Language हिन्दी / ગુજરાતી / മലയാളം / मराठी / தமிழ் / English

ਗੋਪਨੀਯਤਾ ਨੀਤੀ

ਅਸੀਂ ਕੌਣ ਹਾਂ

ਦਿ ਲਾਈਫ ਪ੍ਰੌਜੈਕਟ (www.mystruggles.in ਦੇ ਸੰਚਾਲਕ) ਪਾਵਰ ਟੂ ਚੇਂਜ ਮਿਨੀਸਟ੍ਰੀਜ਼ (P2C) ਦੀ ਇੱਕ ਸੇਵਕਾਈ ਹੈ, ਜੋ ਆਪ ਕੈਂਪਸ ਕ੍ਰੂਸੇਡ ਫਾਰ ਕ੍ਰਾਈਸਟ ਇੰਟਰਨੈਸ਼ਨਲ (CCCI) ਦਾ ਹਿੱਸਾ ਹੈ ਜੋ 160 ਤੋਂ ਵਧ ਦੇਸਾਂ ਵਿੱਚ ਸਥਾਨਕ ਪ੍ਰਤੀਨਿਧੀ ਸੇਵਕਾਈਆਂ ਦੇ ਨਾਲ ਸੁਸਮਾਚਾਰ ਪ੍ਰਚਾਰ ਅਤੇ ਚੇਲੇ ਬਣਾਉਣ ਦੀ ਵਿਸ਼ਵ-ਪੱਧਰੀ ਸੇਵਕਾਈ ਹੈ। P2C ਵਿੱਚ P2C ਦੇ ਨਾਲ-ਨਾਲ ਹੋਰ ਵੀ ਕਈ ਸਥਾਨਕ ਸੇਵਕਾਈਆਂ ਹਨ ਜੋ P2C ਦੇ ਦਾਇਰੇ ਵਿੱਚ ਕੰਮ ਕਰਦੀਆਂ ਹਨ। ਇਸ ਦਸਤਾਵੇਜ਼ ਵਿੱਚ “ਅਸੀਂ” ਅਤੇ “ਸਾਡਾ/ਸਾਡੇ/ਸਾਡੀ” ਵਰਗੇ ਸ਼ਬਦ ਸੰਪੂਰਨ ਸੰਸਥਾ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਸੇਵਕਾਈਆਂ ਵੱਲ ਇਸ਼ਾਰਾ ਕਰਦੇ ਹਨ, ਅਤੇ “ਤੁਸੀਂ” ਅਤੇ “ਤੁਹਾਡਾ/ਤੁਹਾਡੇ/ਤੁਹਾਡੀ” ਵਰਗੇ ਸ਼ਬਦ ਸਭਨਾਂ ਸੇਵਕਾਈ ਭਾਈਵਾਲਾਂ ਅਤੇ ਜਨਤਕ ਸਾਈਟ ਦਾ ਉਪਯੋਗ ਕਰਨ ਵਾਲੇ ਲੋਕਾਂ ਵੱਲ ਇਸ਼ਾਰਾ ਕਰਦੇ ਹਨ।

ਤੁਹਾਡੇ ਪ੍ਰਤੀ ਸਾਡਾ ਸਮਰਪਣ

ਅਸੀਂ ਨਿੱਜੀ ਅਤੇ ਵਿਅਕਤੀਗਤ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਅਤੇ ਉਸ ਨੂੰ ਢੁਕਵੇਂ ਤਰੀਕੇ ਨਾਲ ਸੰਭਾਲਣ ਲਈ ਅਤੇ ਤੁਹਾਡੀ ਗੋਪਨੀਯਤਾ ਨੂੰ ਪੂਰੀ ਗੰਭੀਰਤਾ ਨਾਲ ਲੈਣ ਲਈ ਸਮਰਪਿਤ ਹਾਂ। ਇਹ ਗੋਪਨੀਯਤਾ ਨੀਤੀ ਇਹ ਵੇਰਵਾ ਪੇਸ਼ ਕਰਦੀ ਹੈ ਕਿ ਅਸੀਂ ਤੁਹਾਡੀ ਵਿਅਕਤੀਗਤ ਜਾਣਕਾਰੀ ਜਾਂ ਵਿਅਕਤੀਗਤ ਡਾਟਾ ਨੂੰ ਕਿਵੇਂ ਇਕੱਤਰ ਕਰਦੇ ਹਾਂ, ਕਿਵੇਂ ਉਸ ਨੂੰ ਪ੍ਰੋਸੈਸ ਕਰਦੇ ਹਾਂ, ਕਿਵੇਂ ਉਸ ਨੂੰ ਇਸਤੇਮਾਲ ਕਰਦੇ ਹਾਂ, ਕਿਵੇਂ ਉਸ ਦਾ ਖੁਲਾਸਾ ਕਰਦੇ ਹਾਂ, ਅਤੇ ਕਿਵੇਂ ਉਸ ਨੂੰ ਵੰਡਦੇ ਹਾਂ।

ਅਸੀਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਸੁਰੱਖਿਅਤ ਰੱਖਦੇ ਹਾਂ

ਤੁਹਾਡੀ ਜਾਣਕਾਰੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। P2C ਨੇ ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਢੁਕਵੇਂ ਪ੍ਰਬੰਧ ਕੀਤੇ ਹਨ। ਪਰ ਫਿਰ ਵੀ, ਕੋਈ ਵੀ ਵੈਬਸਾਈਟ ਜਾਂ ਇੰਟਰਨੈਟ ਸੰਚਾਰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਢੁਕਵੇਂ ਕਦਮ ਚੁੱਕੋ, ਜਿਵੇਂ ਕਿ ਪਾਸਵਰਡ ਨੂੰ ਸਟ੍ਰੋਂਗ ਰੱਖਣਾ ਅਤੇ ਕਿਸੇ ਨੂੰ ਨਾ ਦੱਸਣਾ, ਅਤੇ ਨਾਲ ਹੀ ਆਪਣੇ ਯੂਜ਼ਰ ਅਕਾਉਂਟ ਵਿੱਚੋਂ ਲੌਗ ਆਉਟ ਕਰਨਾ, ਅਤੇ ਹੋਰ ਲੋਕਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਕੰਪਿਉਟਰ ਜਾਂ ਅਸੁਰੱਖਿਅਤ ਡਿਵਾਇਸ ਉੱਤੇ P2C ਵੈਬਸਾਈਟ ਦਾ ਇਸਤੇਮਾਲ ਕਰਨ ਤੋਂ ਬਾਅਦ ਬ੍ਰਾਉਜ਼ਰ ਨੂੰ ਬੰਦ ਕਰਨਾ।

