ਮੇਰਾ ਕੁਚਲਿਆ ਗਿਆ ਦਿਲ

ਜਦ ਮੇਰੇ ਪਤੀ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਤਾਂ ਉਹ 16 ਵਰ੍ਹਿਆਂ ਦਾ ਸੀ ਅਤੇ ਮੈਂ 15 ਵਰ੍ਹਿਆਂ ਦੀ ਸਾਂ। ਉਸ ਨਿੱਕੀ ਉਮਰ ਵਿੱਚ ਵੀ ਮੈਂ ਇੱਕ ਤਕੜੀ ਅਤੇ ਸੁਤੰਤਰ ਇਸਤਰੀ ਸਾਂ। ਮੈਂ ਜਾਣਦੀ ਸਾਂ ਕਿ ਮੈਂ ਆਪਣੇ ਜੀਵਨ ਵਿੱਚ ਕੀ ਚਾਹੁੰਦੀ ਸਾਂ ਅਤੇ ਉਸ ਨੂੰ ਹਾਸਿਲ ਕਰਨ ਲਈ ਕੁਝ ਵੀ ਕਰ ਸਕਦੀ ਸਾਂ। ਇਨ੍ਹਾਂ ਵਿੱਚੋਂ ਇੱਕ ਚੀਜ਼ ਇਹ ਸੀ ਕਿ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦੀ ਸਾਂ। ਪਰ ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸਾਂ ਕਿ ਮੇਰੀ ਅਗਲੀ ਯਾਤਰਾ ਬਹੁਤ ਦੁਖਾਂ ਭਰੀ ਹੋਣ ਵਾਲੀ ਸੀ।

ਸਾਡੇ ਵਿਆਹ ਤੋਂ ਬਸ ਕੁਝ ਵਰ੍ਹਿਆਂ ਮਗਰੋਂ ਹੀ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਉਨ੍ਹਾਂ ਇਸਤਰੀਆਂ ਨੂੰ ਕਾਮੁਕਤਾ ਭਰੀਆਂ ਈਮੇਲਾਂ ਲਿਖਦਾ ਹੈ ਜਿਨ੍ਹਾਂ ਨੂੰ ਉਹ ਇੰਟਰਨੈੱਟ ਉੱਤੇ ਮਿਲਿਆ ਸੀ। ਮੈਂ ਅੰਦਰੋਂ ਟੁੱਟ ਗਈ ਅਤੇ ਉਸ ਤੋਂ ਇਸ ਬਾਰੇ ਪੁੱਛਿਆ, ਪਰ ਕਿਉਂਕਿ ਉਸ ਨੇ ਮਾਫੀ ਮੰਗ ਲਈ ਅਤੇ ਮੈਂ ਉਸ ਉੱਤੇ ਵਿਸ਼ਵਾਸ ਕਰ ਲਿਆ, ਇਸ ਕਰਕੇ ਅਸੀਂ ਅਗਾਂਹ ਵੱਧ ਗਏ। ਲਗਭਗ ਡੇਢ ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦਾ ਕਿਸੇ ਦੂਜੀ ਇਸਤਰੀ ਨਾਲ ਚੱਕਰ ਚੱਲ ਰਿਹਾ ਹੈ। ਇਸ ਇਸਤਰੀ ਨੂੰ ਉਹ ਸਾਡੇ ਸ਼ਹਿਰ ਵਿੱਚ ਲੈ ਕੇ ਆਇਆ ਸੀ, ਉਸ ਨੂੰ ਇੱਕ ਹੋਟਲ ਵਿੱਚ ਠਹਿਰਾਇਆ ਸੀ ਅਤੇ ਉੱਥੇ ਦੋ ਦਿਨ ਉਸ ਦੇ ਨਾਲ ਜਿਨਸੀ ਸਬੰਧ ਬਣਾਉਂਦਾ ਰਿਹਾ ਸੀ।

