ਜਾਂ ਪਰਤੱਖ ਵਰੰਟੀ ਤੋਂ ਰਹਿਤ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਸ ਦਾ ਅਰਥ ਇਹ ਹੈ ਕਿ ਦਿ ਲਾਈਫ ਪੌਜੈਕਟ/ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਇਹ ਵਰੰਟੀ ਨਹੀਂ ਦਿੰਦੇ ਕਿ ਇਹ ਨੈਟਵਰਕ ਕਿਸੇ ਖਾਸ ਮਕਸਦ ਲਈ ਪੂਰੀ ਤਰ੍ਹਾਂ ਫਿਟ ਹੈ; ਕਿ ਇਸ ਨੈਟਵਰਕ ਵਿੱਚ ਦਿੱਤੀ ਗਈ ਸਮੱਗਰੀ ਵਿੱਚ ਦੱਸੀਆਂ ਗਈਆਂ ਗਤੀਵਿਧੀਆਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ; ਕਮੀਆਂ-ਪੇਸ਼ੀਆਂ ਦੂਰ ਕੀਤੀਆਂ ਜਾਣਗੀਆਂ; ਇਹ ਨੈਟਵਰਕ ਵਾਇਰਸਾਂ ਅਤੇ ਹੋਰ ਨੁਕਸਾਨਦੇਹ ਸਮੱਗਰੀ ਤੋਂ ਪੂਰੀ ਤਰ੍ਹਾਂ ਮੁਕਤ ਹੈ ਜਾਂ ਇਹ ਨੈਟਵਰਕ ਪੂਰੀ ਤਰ੍ਹਾਂ ਸਟੀਕ, ਕਮੀਆਂ ਤੋਂ ਮੁਕਤ ਅਤੇ ਭਰੋਸੇਯੋਗ ਹੈ।
ਤੁਸੀਂ ਸਿਆਣ ਰਹੇ ਹੋ ਕਿ ਦਿ ਲਾਈਫ ਪੌਜੈਕਟ, ਇਸ ਦੇ ਸਹਿਭਾਗੀ, ਉਨ੍ਹਾਂ ਦੇ ਸੇਵਾਦਾਰ, ਕਰਮਚਾਰੀ, ਏਜੰਟ, ਨਿਰਦੇਸ਼ਕ, ਅਫਸਰ, ਅਤੇ ਹਿੱਸੇਦਾਰ ਕਿਸੇ ਵੀ ਤਰ੍ਹਾਂ ਦੀ ਦੇਰੀ, ਗਲਤੀ, ਨਾਕਾਮੀ, ਅਸ਼ੁੱਧੀ, ਭੁੱਲ, ਰੁਕਾਵਟ, ਹਟਾਏ ਜਾਣ, ਨੁਕਸ, ਵਾਇਰਸ, ਸੰਚਾਰ ਲਾਈਨ ਦੇ ਫੇਲ ਹੋਣ, ਜਾਂ ਤੁਹਾਡੇ ਕੰਪਿਉਟਰ ਜਾਂ ਨੈਟਵਰਕ ਵਿੱਚ ਕਿਸੇ ਵੱਲੋਂ ਕਿਸੇ ਪ੍ਰਕਾਰ ਦੀ ਚੋਰੀ, ਖਰਾਬੀ, ਜਾਂ ਅਣਅਧਿਕਾਰਤ ਪ੍ਰਵੇਸ਼ ਲਈ ਜਵਾਬਦੇਹ ਨਹੀਂ ਹਨ। ਤੁਸੀਂ ਸਿਆਣ ਰਹੇ ਹੋ ਕਿ ਦਿ ਲਾਈਫ ਪੌਜੈਕਟ ਇਸ ਨੈਟਵਰਕ ਉੱਤੇ ਪਾਈ ਗਈ ਕਿਸੇ ਵੀ ਤਰ੍ਹਾਂ ਨਿੰਦਾਤਮਕ, ਅਪਰਾਧਿਕ, ਜਾਂ ਗੈਰਕਨੂੰਨੀ ਹਰਕਤ ਜਾਂ ਸਮੱਗਰੀ ਲਈ ਜਵਾਬਦੇਹ ਨਹੀਂ ਹੈ, ਜਿਸ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਸੰਚਾਰਿਤ ਕੀਤੇ ਜਾਣ ਵਾਲੀ ਹਰਕਤ ਜਾਂ ਸਮੱਗਰੀ ਵੀ ਸ਼ਾਮਿਲ ਹੈ।
ਤੁਸੀਂ ਸਿਆਣ ਰਹੇ ਹੋ ਕਿ ਤੁਹਾਡੇ ਵੱਲੋਂ ਇਸ ਨੈਟਵਰਕ ਦੀ ਵਰਤੋਂ ਕਰਨ ਜਾਂ ਵਰਤੋਂ ਨਾ ਕਰ ਸਕਣ ਦੇ ਨਤੀਜੇ ਵਜੋਂ ਹੋਣ ਵਾਲੇ ਕਿਸੇ ਵੀ ਤਰ੍ਹਾਂ ਸਿੱਧੇ, ਅਚਾਣਕ ਹੋਏ, ਵਿਸ਼ੇਸ਼ ਤੌਰ ’ਤੇ ਕੀਤੇ ਗਏ, ਨਤੀਜੇ ਵਜੋਂ ਜਾਂ ਬਦਲਾ ਲੈਣ ਲਈ ਕੀਤੇ ਗਏ ਨੁਕਸਾਨ ਦੇ ਲਈ ਦਿ ਲਾਈਫ ਪੌਜੈਕਟ ਜਵਾਬਦੇਹ ਨਹੀਂ ਹੈ।
ਤੁਸੀਂ ਸਹਿਮਤ ਹੋ ਰਹੇ ਹੋ ਕਿ ਤੁਹਾਡੇ ਵੱਲੋਂ ਇਸ ਨੈਟਵਰਕ ਦੀ ਵਰਤੋਂ, ਤੁਹਾਡੇ ਵੱਲੋਂ ਇਸ ਇਕਰਾਰਨਾਮੇ ਦੀ ਉਲੰਘਣਾ ਜਾਂ ਕਥਿਤ ਉਲੰਘਣਾ, ਜਾਂ ਕਿਸੇ ਥਰਡ ਪਾਰਟੀ ਦੇ ਕਾਪੀਰਾਈਟ, ਟ੍ਰੇਡਮਾਰਕ, ਮਲਕੀਅਤ ਜਾਂ ਕਿਸੇ ਹੋਰ ਅਧਿਕਾਰ ਦੀ ਉਲੰਘਣਾ ਜਾਂ ਕਥਿਤ ਉਲੰਘਣਾ ਦੇ ਨਤੀਜੇ ਵਜੋਂ ਉੱਠਣ ਵਾਲੀ ਕਿਸੇ ਵੀ ਤਰ੍ਹਾਂ ਦੀ ਦੇਣਦਾਰੀ, ਦਾਅਵੇ, ਨੁਕਸਾਨ ਅਤੇ ਖਰਚੇ (ਜਿਸ ਵਿੱਚ ਵਕੀਲ ਦੀ ਫੀਸ ਅਤੇ ਖਰਚੇ ਸ਼ਾਮਲ ਹਨ) ਦੀ ਮੰਗ ਅਤੇ ਹਾਨੀਪੂਰਤੀ ਦਿ ਲਾਈਫ ਪੌਜੈਕਟ, ਇਸ ਦੇ ਸਹਿਭਾਗੀਆਂ, ਉਨ੍ਹਾਂ ਦੇ ਸੇਵਾਦਾਰਾਂ, ਕਰਮਚਾਰੀਆਂ, ਏਜੰਟਾਂ, ਨਿਰਦੇਸ਼ਕਾਂ, ਅਫਸਰਾਂ, ਅਤੇ ਹਿੱਸੇਦਾਰਾਂ ਤੋਂ ਨਾ ਤਾਂ ਆਪ ਕਰੋਗੇ ਅਤੇ ਨਾ ਕਿਸੇ ਹੋਰ ਨੂੰ ਕਰਨ ਦਿਓਗੇ।