ਸਾਡੇ ਕੁਝ ਸਿਸਟਮ ਅਜਿਹੇ ਹਨ ਜਿਸ ਦੇ ਕਾਰਨ ਸਾਨੂੰ ਤੁਹਾਡੀ ਵਿਅਕਤੀਗਤ ਪਛਾਣ ਦੀ ਜਾਣਕਾਰੀ ਕਨੇਡਾ ਤੋਂ ਬਾਹਰ ਥਰਡ ਪਾਰਟੀ ਸਰਵਿਸ ਪ੍ਰੋਵਾਈਡਰ ਕੋਲ ਸਟੋਰ ਅਤੇ ਪ੍ਰੋਸੈਸ ਕਰਨੀ ਪੈਂਦੀ ਹੈ। ਹਾਲਾਂਕਿ ਅਸੀਂ ਕਿਸੇ ਵੀ ਹੋਰ ਪਾਰਟੀ ਨਾਲ ਤੁਹਾਡੀ ਵਿਅਕਤੀਗਤ ਪਛਾਣ ਨੂੰ ਵੰਡਣ ਵੇਲੇ ਇਸ ਨੂੰ ਸੁਰੱਖਿਅਤ ਰੱਖਣ ਲਈ ਇਕਰਾਰਨਾਮੇ ਵਰਗੇ ਢੁਕਵੇਂ ਪ੍ਰਬੰਧ ਕੀਤੇ ਹਨ, ਤਾਂ ਵੀ ਜੇਕਰ ਤੁਹਾਡੀ ਵਿਅਕਤੀਗਤ ਪਛਾਣ ਕਨੇਡਾ ਤੋਂ ਬਾਹਰ ਸਟੋਰ ਜਾਂ ਪ੍ਰੋਸੈਸ ਕੀਤੀ ਜਾਂਦੀ ਹੈ, ਤਾਂ ਇਹ ਉੱਥੋਂ ਦੀ ਕਨੂੰਨੀ ਪ੍ਰਕਿਰਿਆ ਦੇ ਅਧੀਨ ਵੀ ਰਹੇਗੀ।

ਪਰ ਇਹ ਗੱਲ ਉਸ ਨਿੱਜੀ ਡਾਟਾ ਉੱਤੇ ਲਾਗੂ ਨਹੀਂ ਹੁੰਦੀ—ਜਿਸ ਵਿੱਚ ਈਮੇਲ ਭੇਜਣ ਵਾਲੇ ਅਤੇ/ਜਾਂ ਪ੍ਰਾਪਤ ਕਰਨ ਵਾਲੇ ਦਾ ਈਮੈਲ ਅਡਰੈਸ ਸ਼ਾਮਿਲ ਹਨ—ਜਿਹੜਾ ਸਧਾਰਨ ਈਮੇਲ ਨੋਟਸ ਦੇ ਰਾਹੀਂ ਤੁਹਾਡੇ ਕੰਪਿਉਟਰ ਤੋਂ ਸਾਡੇ ਸਰਵਰ ਦੇ ਵਿਚਾਲੇ ਰਾਹ ਵਿੱਚ ਹੁੰਦਾ ਹੈ, ਜਿਸ ਸਮੇਂ ਦੌਰਾਨ ਇਨ੍ਹਾਂ ਨੋਟਸ ਨੂੰ ਜਨਤਕ ਡਾਟਾ ਮੰਨਿਆ ਜਾਂਦਾ ਹੈ।

ਅਸੀਂ ਤੁਹਾਨੂੰ ਸੰਵੇਦਨਸ਼ੀਲ ਜਾਂ ਨਿੱਜੀ ਜਾਣਕਾਰੀ ਨਾਲ ਸੰਬੰਧਤ ਕੋਈ ਵੀ ਈਮੇਲ ਕਦੇ ਨਹੀਂ ਭੇਜਾਂਗੇ, ਜਿਵੇਂ ਕਿ ਕ੍ਰੇਡਿਟ ਕਾਰਡ ਦਾ ਵੇਰਵਾ, ਅਤੇ ਅਸੀਂ ਤੁਹਾਨੂੰ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਅਜਿਹੀ ਜਾਣਕਾਰੀ ਈਮੇਲ ਵਿੱਚ ਕਦੇ ਵੀ ਨਾ ਪਾਓ।

ਜਿਹੜੀ ਜਾਣਕਾਰੀ ਅਸੀਂ ਤੁਹਾਡੇ ਕੋਲੋਂ ਜਾਂ ਤੁਹਾਡੇ ਬਾਰੇ ਇਕੱਤਰ ਕਰਦੇ ਹਾਂ

ਵਿਅਕਤੀਗਤ ਜਾਣਕਾਰੀ

ਇਸ ਗੋਪਨੀਯਤਾ ਨੀਤੀ ਦੇ ਉਦੇਸ਼ ਲਈ ਵਿਅਕਤੀਗਤ ਜਾਣਕਾਰੀ ਉਹ ਕੋਈ ਵੀ ਜਾਣਕਾਰੀ ਹੈ ਜਿਸ ਦੇ ਰਾਹੀਂ ਕਿਸੇ ਵਿਅਕਤੀ ਦੀ ਪਛਾਣ ਕੀਤੀ ਜਾ ਸਕਦੀ ਹੈ, ਜਿਸ ਵਿੱਚ ਕਿਸੇ ਵਿਅਕਤੀ ਦੇ ਕਾਰੋਬਾਰ ਦੀ ਸੰਪਰਕ ਜਾਣਕਾਰੀ ਸ਼ਾਮਿਲ ਨਹੀਂ ਹੈ, ਜਿਸ ਨੂੰ ਉਸ ਵਿਅਕਤੀ ਦੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੰਪਰਕ ਕਰਨ ਲਈ ਇਕੱਤਰ, ਇਸਤੇਮਾਲ ਜਾਂ ਖੁਲਾਸਾ ਕੀਤਾ ਜਾਂਦਾ ਹੈ।

ਤੁਹਾਡੇ ਕੋਲੋਂ ਇਕੱਤਰ ਕੀਤੀ ਜਾਣ ਵਾਲੀ ਵਿਅਕਤੀਗਤ ਜਾਣਕਾਰੀ ਦੀਆਂ ਕਿਸਮਾਂ

ਅਕਾਉਂਟ ਸੰਬੰਧੀ ਜਾਣਕਾਰੀ। ਜਦ ਤੁਸੀਂ ਸਾਡੀ ਕਿਸੇ ਵੀ ਸਾਈਟ ਉੱਤੇ ਅਕਾਉਂਟ ਬਣਾਉਂਦੇ ਹੋ, ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਕਰਦੇ ਹੋ, ਕੋਈ ਸਮੱਗਰੀ ਖਰੀਦਦੇ ਹੋ ਜਾਂ P2C ਨੂੰ ਜਾਂ ਸਾਡੀ ਕਿਸੇ ਵੀ ਹੋਰ ਸੇਵਕਾਈ ਨੂੰ ਦਾਨ ਦਿੰਦੇ ਹੋ, ਤਾਂ ਅਸੀਂ ਤੁਹਾਡੀ ਸੰਪਰਕ ਜਾਣਕਾਰੀ ਇਕੱਤਰ ਕਰਦੇ ਹਾਂ ਜਿਵੇਂ ਕਿ: ਨਾਮ, ਪਤਾ, ਫੋਨ ਨੰਬਰ, ਬਿਲ ਭੇਜਣ ਲਈ ਪਤਾ (ਜੇਕਰ ਪਿਛਲੇ ਪਤੇ ਨਾਲੋਂ ਭਿੰਨ ਹੋਵੇ), ਰਕਮ ਅਦਾਇਗੀ ਦੀ ਜਾਣਕਾਰੀ ਜਿਸ ਵਿੱਚ ਕ੍ਰੇਡਿਟ ਕਾਰਡ ਦੀ ਜਾਣਕਾਰੀ (ਨਾਮ, ਕ੍ਰੇਡਿਟ ਕਾਰਡ ਨੰਬਰ ਅਤੇ ਕ੍ਰੇਡਿਟ ਕਾਰਡ ਦੀ ਸਮਾਪਤੀ ਮਿਤੀ) ਅਤੇ ਵਿਕਲਪ ਦੇ ਤੌਰ ’ਤੇ ਈਮੇਲ ਅਡਰੈਸ ਸ਼ਾਮਲ ਹਨ।

ਗੱਲਬਾਤ। ਜਦ ਤੁਸੀਂ ਸਾਡੇ ਨਾਲ (ਈਮੇਲ, ਫੋਨ, ਸੰਪਰਕ ਫਾਰਮ ਜਾਂ ਹੋਰ ਕਿਸੇ ਵੀ ਤਰੀਕੇ ਨਾਲ) ਸੰਪਰਕ ਕਰਕੇ ਗੱਲਬਾਤ ਕਰਦੇ ਹੋ, ਤਾਂ ਅਸੀਂ ਤੁਹਾਡੀ ਸਾਰੀ ਗੱਲਬਾਤ ਦਾ ਲੇਖਾ ਆਪਣੇ ਕੋਲ ਰੱਖ ਸਕਦੇ ਹਾਂ।

ਤੁਹਾਡੀ ਗਤੀਵਿਧੀ ਬਾਰੇ ਆਪਣੇ ਆਪ ਇਕੱਤਰ ਹੋਣ ਵਾਲੀ ਜਾਣਕਾਰੀ। ਅਸੀਂ ਤੁਹਾਡੇ ਵੱਲੋਂ ਸਿਰਫ ਸਾਡੀ ਕਿਸੇ ਵੈਬਸਾਈਟ ਉੱਤੇ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਬਾਰੇ ਜਾਣਕਾਰੀ ਆਪਣੇ ਆਪ ਇਕੱਤਰ ਕਰਨ ਲਈ ਕੁਕੀਜ਼ ਜਾਂ ਕਿਸੇ ਹੋਰ ਤਕਨੀਕ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਅਜਿਹੀ ਜਾਣਕਾਰੀ ਵੀ ਇਕੱਤਰ ਅਤੇ ਸਟੋਰ ਕਰ ਸਕਦੇ ਹਾਂ ਜੋ ਤੁਹਾਡੇ ਵੱਲੋਂ ਸਾਡੀ ਕਿਸੇ ਵੀ ਵੈਬਸਾਈਟ ਦੀ ਵਰਤੋਂ ਦੇ ਸੰਬੰਧ ਵਿੱਚ ਤੁਹਾਡਾ ਕੰਪਿਉਟਰ ਜਾਂ ਮੋਬਾਇਲ ਫੋਨ ਸਾਨੂੰ ਦਿੰਦਾ ਹੈ, ਜਿਵੇਂ ਕਿ ਤੁਹਾਡੇ ਬ੍ਰਾਉਜ਼ਰ ਦੀ ਕਿਸਮ, ਕੰਪਿਉਟਰ ਜਾਂ ਮੋਬਾਇਲ ਫੋਨ ਦੀ ਕਿਸਮ, ਬ੍ਰਾਉਜ਼ਰ ਦੀ ਭਾਸ਼ਾ, ਆਈ.ਪੀ. ਅਡਰੈਸ, ਮੋਬਾਇਲ ਕੈਰੀਅਰ, ਯੂਨੀਕ ਡਿਵਾਈਸ ਆਈਡੈਂਟੀਫਾਇਰ, ਲੋਕੇਸ਼ਨ, ਅਤੇ ਮੰਗੇ ਤੇ ਦਿੱਤੇ ਗਏ URLs.

ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ

ਜੇਕਰ ਤੁਸੀਂ ਸਾਡੀ ਕਿਸੇ ਵੀ ਵੈਬਸਾਈਟ ’ਤੇ ਜਾਂਦੇ ਹੋ ਤਾਂ ਅਸੀਂ ਤੁਹਾਡੇ ਕੰਪਿਉਟਰ ਵਿੱਚ ਇੱਕ ਕੁਕੀ ਰੱਖ ਸਕਦੇ ਹਾਂ। (ਵਧੇਰੇ ਜਾਣਕਾਰੀ ਲਈ ਕੁਕੀਜ਼ ਵਾਲਾ ਭਾਗ ਵੇਖੋ)। ਇਸ ਤੋਂ ਇਲਾਵਾ ਸਿਸਟਮ ਸੰਚਾਲਨ ਕਰਨ, ਸਮੂਚੇ ਅੰਕੜਿਆਂ ਦੀ ਜਾਣਕਾਰੀ ਦੀ ਗਣਨਾ ਕਰਨ, ਆਮ ਇਸਤੇਮਾਲ ਦੇ ਰਿਕਾਰਡ ਦੀ ਪਛਾਣ ਕਰਨ, ਅਤੇ ਸਾਡੀਆਂ ਵੈਬਸਾਈਟਾਂ ’ਤੇ ਆਉਣ ਵਾਲੇ ਵਿਜ਼ੀਟਰਾਂ ਦੀਆਂ ਟ੍ਰੈਫਿਕ ਪਧਤੀਆਂ ਨੂੰ ਮਾਪਣ ਲਈ ਅਸੀਂ ਆਈ ਪੀ ਅਡਰੈਸ ਵੀ ਇਕੱਤਰ ਕਰ ਸਕਦੇ ਹਾਂ। ਇਸ ਦਾ ਉਦੇਸ਼ ਵਿਅਕਤੀਗਤ ਯੂਜ਼ਰ ਦੀ ਪਛਾਣ ਕਰਨਾ ਨਹੀਂ ਹੈ, ਪਰ ਆਮ ਅੰਕੜੇ ਇਕੱਤਰ ਕਰਨਾ ਅਤੇ ਆਡਿਟਿੰਗ ਕਰਨਾ ਹੈ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ (ਜਿਵੇਂ ਕਿ ਤੁਹਾਡਾ ਨਾਮ ਅਤੇ ਸੰਪਰਕ ਜਾਣਕਾਰੀ) ਨੂੰ ਕਿਸੇ ਹੋਰ ਪਾਰਟੀ ਨੂੰ ਉਨ੍ਹਾਂ ਦੇ ਮਾਰਕਿਟਿੰਗ ਉਦੇਸ਼ਾਂ ਲਈ ਨਹੀਂ ਵੇਚਾਂਗੇ। ਸਾਡੇ ਵੱਲੋਂ ਇਕੱਤਰ ਕੀਤੀ ਜਾ ਰਹੀ ਜਾਣਕਾਰੀ ਦੀ ਵਰਤੋਂ P2C ਸਾਡੀ ਸੰਸਥਾ ਦੇ ਅੰਦਰੂਨੀ ਉਦੇਸ਼ਾਂ ਜਾਂ ਸਾਡੀਆਂ ਸੇਵਕਾਈਆਂ ਦੇ ਦਰਮਿਆਨ ਹੇਠ ਲਿਖੇ ਉਦੇਸ਼ਾਂ ਲਈ ਕਰ ਸਕਦੀ ਹੈ:

ਜੇਕਰ ਤੁਸੀਂ ਕਨੇਡਾ ਤੋਂ ਬਾਹਰ ਕਿਸੇ ਦੇਸ ਵਿੱਚ ਰਹਿੰਦੇ ਹੋ ਤਾਂ ਅਸੀਂ ਤੁਹਾਡੀ ਜਾਣਕਾਰੀ ਤੁਹਾਡੇ ਸਥਾਨਕ ਇਲਾਕੇ ਵਿੱਚ ਮੌਜੂਦ ਆਪਣੀ ਕਿਸੇ ਸੇਵਕਾਈ ਨੂੰ ਦੇ ਸਕਦੇ ਹਾਂ, ਤਾਂ ਜੋ ਉਹ ਤੁਹਾਨੂੰ ਸੰਪਰਕ ਕਰ ਸਕਣ।

ਅਸੀਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਵੰਡਦੇ ਹਾਂ

ਅਸੀਂ ਜਾਣਕਾਰੀ ਨੂੰ ਹੇਠ ਲਿਖੇ ਤਰੀਕੇ ਅਨੁਸਾਰ ਵੰਡਦੇ ਹਾਂ, ਜਿੱਥੇ ਲੋਕਾਂ ਨੇ ਆਪਣੀ ਰਜ਼ਾਮੰਦੀ ਦਿੱਤੀ ਹੋਈ ਹੈ:

ਸਰਵਿਸ ਪ੍ਰੋਵਾਈਡਰ। ਅਸੀਂ ਤੁਹਾਡੀ ਜਾਣਕਾਰੀ ਥਰਡ ਪਾਰਟੀ ਸਰਵਿਸ ਪ੍ਰੋਵਾਈਡਰ ਨਾਲ ਵੰਡ ਸਕਦੇ ਹਾਂ, ਜੋ ਇਸ ਜਾਣਕਾਰੀ ਦੀ ਵਰਤੋਂ ਕਰਕੇ ਸਾਨੂੰ ਸੇਵਾਵਾਂ ਮੁਹੱਈਆ ਕਰਾਉਂਦੇ ਹਨ, ਜਿਵੇਂ ਕਿ ਪੇਮੈਂਟ ਪ੍ਰੋਸੈਸਰ, ਹੋਸਟਿੰਗ ਪ੍ਰੋਵਾਈਡਰ, ਆਡੀਟਰ, ਅਡਵਾਈਜ਼ਰ, ਕੰਸਲਟੈਂਟ ਅਤੇ ਉਹ ਲੋਕ ਵੀ ਜੋ ਸਾਡੀ ਸੇਵਕਾਈ ਸੰਬੰਧਤ ਗਤੀਵਿਧੀਆਂ ਬਾਰੇ ਸਾਨੂੰ ਜਾਣਕਾਰੀ ਮੁਹੱਈਆ ਕਰਾਉਂਦੇ ਹਨ।

ਭਾਈਵਾਲ। ਤੁਹਾਡੇ ਬਾਰੇ ਇਕੱਤਰ ਕੀਤੀ ਗਈ ਜਾਣਕਾਰੀ P2C ਦੀਆਂ ਭਾਈਵਾਲ ਸੇਵਕਾਈਆਂ ਜਾਂ ਨੁਮਾਇੰਦਿਆਂ ਵੱਲੋਂ ਵੇਖੀ ਜਾ ਸਕਦੀ ਹੈ ਜਾਂ ਉਨ੍ਹਾਂ ਨੂੰ ਦਿੱਤੀ ਜਾ ਸਕਦੀ ਹੈ, ਅਤੇ ਉਨ੍ਹਾਂ ਵੱਲੋਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸਾ ਇਸ ਗੋਪਨੀਯਤਾ ਨੀਤੀ ਦੇ ਅਧੀਨ ਹੈ।

ਕਨੂੰਨੀ ਤੌਰ ’ਤੇ ਲਾਜ਼ਮੀ। ਜੇਕਰ ਕਨੂੰਨੀ ਤੌਰ ’ਤੇ ਲੋੜ ਪਈ ਤਾਂ ਅਸੀਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰ ਸਕਦੇ ਹਾਂ।

ਅਧਿਕਾਰਾਂ ਦੀ ਰਾਖੀ। ਸਾਡੇ ਖਿਲਾਫ ਹੋਣ ਵਾਲੇ ਕਿਸੇ ਦਾਅਵੇ ਦਾ ਜਵਾਬ ਦਿੰਦਿਆਂ ਜਾਂ ਕਨੂੰਨੀ ਪ੍ਰਕਿਰਿਆ (ਜਿਵੇਂ ਕਿ ਸੰਮਨ ਜਾਂ ਵਰੰਟ ਜਾਰੀ ਕਰਨਾ) ਦੀ ਪਾਲਣਾ ਕਰਦਿਆਂ, ਸਾਡੇ ਇਕਰਾਰਨਾਮੇ ਜਾਂ ਸ਼ਰਤਾਂ ਨੂੰ ਲਾਗੂ ਕਰਦਿਆਂ, ਧੋਖਾਧੜੀ ਖਿਲਾਫ ਕਾਰਵਾਈ ਕਰਦਿਆਂ, ਖਤਰੇ ਦਾ ਮੁਲਾਂਕਣ ਕਰਦਿਆਂ, ਪੜਤਾਲ ਕਰਦਿਆਂ ਅਤੇ P2C ਦੇ ਅਧਿਕਾਰਾਂ, ਸੰਪਤੀ, ਯੂਜ਼ਰ, ਜਾਂ ਕਿਸੇ ਵੀ ਹੋਰ ਗੱਲ ਦੀ ਸੁਰੱਖਿਆ ਕਰਦਿਆਂ ਜੇਕਰ ਸਾਨੂੰ ਲੋੜਵੰਦ ਮਹਿਸੂਸ ਹੋਇਆ ਤਾਂ ਅਸੀਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰ ਸਕਦੇ ਹਾਂ।

ਕੁਕੀਜ਼, ਪਿਕਸਲ ਅਤੇ ਟ੍ਰੈਕਿੰਗ

ਸਾਡੀਆਂ ਵੈਬਸਾਈਟਾਂ ਉੱਤੇ ਤੁਹਾਡੇ ਵੱਲੋਂ ਕੀਤੀ ਜਾਣ ਵਾਲੀਆਂ ਬ੍ਰਾਉਜ਼ਿੰਗ ਗਤੀਵਿਧੀਆਂ ਅਤੇ ਉਪਯੋਗ ਬਾਰੇ ਜਾਣਕਾਰੀ ਆਪਣੇ ਆਪ ਇਕੱਤਰ ਅਤੇ ਰਿਕਾਰਡ ਕਰਨ ਲਈ ਅਸੀਂ ਕੁਕੀਜ਼, ਕਲੀਅਰ ਜੀ ਆਈ ਐਫ/ਪਿਕਸਲ ਟੈਗਸ, ਜਾਵਾਸਕ੍ਰਿਪਟ, ਲੋਕਲ ਸਟੋਰੇਜ, ਲੌਗ ਫਾਈਲਾਂ ਅਤੇ ਹੋਰ ਸਾਧਨਾਂ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਇਸ ਜਾਣਕਾਰੀ ਨੂੰ ਉਸ ਜਾਣਕਾਰੀ ਦੇ ਨਾਲ ਜੋੜ ਸਕਦੇ ਹਾਂ ਜਿਹੜੀ ਅਸੀਂ ਹੋਰਨਾਂ ਯੂਜ਼ਰਾਂ ਕੋਲੋਂ ਇਕੱਤਰ ਕਰਦੇ ਹਾਂ। ਇਨ੍ਹਾਂ ਗਤੀਵਿਧੀਆਂ ਦਾ ਸੰਖੇਪ ਸਾਰ ਹੇਠਾਂ ਦਿੱਤਾ ਗਿਆ ਹੈ।