ਇਸ ਗੱਲ ਨੇ ਮੈਨੂੰ ਅੰਦਰੋਂ ਤੋੜਿਆ ਨਹੀਂ, ਪਰ ਬਹੁਤ ਜ਼ਿਆਦਾ ਕ੍ਰੋਧਿਤ ਕਰ ਦਿੱਤਾ, ਇਸ ਕਰਕੇ ਮੈਂ ਉਸ ਨੂੰ ਘਰੋਂ ਕੱਢ ਦਿੱਤਾ। ਲਗਭਗ ਇੱਕ ਹਫਤੇ ਬਾਅਦ ਉਸ ਨੇ ਰੋਂਦਿਆਂ ਹੋਇਆਂ ਮੈਨੂੰ ਫੋਨ ਕੀਤਾ। ਮੈਂ ਉਸ ਨੂੰ ਕਿਹਾ ਕਿ ਅਸੀਂ ਮਿਲ ਕੇ ਗੱਲਬਾਤ ਕਰ ਸਕਦੇ ਹਾਂ ਅਤੇ ਅਸੀਂ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਬੈਠ ਕੇ ਪ੍ਰਾਰਥਨਾ ਕੀਤੀ। ਅਸੀਂ ਇੱਕ ਸਲਾਹਕਾਰ ਕੋਲ ਜਾਣਾ ਸ਼ੁਰੂ ਕੀਤਾ ਅਤੇ ਲਗਭਗ ਡੇਢ ਸਾਲ ਬਾਅਦ ਸਭਕੁਝ ਠੀਕ ਹੋ ਗਿਆ।

ਪਰ ਮੈਂ ਇਸ ਗੱਲ ਤੋਂ ਅਣਜਾਣ ਸਾਂ ਕਿ ਉਹ ਹੋਰ ਵੀ ਵਧੇਰੇ ਗੁਪਤ ਤਰੀਕੇ ਨਾਲ ਕੰਮ ਕਰਨ ਲੱਗ ਪਿਆ ਸੀ ਅਤੇ ਜਿਨਸੀ ਤ੍ਰਿਪਤੀ ਲਈ ਵੇਸਵਾਵਾਂ ਕੋਲ ਜਾਣ ਲੱਗ ਪਿਆ ਸੀ, ਜਿਸ ਦੇ ਪਿੱਛੇ ਉਸ ਦੇ ਦੋ ਕਾਰਣ ਇਹ ਸਨ ਕਿ ਇੱਕ ਤਾਂ ਮੈਨੂੰ ਇਸ ਬਾਰੇ ਪਤਾ ਨਹੀਂ ਲੱਗੇਗਾ ਅਤੇ ਦੂਜਾ ਇਹ ਕਿ ਪਹਿਲਾਂ ਵਾਲੀ ਇਸਤਰੀ ਦੀ ਤਰ੍ਹਾਂ ਇਨ੍ਹਾਂ ਇਸਤਰੀਆਂ ਦਾ ਉਸ ਨੇ ਨਾਲ ਕੋਈ ਜਜ਼ਬਾਤੀ ਸਬੰਧ ਨਹੀਂ ਹੋਵੇਗਾ। ਮੇਰੇ ਪਤੀ ਨੂੰ 9 ਸਾਲ ਦੀ ਉਮਰ ਵਿੱਚ ਪੋਰਨੋਗ੍ਰਾਫੀ ਦੇ ਕਾਰਣ ਲੱਗੀ ਸੈਕਸ ਦੀ ਲਤ ਹੁਣ ਉਸ ਨੂੰ ਇੱਥੇ ਤੱਕ ਲੈ ਆਈ ਸੀ।

ਮੈਂ ਆਪਣੀ ਸੁੱਧ-ਬੁੱਧ ਗੁਆ ਬੈਠੀ ਸਾਂ। ਜਦ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਤਿੰਨ ਦਿਨਾਂ ਤੱਕ ਲਗਾਤਾਰ ਕੰਬਦੀ ਰਹੀ।