ਸਿੱਧੇ ਤੌਰ ’ਤੇ ਸੂਚਿਤ ਕੀਤੇ ਗਏ ਥਾਂਵਾਂ ਤੋਂ ਇਲਾਵਾ ਇਸ ਨੈਟਵਰਕ ਉੱਤੇ ਦਿੱਤੀ ਗਈ ਸਾਰੀ ਸਮੱਗਰੀ, ਅਤੇ ਅਜਿਹੀ ਸਮੱਗਰੀ ਦੇ ਸੰਕਲਨ ਦਾ ਕਾਪੀਰਾਈਟ © 2016 ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਕੋਲ ਹੈ। ਇਸ ਸਾਈਟ ਉੱਤੇ ਦਿੱਤੇ ਗਏ ਅਨੇਕ ਲੇਖਾਂ ਦੀ ਮਲਕੀਅਤ ਉਨ੍ਹਾਂ ਦੇ ਲੇਖਕਾਂ ਕੋਲ ਹੈ ਅਤੇ ਇਨ੍ਹਾਂ ਨੂੰ ਉਨ੍ਹਾਂ ਦੀ ਮਨਜ਼ੂਰੀ ਨਾਲ ਇਸਤੇਮਾਲ ਕੀਤਾ ਗਿਆ ਹੈ। ਜੇਕਰ ਤੁਸੀਂ ਪੁਨਰ ਪ੍ਰਕਾਸ਼ਨ ਲਈ ਇਜਾਜ਼ਤ ਲੈਣਾ ਚਾਹੁੰਦੇ ਹੋ ਜਾਂ ਕਾਪੀਰਾਈਟ ਜਾਂ ਕਿਸੇ ਪ੍ਰਕਾਰ ਦੀ ਸੰਭਵ ਉਲੰਘਣਾ ਬਾਰੇ ਕੋਈ ਪ੍ਰਸ਼ਨ ਹੈ ਤਾਂ ਤੁਸੀਂ [email protected] ਉੱਤੇ ਸੰਪਰਕ ਕਰ ਸਕਦੇ ਹੋ।
PowertoChange.com ਅਤੇ ਇਸ ਦੇ ਸਹਿਭਾਗੀ ਨੈਟਵਰਕ ਦਿ ਲਾਈਫ ਪੌਜੈਕਟ ਦੇ ਟ੍ਰੇਡਮਾਰਕ ਹਨ। ਦਿ ਲਾਈਫ ਪੌਜੈਕਟ ਪਾਵਰ ਟੂ ਚੇਂਜ ਮਿਨੀਸਟ੍ਰੀਜ਼ ਦਾ ਇੱਕ ਰਜਿਸਟਰਡ ਟ੍ਰੇਡਮਾਰਕ ਹੈ।
ਇਹ ਇਕਰਾਰਨਾਮਾ ਕਨੂੰਨ ਦੀ ਇਜਾਜ਼ਤ ਅਨੁਸਾਰ ਪੂਰੀ ਤਰ੍ਹਾਂ ਕਾਰਗਰ ਹੈ। ਜੇਕਰ ਇਸ ਇਕਰਾਰਨਾਮੇ ਦਾ ਕੋਈ ਵੀ ਹਿੱਸਾ ਗੈਰ-ਕਨੂੰਨੀ, ਬੇਕਾਰ, ਜਾਂ ਅਵੈਧ ਹੈ, ਤਾਂ ਉਸ ਹਿੱਸੇ ਨੂੰ ਇਸ ਇਕਰਾਰਨਾਮੇ ਵਿੱਚੋਂ ਹਟਾਉਣ ਯੋਗ ਮੰਨਿਆ ਜਾਵੇਗਾ ਅਤੇ ਇਸ ਦਾ ਬਾਕੀ ਦੇ ਇਕਰਾਰਨਾਮੇ ਦੀ ਵੈਧਤਾ ਉੱਤੇ ਅਤੇ ਲਾਗੂ ਕੀਤੇ ਜਾਣ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਸਾਡੇ ਇੰਟਰਐਕਟਿਵ ਖੇਤਰ ਜਨਤਕ ਹਨ। ਕੁਝ ਖੇਤਰਾਂ ਵਿੱਚ ਰਜਿਸਟਰੇਸ਼ਨ ਦੀ ਲੋੜ ਪੈਂਦੀ ਹੈ। ਸਾਰੇ ਇੰਟਰਐਕਟਿਵ ਖੇਤਰਾਂ ਦੀ ਸੰਚਾਲਕਾਂ/ਪ੍ਰਬੰਧਕਾਂ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਹਰੇਕ ਚੈਟ ਵਿੱਚ ਹੋਣ ਵਾਲੀ ਸਾਰੀ ਗੱਲਬਾਤ ਉੱਤੇ ਕਿਸੇ ਟੀਮ ਮੈਂਬਰ ਵੱਲੋਂ ਨਿਗਰਾਨੀ ਰੱਖੀ ਜਾ ਸਕਦੀ ਹੈ ਜਾਂ ਉਸ ਨੂੰ ਦਰਜ ਕੀਤਾ ਜਾ ਸਕਦਾ ਹੈ। ਭਾਵੇਂ ਤੁਸੀਂ ਕਿਸੇ ਯੂਜ਼ਰ ਲਿਸਟ ਵਿੱਚ ਕਿਸੇ ਸੰਚਾਲਕ ਨੂੰ ਨਾ ਵੇਖ ਸਕੋ, ਤਾਂ ਵੀ ਸੰਭਵ ਹੈ ਕਿ ਕੋਈ ਮੈਂਬਰ ਨਿਗਰਾਨੀ ਕਰ ਰਿਹਾ ਹੋਵੇ।
ਚੈਟ ਹੋਸਟ ਅਤੇ ਸੰਚਾਲਕ
ਸਾਡੇ ਇੰਟਰਐਕਟਿਵ ਖੇਤਰਾਂ ਵਿੱਚ ਚਰਚਾ ਵਿੱਚ ਅਗਵਾਈ ਅਤੇ ਮਦਦ ਕਰਨ ਲ਼ਈ ਸੰਚਾਲਕਾਂ ਨੂੰ ਸਾਡੇ ਨਿਰਦੇਸ਼ਕਾਂ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ। ਉਹ ਚੈਟ ਵਿੱਚ ਹੋਣ ਵਾਲੀ ਚਰਚਾ ਵਿੱਚ ਅਗਵਾਈ ਕਰਦੇ ਹਨ ਅਤੇ ਰੁਕਾਵਟਾਂ ਪੈਦਾ ਕਰਨ ਵਾਲੇ ਲੋਕਾਂ ਨਾਲ ਨਜਿੱਠਣਾ ਵੀ ਉਨ੍ਹਾਂ ਦੀ ਹੀ ਜ਼ੁੰਮੇਵਾਰੀ ਹੈ। ਉਨ੍ਹਾਂ ਦੀ ਸੁਰੱਖਿਆ ਅਤੇ ਰੂਮ ਦੀ ਸੁਰੱਖਿਆ ਦੀ ਖਾਤਰ ਸੰਚਾਲਕਾਂ ਦੇ ਯੂਜ਼ਰ ਨੇਮ ਦਾ ਓਪਨ ਚੈਟ ਵਿੱਚ ਖੁਲਾਸਾ ਨਹੀਂ ਕੀਤਾ ਜਾਂਦਾ। ਜੇਕਰ ਤੁਸੀਂ ਉਨ੍ਹਾਂ ਦੇ ਯੂਜ਼ਰ ਨੇਮ ਨੂੰ ਜਾਣ ਜਾਂਦੇ ਹੋ ਤਾਂ ਕਿਰਪਾ ਕਰਕੇ ਉਨ੍ਹਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਦਾ ਸਨਮਾਨ ਕਰਦਿਆਂ ਉਸ ਬਾਰੇ ਕਿਸੇ ਹੋਰ ਯੂਜ਼ਰ ਨਾਲ ਗੱਲ ਨਾ ਕਰੋ ਅਤੇ ਨਾ ਹੀ ਕਿਸੇ ਵੀ ਸਮੇਂ ਓਪਨ ਚੈਟ ਵਿੱਚ ਇਸ ਦਾ ਖੁਲਾਸਾ ਕਰੋ।
ਸਮੇਂ-ਸਮੇਂ ਸਿਰ ਨਿਗਰਾਨ ਚੈਟ ਰੂਮ ਵਿੱਚ ਆਵੇਗਾ ਅਤੇ ਉਹ ਸਾਡੀ ਸੰਚਾਲਕ ਟੀਮ ਦਾ ਹੀ ਹਿੱਸਾ ਹੈ। ਕਿਰਪਾ ਕਰਕੇ ਨਿਗਰਾਨ ਦੁਆਰਾ ਕਹੀ ਜਾਣ ਵਾਲੀ ਹਰੇਕ ਗੱਲ ਦੀ ਪਾਲਣਾ ਕਰੋ। (ਸਾਈਟ ਬਾਰੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਚੈਟ ਫੀਡਬੈਕ ਫਾਰਮ ਦੀ ਵਰਤੋਂ ਕੀਤੀ ਜਾ ਸਕਦੀ ਹੈ।)
ਹਾਲਾਂਕਿ ਸਾਨੂੰ ਆਸ ਹੈ ਕਿ ਇਸ ਸਾਈਟ ਉੱਤੇ ਦਿੱਤੇ ਗਏ ਸੰਸਾਧਨਾਂ ਤੋਂ ਤੁਹਾਨੂੰ ਉਤਸ਼ਾਹ ਅਤੇ ਮਦਦ ਮਿਲੇਗੀ, ਤਾਂ ਵੀ ਇਹ ਜ਼ਰੂਰ ਚੇਤੇ ਰੱਖੋ ਕਿ ਇਹ ਕੋਈ ਸਲਾਹਕਾਰ ਸੇਵਾ ਨਹੀਂ ਹੈ। ਕੋਈ ਵੀ ਪ੍ਰਸ਼ਨ ਦਰਜ ਕਰਨ ਦੁਆਰਾ ਤੁਸੀਂ ਸਹਿਮਤ ਹੋ ਰਹੇ ਹੋ ਕਿ ਉਨ੍ਹਾਂ ਲਈ ਦਿੱਤੇ ਜਾਣ ਵਾਲੇ ਉੱਤਰਾਂ ਦੇ ਕਾਰਨ ਆਉਣ ਵਾਲੇ ਨਤੀਜਿਆਂ ਜਾਂ ਨਕਾਰਾਤਮਕ ਪ੍ਰਭਾਵਾਂ ਦੇ ਕਾਰਨ ਪੈਦਾ ਹੋਏ ਹਾਲਾਤਾਂ ਲਈ ਮੈਂਟਰ, ਇਸ ਸਾਈਟ ਦੇ ਪਬਲਿਸ਼ਰ, ਇਸ ਦੇ ਸਹਿਭਾਗੀ, ਸਟਾਫ ਜਾਂ ਪ੍ਰਾਯੋਜਕ ਜ਼ੁੰਮੇਵਾਰੀ ਨਹੀਂ ਹਨ।