ਥਰਡ ਪਾਰਟੀ ਵੈਬਸਾਈਟਾਂ ਉੱਤੇ ਮਸ਼ਹੂਰੀ

ਅਸੀਂ ਥਰਡ ਪਾਰਟੀ ਵੈਬਸਾਈਟਾਂ, ਜਿਵੇਂ ਕਿ ਸੋਸ਼ਲ ਮੀਡਿਆ ਵੈਬਸਾਈਟਾਂ, ਦੀ ਵਰਤੋਂ ਕਰ ਸਕਦੇ ਹਾਂ ਤਾਂ ਜੋ ਤੁਹਾਨੂੰ ਆਪਣੀਆਂ ਸੇਵਕਾਈਆਂ, ਸੇਵਕਾਈ ਦੀਆਂ ਗਤੀਵਿਧੀਆਂ, ਅਤੇ ਆਨਲਾਈਨ ਸਲਾਹ-ਸੇਵਾਵਾਂ ਦੀ ਜਾਣਕਾਰੀ ਉਪਲਬਧ ਕਰਵਾ ਸਕੀਏ। ਇਹ ਥਰਡ ਪਾਰਟੀ ਵੈਬਸਾਈਟਾਂ ਥਰਡ ਪਾਰਟੀ ਕੁਕੀਜ਼, ਵੈਬ ਬੀਕਨਸ, ਜਾਂ ਅਜਿਹੀਆਂ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਜਾਣਕਾਰੀ ਇਕੱਤਰ ਕਰ ਸਕਦੀਆਂ ਹਨ। ਇਹ ਤੁਹਾਡੇ ਡਿਵਾਈਸ ਆਈਡੈਂਟੀਫਾਇਰ, ਆਈ ਪੀ ਅਡਰੈਸ, ਜਾਂ ਆਈਡੈਂਟੀਫਾਇਰ ਫਾਰ ਐਡਵਰਟਾਈਜ਼ਿੰਗ (IDFA) ਵੀ ਇਕੱਤਰ ਕਰ ਸਕਦੀਆਂ ਹਨ। ਇਨ੍ਹਾਂ ਥਰਡ ਪਾਰਟੀਆਂ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਦੀ ਵਰਤੋਂ ਸਾਡੀਆਂ ਸਾਈਟਾਂ ਜਾਂ ਹੋਰ ਵੈਬਸਾਈਟਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵਧੇਰੇ ਢੁਕਵੀਂ ਜਾਣਕਾਰੀ ਤੁਹਾਨੂੰ ਮੁਹੱਈਆ ਕਰਾਉਣ ਲਈ ਕੀਤੀ ਜਾ ਸਕਦੀ ਹੈ, ਜਿਵੇਂ ਕਿ ਉੱਪਰ ਵੀ ਦੱਸਿਆ ਗਿਆ ਹੈ। ਥਰਡ ਪਾਰਟੀ ਕੁਕੀਜ਼ ਥਰਡ ਪਾਰਟੀ ਗੋਪਨੀਯਤਾ ਨੀਤੀ ਦੇ ਅਧੀਨ ਹਨ। ਥਰਡ ਪਾਰਟੀ ਐਡਵਰਟਾਈਜ਼ਿੰਗ ਸੰਬੰਧੀ ਕੁਕੀਜ਼ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਇਹ ਜਾਣਨ ਲਈ ਕਿ ਉਨ੍ਹਾਂ ਨੂੰ ਦੂਰ ਕਿਵੇਂ ਰੱਖਿਆ ਜਾ ਸਕਦਾ ਹੈ, ਕਿਰਪਾ ਕਰਕੇ ਹੇਠ ਲਿਖੀਆਂ ਥਰਡ ਪਾਰਟੀ ਵੈਬਸਾਈਟਾਂ ਵਿੱਚੋਂ ਕਿਸੇ ਨੂੰ ਵੇਖੋ:

ਆਪਣੀ ਜਾਣਕਾਰੀ ਪ੍ਰਦਾਨ ਕਰਨ ਅਤੇ ਉਸ ਦੀ ਵਰਤੋਂ ਕਰਨ ਦੇਣ ਲਈ ਤੁਹਾਡੇ ਵੱਲੋਂ ਰਜ਼ਾਮੰਦੀ ਦਿੱਤੇ ਜਾਣਾ

ਤੁਸੀਂ ਸਾਡੇ ਕਿਸੇ ਵੀ ਆਨਲਾਈਨ ਸੰਸਾਧਨ ਦੀ ਵਰਤੋਂ ਕਰਨ ਦੁਆਰਾ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਵਿਅਕਤੀਗਤ ਪਛਾਣ ਦੀ ਜਾਣਕਾਰੀ ਨੂੰ ਇਕੱਤਰ ਕਰਨ ਅਤੇ ਇੱਥੇ ਦੱਸੇ ਅਨੁਸਾਰ ਉਸ ਦੀ ਵਰਤੋਂ ਕਰਨ ਦੀ ਸਾਨੂੰ ਇਜਾਜ਼ਤ ਦੇ ਦਿੰਦੇ ਹੋ, ਜਿਸ ਵਿੱਚ ਹੇਠ ਲਿਖੇ ਸੰਸਾਧਨ ਸ਼ਾਮਿਲ ਹਨ, ਪਰ ਇਹ ਸਿਰਫ ਇੱਥੇ ਤਕ ਹੀ ਸੀਮਤ ਨਹੀਂ ਹਨ:

ਸਾਡੀ ਗੋਪਨੀਯਤਾ ਨੀਤੀ ਵਿੱਚ ਬਦਲਾਓ

ਜੇਕਰ ਅਸੀਂ ਆਪਣੀ ਗੋਪਨੀਯਤਾ ਨੀਤੀ ਅਤੇ ਪ੍ਰਕਿਰਿਆ ਵਿੱਚ ਕੋਈ ਬਦਲਾਓ ਕਰਦੇ ਹਾਂ ਤਾਂ ਉਹ ਬਦਲਾਓ ਇਸ ਪੇਜ ਉੱਤੇ ਪ੍ਰਕਾਸ਼ਤ ਕੀਤੇ ਜਾਣਗੇ। ਜੇਕਰ ਅਸੀਂ ਆਪਣੀ ਗੋਪਨੀਯਤਾ ਨੀਤੀ ਵਿੱਚ ਅਜਿਹਾ ਕੋਈ ਬਦਲਾਓ ਕਰਦੇ ਹਾਂ ਜਿਹੜਾ ਤੁਹਾਡੀ ਜਾਣਕਾਰੀ ਦੀ ਸਾਡੇ ਵੱਲੋਂ ਕੀਤੀ ਜਾਣ ਵਾਲੀ ਵਰਤੋਂ ਵਿੱਚ ਕੋਈ ਬਦਲਾਓ ਲੈ ਕੇ ਆਉਂਦਾ ਹੈ, ਤਾਂ ਅਸੀਂ ਅਜਿਹੇ ਬਦਲਾਵਾਂ ਦੀ ਢੁਕਵੀਂ ਸੂਚਨਾ ਤੁਹਾਡੇ ਤਕ ਪਹੁੰਚਾਉਣ ਦਾ ਪੂਰਾ ਜਤਨ ਕਰਾਂਗੇ, ਜਿਵੇਂ ਕਿ ਸਾਡੀ ਵੈਬਸਾਈਟ ਉੱਤੇ ਦਿੱਤੀ ਗਈ ਸਪੱਸ਼ਟ ਸੂਚਨਾ ਦੇਣ ਦੁਆਰਾ ਜਾਂ ਸਾਡੇ ਰਿਕਾਰਡ ਵਿੱਚ ਮੌਜੂਦ ਤੁਹਾਡੀ ਈਮੇਲ ਉੱਤੇ ਈਮੇਲ ਭੇਜਣ ਦੁਆਰਾ ਅਤੇ ਜਿੱਥੇ ਕਨੂੰਨੀ ਤੌਰ ’ਤੇ ਲਾਜ਼ਮੀ ਹੋਇਆ ਉੱਥੇ ਤੁਹਾਥੋਂ ਰਜ਼ਾਮੰਦੀ ਲੈਣ ਦੁਆਰਾ ਜਾਂ ਅਜਿਹੇ ਬਦਲਾਵਾਂ ਨੂੰ ਰੱਦ ਕੇ ਉਨ੍ਹਾਂ ਵਿੱਚੋਂ ਬਾਹਰ ਆਉਣ ਦਾ ਮੌਕਾ ਤੁਹਾਨੂੰ ਦੇਣ ਦੁਆਰਾ।

ਆਪਣੀ ਨਿੱਜੀ ਜਾਣਕਾਰੀ ਨੂੰ ਵੇਖਣਾ, ਉਸ ਵਿੱਚ ਬਦਲਾਓ ਕਰਨਾ ਜਾਂ ਡਿਲੀਟ ਕਰਨਾ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਵਿਅਕਤੀਗਤ ਜਾਣਕਾਰੀ ਜਿਹੜੀ ਸਾਡੇ ਕੋਲ ਹੈ ਉਹ ਸਹੀ ਨਹੀਂ ਹੈ, ਜਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੇ ਕਿਸੇ ਹਿੱਸੇ ਨੂੰ ਹਟਾ ਦੇਈਏ, ਤਾਂ ਤੁਸੀਂ ਸਾਡੇ ਗੋਪਨੀਯਤਾ ਅਫਸਰ ਨਾਲ ਸੰਪਰਕ ਕਰਕੇ ਸਾਨੂੰ ਆਪਣੀ ਵਿਅਕਤੀਗਤ ਜਾਣਕਾਰੀ ਵਿੱਚ ਬਦਲਾਓ ਕਰਨ ਜਾਂ ਉਸ ਨੂੰ ਡਿਲੀਟ ਕਰਨ ਲਈ ਆਖ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੱਖ-ਵੱਖ ਜ਼ਰੀਏ ਇਸਤੇਮਾਲ ਕਰਕੇ ਤੁਹਾਨੂੰ ਸੰਪਰਕ ਕਰਨ ਲਈ ਤੁਹਾਡੇ ਬਾਰੇ ਇਕੱਤਰ ਕੀਤੀ ਗਈ ਜਾਣਕਾਰੀ ਦੀ ਵਰਤੋਂ ਨਾ ਕਰੀਏ, ਤਾਂ ਤੁਸੀਂ ਬੇਨਤੀ ਕਰ ਸਕਦੇ ਹੋ ਕਿ ਅਸੀਂ ਤੁਹਾਨੂੰ ਭੇਜਣ ਵਾਲੀਆਂ ਮੇਲਾਂ, ਜਾਂ ਈਮੇਲਾਂ ਨੂੰ ਸੀਮਿਤ ਰੱਖੀਏ ਜਾਂ ਪੂਰੀ ਤਰ੍ਹਾਂ ਰੋਕ ਦੇਈਏ, ਅਤੇ ਸਿਰਫ ਉਹੀ ਈਮੇਲਾਂ ਭੇਜੀਏ ਜਿਹੜੀਆਂ ਕਨੂੰਨੀ ਕਾਰਨਾਂ ਕਰਕੇ ਜਾਂ ਸਾਡੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਲੋੜੀਂਦੀਆਂ ਹਨ। ਆਪਣੀ ਜਾਣਕਾਰੀ ਵਿੱਚ ਬਦਲਾਓ ਕਰਨ ਜਾਂ ਡਿਲੀਟ ਕਰਨ ਜਾਂ ਇਸ ਗੋਪਨੀਯਤਾ ਨੀਤੀ ਬਾਰੇ ਵਧੇਰੇ ਵੇਰਵਾ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਹੇਠ ਲਿਖੀ ਸੰਪਰਕ ਜਾਣਕਾਰੀ ਦੁਆਰਾ ਸਾਡੇ ਗੋਪਨੀਯਤਾ ਅਫਸਰ ਨਾਲ ਸੰਪਰਕ ਕਰੋ:

ਸੁਰੱਖਿਆ ਕਾਰਨਾਂ ਕਰਕੇ ਕੋਈ ਵੀ ਬਦਲਾਓ ਕਰਨ ਤੋਂ ਪਹਿਲਾਂ ਅਸੀਂ ਤੁਹਾਡੀ ਪਛਾਣ ਦੀ ਪੜਤਾਲ ਕਰਾਂਗੇ, ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਨੂੰਨੀ ਕਾਰਨਾਂ ਕਰਕੇ ਜਾਂ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਲੋੜੀਂਦੀ ਜਾਣਕਾਰੀ ਨੂੰ ਅਸੀਂ ਡਿਲੀਟ ਨਹੀਂ ਕਰਾਂਗੇ।

ਬੱਚਿਆਂ (13 ਸਾਲ ਤੋਂ ਘੱਟ ਉਮਰ) ਦੀ ਗੋਪਨੀਯਤਾ ਦੀ ਸੁਰੱਖਿਆ

ਹਾਲਾਂਕਿ ਸਾਡੀਆਂ ਵੈਬਸਾਈਟਾਂ ਬਾਲਗ ਲੋਕਾਂ ਦੁਆਰਾ ਇਸਤੇਮਾਲ ਕਰਨ ਲਈ ਬਣਾਈਆਂ ਗਈਆਂ ਹਨ, ਤਾਂ ਵੀ ਅਸੀਂ ਛੋਟੀ ਉਮਰ ਦੇ ਲੋਕਾਂ ਲਈ ਆਨਲਾਈਨ ਸੰਸਾਧਨ ਉਪਲਬਧ ਕਰਵਾਉਣ ਦੀ ਚੋਣ ਵੀ ਕਰ ਸਕਦੇ ਹਾਂ। ਬੱਚਿਆਂ ਦੀ ਸੁਰੱਖਿਆ ਅਤੇ ਗੋਪਨੀਯਤਾ ਸਾਡੇ ਲਈ ਅੱਤ ਮਹੱਤਵਪੂਰਨ ਹੈ। ਇਸ ਕਰਕੇ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਦੀ ਪਛਾਣ ਨਾਲ ਸੰਬੰਧਤ ਜਾਣਕਾਰੀ ਨੂੰ ਇਕੱਤਰ ਕਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਦੇ ਮਾਪਿਆਂ ਤੋਂ ਤਸਦੀਕਸ਼ੁਦਾ ਰਜ਼ਾਮੰਦੀ ਲੈਂਦੇ ਹਾਂ ਅਤੇ ਅਸੀਂ ਜਾਣਬੁੱਝ ਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਤਸਦੀਕਸ਼ੁਦਾ ਰਜ਼ਾਮੰਦੀ ਤੋਂ ਬਗੈਰ ਕਿਸੇ ਵੀ ਤਰ੍ਹਾਂ ਦੀ ਪਛਾਣ ਨਾਲ ਸੰਬੰਧਤ ਜਾਣਕਾਰੀ ਨੂੰ ਜਨਤਕ ਤੌਰ ’ਤੇ ਪੋਸਟ ਕਰਨ ਜਾਂ ਹੋਰ ਕਿਸੇ ਤਰ੍ਹਾਂ ਨਾਲ ਕਿਸੇ ਨਾਲ ਵੰਡਣ ਦਾ ਮੌਕਾ ਨਹੀਂ ਦਿਆਂਗੇ।

ਸਾਡੀ ਗੋਪਨੀਯਤਾ ਨੀਤੀ ਦੀਆਂ ਹੱਦਾਂ

ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤੁਹਾਡੇ ਵੱਲੋਂ ਆਪਣੀ ਇੱਛਾ ਨਾਲ ਸਾਡੀ ਸੰਸਥਾ ਦੇ ਬੁਲੇਟਿਨ ਬੋਰਡ, ਚੈਟ ਰੂਮ, ਈਮੇਲ ਨੋਟਸ ਜਾਂ ਹੋਰ ਕਿਸੇ ਵੀ ਪਬਲਿਕ ਫੋਰਮ ਉੱਤੇ ਦਰਜ ਕੀਤੀ ਗਈ ਤੁਹਾਡੀ ਜਾਣਕਾਰੀ ਨੂੰ ਕੋਈ ਵੀ ਥਰਡ ਪਾਰਟੀ ਵੇਖ ਸਕਦੀ ਹੈ ਅਤੇ ਲੈ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਸਾਡੀ ਗੋਪਨੀਯਤਾ ਨੀਤੀ ਦੇ ਅਧੀਨ ਨਹੀਂ ਹੈ। ਇਸ ਤੋਂ ਇਲਾਵਾ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਸਾਡੀਆਂ ਵੈਬਸਾਈਟਾਂ ਦੇ ਨਾਲ ਲਿੰਕ ਕੀਤੀਆਂ ਗਈਆਂ ਹੋਰ ਵੈਬਸਾਈਟਾਂ ਸਾਡੀ ਗੋਪਨੀਯਤਾ ਨੀਤੀ ਦੀ ਪਾਲਣਾ ਨਾ ਕਰਨ ਅਤੇ ਤੁਹਾਨੂੰ ਉਨ੍ਹਾਂ ਦੀ ਗੋਪਨੀਯਤਾ ਨੀਤੀ ਪੜ੍ਹਣੀ ਚਾਹੀਦੀ ਹੈ ਤਾਂ ਜੋ ਤੁਸੀਂ ਉਨ੍ਹਾਂ ਨਿਯਮਾਂ ਨੂੰ ਸਮਝ ਸਕੋ ਜਿਨ੍ਹਾਂ ਦੇ ਅਧੀਨ ਉਹ ਕੰਮ ਕਰਦੇ ਹਨ।