ਹੁਣ ਜਦ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਨਾ ਸਿਰਫ ਮੈਂ ਆਪਣੇ ਆਪ ਨੂੰ ਮੂਰਖ ਮਹਿਸੂਸ ਕੀਤਾ ਕਿ ਮੈਨੂੰ ਇਸ ਦੀ ਖ਼ਬਰ ਕਿਉਂ ਨਹੀਂ ਲੱਗੀ, ਸਗੋਂ ਮੈਂ ਆਪਣੇ ਵਿਆਹੁਤਾ ਜੀਵਨ ਦਾ ਅੰਤ ਕਰਨ ਦਾ ਫੈਸਲਾ ਵੀ ਲੈ ਲਿਆ। ਮੈਂ ਆਪਣੇ ਵਿਆਹ ਦੀ ਅੰਗੂਠੀ ਅਤੇ ਇੱਕ ਚਿੱਠੀ ਮੇਜ ਉੱਤੇ ਰੱਖ ਕੇ ਚਲੀ ਗਈ, ਜਿਸ ਵਿੱਚ ਮੈਂ ਲਿਖਿਆ ਸੀ ਕਿ ਮੈਂ ਤਲਾਕ ਦਾ ਮੁਕੱਦਮਾ ਦਾਇਰ ਕਰਨ ਜਾ ਰਹੀ ਹਾਂ। ਮੇਰੀ ਮਾਂ ਨੇ ਮੇਰਾ ਸਮਾਨ ਪੈਕ ਕਰਨ ਵਿੱਚ ਅਤੇ ਉੱਥੋਂ ਵਾਪਿਸ ਆਉਣ ਵਿੱਚ ਮੇਰੀ ਮਦਦ ਕੀਤੀ ਜਿੱਥੇ ਮੈਂ ਅਤੇ ਮੇਰਾ ਪਤੀ ਇੱਕ ਮਹੀਨਾ ਪਹਿਲਾਂ ਹੀ ਰਹਿਣ ਗਏ ਸਾਂ। ਮੈਂ ਆਪਣੀ ਸੁੱਧ-ਬੁੱਧ ਗੁਆ ਬੈਠੀ ਸਾਂ। ਜਦ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਤਿੰਨ ਦਿਨਾਂ ਤੱਕ ਲਗਾਤਾਰ ਕੰਬਦੀ ਰਹੀ। ਸਾਡੇ ਉਤਾਰ-ਚੜ੍ਹਾਉ ਭਰੇ ਵਿਆਹੁਤਾ ਜੀਵਨ ਨੇ ਮੈਨੂੰ ਰੋਗੀ ਅਤੇ ਕਮਜ਼ੋਰ ਕਰ ਦਿੱਤਾ ਸੀ, ਅਤੇ ਮੇਰੀ ਸੋਚਣ ਦੀ ਜਾਂ ਮਹਿਸੂਸ ਕਰਨ ਦੀ ਕਾਬਲੀਅਤ ਨੂੰ ਖਤਮ ਸੀ।

ਉਸ ਨੂੰ 3,000 ਮੀਲ ਪਿਛਾਂਹ ਛੱਡ ਕੇ ਮੈਂ ਜਵਾਬ ਭਾਲਣੇ ਸ਼ੁਰੂ ਕੀਤੇ। ਸਮੱਸਿਆ ਇਹ ਸੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ। ਮੇਰੇ ਪਤੀ ਵੱਲੋਂ ਮੈਨੂੰ ਮਿਲੀਆਂ ਪੀੜਾਂ ਅਤੇ ਤਕਲੀਫਾਂ ਦੇ ਬਾਵਜੂਦ ਵੀ ਮੈਂ ਉਸ ਨੂੰ ਪਿਆਰ ਕਰਦੀ ਸਾਂ। ਪਰ ਫਿਰ ਵੀ ਉਸ ਦੀਆਂ ਹਰਕਤਾਂ ਦੇ ਕਾਰਣ ਮੈਂ ਫੈਸਲਾ ਲੈ ਲਿਆ ਸੀ ਹੁਣ ਮੈਂ ਉਸ ਦੇ ਨਾਲ ਨਹੀਂ ਰਹਿ ਸਕਦੀ।