ਈਮੇਲ ਮੈਂਟਰਿੰਗ ਵਿੱਚ ਦਿੱਤੇ ਗਏ ਜਵਾਬ ਸਲਾਹਕਾਰ ਦੇ ਨਿੱਜੀ ਤਜਰਬੇ ਅਤੇ ਮਾਨਤਾਵਾਂ ਨੂੰ ਦਰਸਾਉਂਦੇ ਹਨ। ਹਾਲਾਂਕਿ ਸਾਰੇ ਸਲਾਹਕਾਰਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਸੁਰੱਖਿਆ ਦੇ ਹਰੇਕ ਕਦਮ ਚੁੱਕੇ ਜਾਂਦੇ ਹਨ, ਤਾਂ ਵੀ ਕਿਸੇ ਸਲਾਹਕਾਰ ਜਾਂ ਮੈਂਟਰ ਦੁਆਰਾ ਦਿੱਤੇ ਗਏ ਜਵਾਬ ਜਾਂ ਜਵਾਬਾਂ ਦੇ ਨਤੀਜੇ ਵਜੋਂ ਜਾਂ ਨਕਾਰਾਤਮਕ ਪ੍ਰਭਾਵ ਵਜੋਂ ਪੈਦਾ ਹੋਏ ਹਾਲਾਤਾਂ ਲਈ ਇਸ ਸਾਈਟ ਦੇ ਪਬਲਿਸ਼ਰ, ਇਸ ਦੇ ਸਹਿਭਾਗੀਆਂ, ਸਟਾਫ ਜਾਂ ਪ੍ਰਾਯੋਜਕਾਂ ਨੂੰ ਜ਼ੁੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਤੁਹਾਡੇ ਪ੍ਰਸ਼ਨਾਂ ਅਤੇ ਸਾਡੇ ਜਵਾਬਾਂ ਵਿੱਚ ਲੋੜੀਂਦੇ ਬਦਲਾਓ ਕਰਕੇ ਉਨ੍ਹਾਂ ਨੂੰ ਆਨਲਾਈਨ ਪੋਸਟ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੂੰ ਪੋਸਟ ਕਰਨ ਤੋਂ ਪਹਿਲਾਂ ਤੁਹਾਡਾ ਨਾਮ ਅਤੇ ਪਛਾਣ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੇ ਵੇਰਵੇ ਨੂੰ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪ੍ਰਸ਼ਨ ਨੂੰ ਪੋਸਟ ਨਾ ਕੀਤਾ ਜਾਵੇ, ਤਾਂ ਕਿਰਪਾ ਕਰਕੇ ਆਪਣੇ ਅਸਲ ਈਮੇਲ ਵਿੱਚ ਇਸ ਬਾਰੇ ਜ਼ਰੂਰ ਲਿਖੋ। ਸਾਰੇ ਪ੍ਰਸ਼ਨਾਂ ਦੇ ਸਮੇਂ ਸਿਰ ਉੱਤਰ ਦੇਣ ਦੇ ਸਾਰੇ ਜਤਨ ਕੀਤੇ ਜਾਣਗੇ; ਤਾਂ ਵੀ ਅਸੀਂ ਤੁਰੰਤ ਜਵਾਬ ਦੇਣ ਦੀ ਗਰੰਟੀ ਨਹੀਂ ਦੇ ਸਕਦੇ ਅਤੇ ਜਿਹੜੇ ਪ੍ਰਸ਼ਨ ਸਾਨੂੰ ਅਨੁਚਿਤ ਜਾਂ ਅਯੋਗ ਜਾਪਣਗੇ ਉਨ੍ਹਾਂ ਨੂੰ ਰੱਦਣ ਅਤੇ ਉਨ੍ਹਾਂ ਦਾ ਜਵਾਬ ਨਾ ਦੇਣ ਦਾ ਅਧਿਕਾਰ ਸਾਡੇ ਕੋਲ ਸੁਰੱਖਿਅਤ ਹੈ।