ਅਜਿਹਾ ਨਹੀਂ ਹੈ ਕਿ ਮੈਂ ਇੱਕ ਸਿੱਧ ਇਸਤਰੀ ਹਾਂ—ਮੇਰੇ ਸਾਹਮਣੇ ਦੁਖ ਆਉਣ ਤੋਂ ਬਾਅਦ ਮੇਰੀਆਂ ਆਪਣੀਆਂ ਬਹੁਤ ਸਾਰੀਆਂ ਖਾਮੀਆਂ ਨਿਕਲ ਕੇ ਸਾਹਮਣੇ ਆਈਆਂ। ਪਹਿਲਾਂ ਮੈਂ ਹਰੇਕ ਗੱਲ ਲਈ ਲੋਕਾਂ ਤੋਂ ਸਲਾਹ ਅਤੇ ਪਰਵਾਨਗੀ ਲੈਂਦੀ ਸਾਂ। ਇਸ ਕਰਕੇ ਦੂਜੀ ਔਰਤ ਦੇ ਨਾਲ ਉਸ ਦੇ ਚੱਕਰ ਨੂੰ ਮੈਂ ਬਹੁਤ ਨਿੱਜੀ ਤੌਰ ’ਤੇ ਲਿਆ। ਮੈਂ ਜਾਣਦੀ ਹਾਂ ਕਿ ਉਸ ਦੀਆਂ ਚਾਹਤਾਂ ਨੂੰ ਪੂਰਾ ਕਰਨ ਲਈ ਇੱਕ ਪਤਨੀ ਵਜੋਂ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਸੀ। ਪਰ ਮੈਂ ਪੱਕੇ ਤੌਰ ’ਤੇ ਇਹ ਕਿਵੇਂ ਜਾਣ ਸਕਦੀ ਸਾਂ ਕਿ ਉਹ ਅਜਿਹਾ ਦੁਬਾਰਾ ਕਦੇ ਨਹੀਂ ਕਰੇਗਾ?

ਇਸ ਬੁਰੀ ਲਤ ਵਿੱਚ ਫਸੇ ਹੋਣ ਦੇ ਕਾਰਣ ਉਸ ਵੱਲੋਂ ਲਿਆ ਗਿਆ ਹਰੇਕ ਗਲਤ ਫੈਸਲਾ ਉਸ ਨੂੰ ਇੱਕ ਹਨੇਰੇ ਟੋਏ ਵਿੱਚ ਹੇਠਾਂ ਖਿੱਚਦਾ ਜਾ ਰਿਹਾ ਸੀ।

ਪਰ ਤਲਾਕ ਹੋਣ ਤੋਂ ਪਹਿਲਾਂ ਅਸੀਂ ਫੋਨ ਅਤੇ ਈਮੇਲ ਰਾਹੀਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਪਹਿਲਾਂ ਨਾਲੋਂ ਵਧੇਰੇ ਖੁੱਲ੍ਹ ਕੇ ਆਪਣੇ ਜਜ਼ਬਾਤਾਂ ਨੂੰ ਇੱਕ ਦੂਜੇ ਨਾਲ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵਿਆਹੁਤਾ ਜੀਵਨ ਵਿੱਚ ਕੀ ਗਲਤੀ ਹੋਈ ਸੀ। ਸਚਿਆਈ ਇਹ ਸੀ ਕਿ ਮੇਰੇ ਪਤੀ ਨੂੰ ਸੈਕਸ ਦੀ ਲਤ ਉਦੋਂ ਲੱਗੀ ਸੀ ਜਦੋਂ ਮੈਂ ਉਸ ਦੇ ਜੀਵਨ ਵਿੱਚ ਅਜੇ ਨਹੀਂ ਆਈ ਸਾਂ। ਇਸ ਬੁਰੀ ਲਤ ਵਿੱਚ ਫਸੇ ਹੋਣ ਦੇ ਕਾਰਣ ਉਸ ਵੱਲੋਂ ਲਿਆ ਗਿਆ ਹਰੇਕ ਗਲਤ ਫੈਸਲਾ ਉਸ ਨੂੰ ਇੱਕ ਹਨੇਰੇ ਟੋਏ ਵਿੱਚ ਹੇਠਾਂ ਖਿੱਚਦਾ ਜਾ ਰਿਹਾ ਸੀ। ਉਹ ਬਦਲਣਾ ਚਾਹੁੰਦਾ ਸੀ। ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਅਜਿਹਾ ਕਿਵੇਂ ਕਰੇ। ਪਤਾ ਤਾਂ ਮੈਨੂੰ ਵੀ ਨਹੀਂ ਸੀ। ਅਜੇ ਵੀ ਮੈਂ ਬਹੁਤ ਜ਼ਿਆਦਾ ਦੁਖੀ ਸਾਂ। ਮੇਰੀ ਇੱਕੋ-ਇੱਕ ਆਸ ਇਹ ਸੀ ਕਿ ਮੈਂ ਅਗਾਂਹ ਵਧਾਂ ਅਤੇ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਸਬੰਧ ਵਿੱਚ ਇਸ ਗਲਤੀ ਨੂੰ ਨਾ ਦੁਹਰਾਵਾਂ। ਪਰ ਹੁਣ ਖੁੱਲ੍ਹ ਕੇ ਗੱਲ ਕਰਨ ਦੁਆਰਾ ਅਸੀਂ ਇੱਕ ਦੂਜੇ ਦੇ ਹੋਰ ਨੇੜੇ ਆਏ ਅਤੇ ਉਨ੍ਹਾਂ ਮਸਲਿਆਂ ਅਤੇ ਦੁਖਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਿਹੜੇ ਸਾਨੂੰ ਦੋਹਾਂ ਨੂੰ ਅੰਦਰੋਂ-ਅੰਦਰ ਸਤਾਅ ਰਹੇ ਸਨ।

ਛੇ ਮਹੀਨੇ ਇੱਕ ਦੂਜੇ ਨਾਲੋਂ ਵੱਖਰੇ ਰਹਿਣ ਤੋਂ ਬਾਅਦ ਮੈਂ ਅਤੇ ਮੇਰਾ ਪਤੀ ਦੁਬਾਰਾ ਇੱਕ ਹੋ ਗਏ। ਮੈਨੂੰ ਗਲਤ ਨਾ ਸਮਝੋ। ਸਾਡੀਆਂ ਸਮੱਸਿਆਵਾਂ ਦਾ ਸਮਾਧਾਨ ਰਾਤੋਂ-ਰਾਤ ਨਹੀਂ ਹੋਇਆ। ਸਾਡੇ ਵਿਆਹੁਤਾ ਜੀਵਨ ਨੂੰ ਸੁੰਦਰ ਬਣਾਉਣ ਵਿੱਚ ਸਾਨੂੰ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਲੱਗਾ। ਕਿਸੇ ਵੀ ਪੱਖੋਂ ਇਹ ਸਫਰ ਸੌਖਾ ਨਹੀਂ ਰਿਹਾ ਹੈ, ਪਰ ਹੁਣ ਸਾਡਾ ਵਿਆਹੁਤਾ ਜੀਵਨ ਪਹਿਲਾਂ ਵਰਗਾ ਨਹੀਂ ਹੈ ਜਿਸ ਵਿੱਚ ਬਹੁਤ ਜ਼ਿਆਦਾ ਉਤਾਰ-ਚੜ੍ਹਾਉ ਸਨ।