ਕਿਰਪਾ ਕਰਕੇ ਕਿਸੇ ਨਿੱਜੀ ਵੈਬਸਾਈਟ, ਕਾਰੋਬਾਰ, ਜਾਂ ਕਿਸੇ ਵੀ ਮਕਸਦ ਲਈ ਪੈਸੇ ਦੀ ਮੰਗ ਕਰਨ ਲਈ ਮਸ਼ਹੂਰੀ ਜਾਂ ਪ੍ਰੋਮੋਸ਼ਨ ਨਾ ਕਰੋ। ਜਿਹੜੇ ਯੂਜ਼ਰ ਮਸ਼ਹੂਰੀ/ਪ੍ਰੋਮੋਸ਼ਨ/ਪੈਸੇ ਦੀ ਮੰਗ ਕਰਨ ਤੋਂ ਨਹੀਂ ਹਟਣਗੇ ਉਨ੍ਹਾਂ ਉੱਤੇ ਰੋਕ ਲਗਾ ਦਿੱਤੀ ਜਾਵੇਗੀ।
ਅਸੀਂ ਆਪਣੇ ਇੰਟਰਐਕਟਿਵ ਖੇਤਰ ਵਿੱਚ ਯੂਜ਼ਰਾਂ ਨੂੰ ਪ੍ਰਸ਼ਨਾਂ ਦੇ ਜਵਾਬ ਵਿੱਚ ਮਦਦਗਾਰ ਲਿੰਕ ਪੋਸਟ ਕਰਨ ਦੀ ਇਜਾਜ਼ਤ ਹੇਠ ਲਿਖੀਆਂ ਸ਼ਰਤਾਂ ਦੀ ਪਾਲਣਾ ਹੇਠ ਦਿੰਦੇ ਹਾਂ:
ਹੇਠ ਲਿਖੀਆਂ ਗਤੀਵਿਧੀਆਂ ਵਿੱਚੋਂ ਕਿਸੇ ਨੂੰ ਵੀ ਨਿੰਦਿਆ/ਚੁਗਲੀ/ਫੁੱਟ ਪਾਉਣੀ ਮੰਨਿਆ ਜਾਵੇਗਾ, ਅਤੇ ਇਸ ਦੇ ਨਤੀਜੇ ਵਜੋਂ ਯੂਜ਼ਰ ਉੱਤੇ ਰੋਕ ਲਗਾਈ ਜਾ ਸਕਦੀ ਹੈ।
ਹੇਠ ਲਿਖੇ ਵਿਹਾਰ ਸਾਡੇ ਇੰਟਰਐਕਟਿਵ ਖੇਤਰ ਨੂੰ ਸਭਨਾਂ ਵਿਜ਼ੀਟਰਾਂ ਦੇ ਲਈ ਇੱਕ ਸੁਰੱਖਿਅਤ ਸਥਾਨ ਬਣਾਉਣ ਵਿੱਚ ਮਦਦ ਕਰਨਗੇ। ਜੇਕਰ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਯੂਜ਼ਰ ਨੂੰ ਚੇਤਾਵਨੀ ਭਰੀ ਚਿੱਠੀ ਭੇਜੀ ਜਾਵੇਗੀ, ਪਰ ਜੇਕਰ ਉਸ ਦੇ ਬਾਅਦ ਵੀ ਉਸ ਦੀਆਂ ਅਜਿਹੀਆਂ ਗਤੀਵਿਧੀਆਂ ਜਾਰੀ ਰਹੀਆਂ ਤਾਂ ਉਸ ਉੱਤੇ ਰੋਕ ਲਗਾ ਦਿੱਤੀ ਜਾਵੇਗੀ।