ਇਹ ਤਜ਼ਰਬਾ ਮੈਨੂੰ ਮੇਰੀ ਹੱਦ ਤੱਕ ਲੈ ਆਇਆ। ਮੈਂ ਸਿਆਣ ਸਕੀ ਕਿ ਆਪਣੇ ਪਤੀ ਨੂੰ ਮੈਂ “ਠੀਕ” ਨਹੀਂ ਕਰ ਸਕਦੀ। ਪਰ ਮੇਰੇ ਆਪਣੇ ਰਵੱਈਏ ਅਤੇ ਮਸਲਿਆਂ ਦਾ ਸਮਾਧਾਨ ਕਰਨ ਦੁਆਰਾ ਮੈਂ ਉਸ ਦੀ ਮਦਦ ਕਰ ਸਕਦੀ ਸਾਂ। ਹਾਲਾਂਕਿ ਗਲਤੀ ਸਿਰਫ ਮੇਰੀ ਇਕੱਲੀ ਦੀ ਨਹੀਂ ਸੀ (ਅਤੇ ਉਸ ਦੀਆਂ ਚੋਣਾਂ ਲਈ ਉਹ ਆਪ ਜ਼ੁੰਮੇਵਾਰੀ ਸੀ), ਪਰ ਫਿਰ ਵੀ ਮੈਂ ਸਮਾਧਾਨ ਦਾ ਹਿੱਸਾ ਬਣਨ ਦੀ ਚੋਣ ਕਰ ਸਕਦੀ ਸਾਂ।

ਆਪਣੇ ਜੀਵਨਸਾਥੀ ਦੀ ਧੋਖੇਬਾਜ਼ੀ ਨਾਲ ਨਜਿੱਠਣਾ ਬਹੁਤ ਔਖਾ ਅਤੇ ਤੋੜ ਕੇ ਰੱਖ ਦੇਣ ਵਾਲਾ ਤਜ਼ਰਬਾ ਹੈ। ਤੁਹਾਨੂੰ ਇਸ ਯਾਤਰਾ ਵਿੱਚ ਇਕੱਲਿਆਂ ਸਫਰ ਕਰਨ ਦੀ ਲੋੜ ਨਹੀਂ ਹੈ। ਮੇਰੇ ਵਰਗੇ ਹੋਰ ਵੀ ਲੋਕ ਹਨ, ਜਿਹੜੇ ਇਸ ਉਤਾਰ-ਚੜ੍ਹਾਉ ਵਾਲੀ ਯਾਤਰਾ ਵਿੱਚ ਸਫਰ ਕਰ ਚੁੱਕੇ ਹਨ ਅਤੇ ਤੁਹਾਡੇ ਹਾਲਾਤ ਨੂੰ ਸਮਝ ਸਕਦੇ ਹਨ। ਤੁਹਾਡਾ ਜੀਵਨਸਾਥੀ ਭਾਵੇਂ ਬਦਲਣ ਨੂੰ ਤਿਆਰ ਹੋਵੇ ਜਾਂ ਨਾ ਹੋਵੇ, ਅਸੀਂ ਤੁਹਾਡੇ ਅੰਦਰਲੇ ਦੁਖ ਅਤੇ ਠੋਕਰ ਵਿੱਚੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਜੇਕਰ ਤੁਸੀਂ ਹੇਠਾਂ ਦਿੱਤਾ ਗਿਆ ਫਾਰਮ ਭਰ ਦਿਓ, ਤਾਂ ਸਾਡਾ ਕੋਈ ਨਾ ਕੋਈ ਸਲਾਹਕਾਰ ਤੁਹਾਡੇ ਨਾਲ ਛੇਤੀ ਹੀ ਸੰਪਰਕ ਕਰੇਗਾ। ਤੁਹਾਡੀ ਸਾਰੀ ਗੱਲਬਾਤ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਇਸ ਸੇਵਾ ਦੀ ਕਦੇ ਕੋਈ ਫੀਸ ਨਹੀਂ ਲਈ ਜਾਵੇਗੀ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਲੇਖਕ ਦੀ ਫੋਟੋ Sweet Ice Cream Photography

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.