ਦੁਰਦਸ਼ਾ ਵਿੱਚ ਚੈਨ ਨਹੀਂ ਮਿਲਦਾ।
ਅਸ਼ਲੀਲ ਸਮੱਗਰੀ ਨਾਲ ਮੇਰਾ ਪਹਿਲਾ ਸੰਪਰਕ 13 ਵਰ੍ਹਿਆਂ ਦੀ ਉਮਰ ਵਿੱਚ ਉਸ ਵੇਲੇ ਹੋਇਆ ਜਦ ਮੈਂ ਆਪਣੇ ਸਕੂਲ ਵੱਲੋਂ ਆਪਣੀ ਕਲਾਸ ਦੇ ਨਾਲ ਕਿਤੇ ਘੁੰਮਣ ਗਿਆ ਸਾਂ। ਉੱਥੇ ਪੁੱਜ ਕੇ ਜਦ ਅਸੀਂ ਪਹਿਲੀ ਰਾਤ ਨੂੰ ਆਪਣੇ ਕਮਰੇ ਵਿੱਚ ਆਪਣਾ ਸਮਾਨ ਖੋਲ੍ਹ ਰਹੇ ਸਾਂ, ਤਾਂ ਮੈਨੂੰ ਇਹ ਵੇਖ ਬਹੁਤ ਅਚਰਜ ਹੋਇਆ ਕਿ ਮੇਰੇ ਇੱਕ ਮਿੱਤਰ ਨੇ ਆਪਣੇ ਸੂਟਕੇਸ ਵਿੱਚੋਂ ਬਹੁਤ ਸਾਰੇ ਅਸ਼ਲੀਲ ਰਸਾਲੇ ਕੱਢ ਲਏ (ਇਹ ਇੰਟਰਨੈਟ ਤੋਂ ਪਹਿਲਾਂ ਦੇ ਦਿਨਾਂ ਦੀ ਗੱਲ ਹੈ)। ਉਸ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ ਕਿ ਉਸ ਦੇ ਕੋਲ ਅਜਿਹੇ ਰਸਾਲੇ ਹੋਣ, ਕਿਉਂਕਿ ਉਨ੍ਹਾਂ ਦਾ ਤਰਕ ਇਹ ਸੀ ਕਿ ਇੱਕ ਨਾ ਇੱਕ ਦਿਨ ਤਾਂ ਉਸ ਨੂੰ ਇਹ ਸਭ ਸਿੱਖਣਾ ਹੀ ਪੈਣਾ ਹੈ। ਮੈਂ ਉਹ ਸਭ ਵੇਖ ਕੇ ਪੂਰੀ ਤਰ੍ਹਾਂ ਮੁਗਧ ਹੋ ਗਿਆ ਅਤੇ ਅਗਲੇ ਕੁਝ ਦਿਨਾਂ ਵਿੱਚ ਮੈਂ ਜਿਹੜੀਆਂ ਤਸਵੀਰਾਂ ਵੇਖੀਆਂ ਉਹ ਮੇਰੇ ਮਨ ਵਿੱਚ ਪੱਕੇ ਤੌਰ ’ਤੇ ਬੈਠ ਗਈਆਂ।
ਉਸ ਤੋਂ ਕੁਝ ਚਿਰ ਮਗਰੋਂ ਸਾਡੇ ਇਲਾਕੇ ਦੇ ਕੇਬਲ ਟੀਵੀ ਨੇ ਸ਼ੁਕਰਵਾਰ ਅਤੇ ਐਤਵਾਰ ਦੇਰ ਰਾਤ ਨੂੰ ਥੋੜੀਆਂ ਅਸ਼ਲੀਲ ਫਿਲਮਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਰਾਤ ਨੂੰ ਛੇਤੀ ਸੌਂਣ ਦਾ ਨਾਟਕ ਕਰਨ ਲੱਗਾ, ਪਰ ਅਸਲ ਵਿੱਚ ਜਾਗਦਾ ਰਹਿੰਦਾ ਸਾਂ ਅਤੇ ਫਿਰ ਦੇਰ ਰਾਤ ਚੁੱਪਚਾਪ ਟੀਵੀ ਵਾਲੇ ਕਮਰੇ ਵਿੱਚ ਜਾ ਕੇ ਸਵੇਰੇ ਤੜਕੇ ਤਕ ਇਹ ਅਸ਼ਲੀਲ ਫਿਲਮਾਂ ਵੇਖਦਾ ਰਹਿੰਦਾ ਸਾਂ। ਮੇਰੀ ਜਵਾਨੀ ਦੇ ਕਈ ਵਰ੍ਹਿਆਂ ਤਕ ਹਰ ਹਫਤੇ ਇਹੋ ਚੱਲਦਾ ਰਿਹਾ, ਅਤੇ ਮੇਰੇ ਦਿਮਾਗ ਵਿੱਚ ਅਸ਼ਲੀਲ ਤਸਵੀਰਾਂ ਅਤੇ ਫਿਲਮਾਂ ਦੇ ਸੀਨ ਭਰ ਗਏ। ਆਪਣੀ ਜਵਾਨੀ ਦੇ ਬਹੁਤ ਸ਼ੁਰੂਆਤੀ ਵਰ੍ਹਿਆਂ ਵਿੱਚ ਮੇਰੇ ਜੀਵਨ ਵਿੱਚ ਅਜਿਹਾ ਸਮਾਂ ਆ ਗਿਆ ਕਿ ਮੈਨੂੰ ਰਾਤ ਨੂੰ ਹਸਤਮੈਥੂਨ ਕੀਤੇ ਬਿਨਾ ਨੀਂਦ ਨਹੀਂ ਆਉਂਦੀ ਸੀ। ਫਿਰ ਇਹ ਕਈ ਵਰ੍ਹਿਆਂ ਤਕ ਮੇਰੀ ਰੋਜਾਨਾ ਦੀ ਆਦਤ ਬਣ ਗਈ। ਹਰ ਵਾਰ ਮੇਰੇ ਅੰਦਰ ਬਹੁਤ ਭਾਰੀ ਦੋਸ਼ ਭਾਵਨਾ ਭਰ ਜਾਂਦੀ ਸੀ ਅਤੇ ਮੈਂ ਪਰਮੇਸ਼ੁਰ ਨਾਲ ਅਤੇ ਆਪਣੇ ਆਪ ਨਾਲ ਅਨੇਕ ਵਾਇਦੇ ਕਰਦਾ ਸਾਂ ਕਿ ਮੈਂ ਦੁਬਾਰਾ ਅਜਿਹਾ ਕਦੇ ਨਹੀਂ ਕਰਾਂਗਾ। ਪਰ ਇਸ ਕੰਮ ਨੂੰ ਰੋਕਣ ਦੀ ਇੱਛਾ ਸ਼ਕਤੀ ਮੇਰੇ ਅੰਦਰ ਨਹੀਂ ਸੀ, ਅਤੇ ਇਹ ਕੰਮ ਜਾਰੀ ਰਿਹਾ।
ਮੈਂ ਇਹ ਸੋਚ ਕੇ ਕੰਬ ਜਾਂਦਾ ਸਾਂ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਮੇਰੇ ਬਾਰੇ ਕੀ ਸੋਚਣਗੇ।
ਮੈਂ ਅਜੇ 20 ਦੀ ਉਮਰ ਵਿੱਚ ਕਦਮ ਹੀ ਰੱਖਿਆ ਸੀ ਕਿ ਇੰਟਰਨੈਟ ਇੱਕ ਨਵੀਂ ਸੁਗਾਤ ਵਜੋਂ ਹਰ ਪਾਸੇ ਫੈਲ ਗਿਆ। ਇਸ ਨਵੀਂ ਤਕਨੀਕ ਦੇ ਨਾਲ ਹਰ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਤੁਰੰਤ ਵੇਖਣ ਦੇ ਰਾਹ ਵੀ ਖੁੱਲ੍ਹ ਗਏ। ਛੇਤੀ ਹੀ ਮੈਂ ਆਪਣੀ ਕੰਪਿਉਟਰ ਸਕਰੀਨ ਉੱਤੇ ਨਵੇਂ-ਨਵੇਂ ਅਤੇ ਹਰ ਪ੍ਰਕਾਰ ਦੇ ਅਸ਼ਲੀਲ ਵੀਡਿਓ ਵੇਖਣ ਦੀ ਆਦਤ ਵਿੱਚ ਖੁੱਭ ਗਿਆ। ਹਾਲਾਂਕਿ ਮੈਂ ਆਪਣੇ ਆਪ ਨਾਲ ਅਕਸਰ ਇਹ ਵਾਇਦੇ ਕਰਦਾ ਹੁੰਦਾ ਸਾਂ ਕਿ ਮੈਨੂੰ ਇਹ ਆਦਤ ਤੁਰੰਤ ਅਤੇ ਹਮੇਸ਼ਾ ਲਈ ਛੱਡਣ ਦੀ ਲੋੜ ਸੀ, ਪਰ ਅਸਲ ਵਿੱਚ ਮੈਂ ਅਜਿਹਾ ਕਦੇ ਨਹੀਂ ਕੀਤਾ। ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸਾਂ ਅਤੇ ਪਰੇਸ਼ਾਨ ਸਾਂ ਕਿ ਅਸ਼ਲੀਲ ਸਮੱਗਰੀ ਵੇਖਣ, ਹਸਤਮੈਥੂਨ ਕਰਨ, ਦੋਸ਼ੀ ਮਹਿਸੂਸ ਕਰਨ, ਅਤੇ ਫਿਰ ਦੁਬਾਰਾ ਕਦੇ ਅਜਿਹਾ ਨਾ ਕਰਨ ਦੇ ਵਾਇਦੇ ਕਰਨ ਦਾ ਇਹ ਚੱਕਰ ਰੁਕਦਾ ਕਿਉਂ ਨਹੀਂ ਹੈ। ਬਾਹਰੋਂ ਵੇਖ ਕੇ ਸਾਰੇ ਲੋਕ ਮੈਨੂੰ ਇੱਕ ਚੰਗਾ ਮੁੰਡਾ ਮੰਨਦੇ ਸਨ, ਅਤੇ ਨਾਲ ਹੀ ਜਿਸ ਧਾਰਮਿਕ ਸਮੂਹ ਦਾ ਮੈਂ ਹਿੱਸਾ ਸਾਂ ਉਸ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਇੱਕ ਆਗੂ ਵੀ ਬਣ ਰਿਹਾ ਸਾਂ। ਪਰ ਅੰਦਰੋਂ ਮੈਂ ਉਨ੍ਹਾਂ ਗੰਦੇ ਕੰਮਾਂ ਬਾਰੇ ਜਾਗਰੂਕ ਸਾਂ ਜਿਹੜੇ ਮੈਂ ਰੋਜਾਨਾ ਕਰਦਾ ਸਾਂ ਅਤੇ ਮੈਂ ਇਹ ਸੋਚ ਕੇ ਕੰਬ ਜਾਂਦਾ ਸਾਂ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਮੇਰੇ ਬਾਰੇ ਕੀ ਸੋਚਣਗੇ। ਮੈਂ ਸੋਚਿਆ ਕਿ ਸ਼ਾਇਦ ਵਿਆਹ ਕਰ ਲੈਣ ਤੋਂ ਬਾਅਦ ਮੇਰੀ ਇਹ ਸਮੱਸਿਆ ਸੁਲਝ ਜਾਵੇਗੀ, ਪਰ ਅਸ਼ਲੀਲ ਸਮੱਗਰੀ ਵੇਖਣ ਅਤੇ ਹਸਤਮੈਥੂਨ ਕਰਨ ਦੀ ਮੇਰੀ ਲਤ ਮੇਰੇ ਵਿਆਹ ਤੋਂ ਬਾਅਦ ਵੀ ਜਾਰੀ ਰਹੀ।
ਸ਼ਾਇਦ ਇਸ ਯੁੱਧ ਵਿੱਚ ਸਫਲਤਾ ਦੀ ਪਹਿਲੀ ਕਿਰਨ ਉਸ ਵੇਲੇ ਆਈ ਜਦ ਮੈਂ ਸਿਆਣ ਲਿਆ ਕਿ ਮੇਰੀ ਇਸ ਲਤ ਦਾ ਅਸਲ ਕਾਰਨ ਸੈਕਸ, ਜਾਂ ਸੁੰਦਰਤਾ, ਜਾਂ ਸਰੀਰਕ ਰਚਨਾ ਨਹੀਂ ਸੀ। ਇਹ ਕਾਰਨ ਤਾਂ ਉਹ ਸੁੰਦਰ ਔਰਤਾਂ ਵੀ ਨਹੀਂ ਸਨ ਜਿਨ੍ਹਾਂ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਸਾਂ—ਇਸ ਦਾ ਅਸਲ ਕਾਰਨ ਤਾਂ ਮੈਂ ਆਪ ਸਾਂ। ਇਹ ਕਾਰਨ ਪਰਵਾਨਗੀ, ਪ੍ਰਸ਼ੰਸਾ, ਪ੍ਰੇਮ, ਅਤੇ ਤਾਕਤ ਦੀ ਮੇਰੀ ਤਾਂਘ ਸੀ। ਕਾਮੁਕਤਾ ਅਤੇ ਅਸ਼ਲੀਲ ਸਮੱਗਰੀ ਦੀ ਮੇਰੇ ਉੱਤੇ ਐਨੀ ਜ਼ਿਆਦਾ ਪਕੜ ਹੋਣ ਦਾ ਅਸਲ ਕਾਰਨ ਇਹ ਸੀ ਕਿ ਇਸ ਤੋਂ ਮੈਨੂੰ ਇਹ ਅਹਿਸਾਸ ਹੁੰਦਾ ਸੀ ਕਿ ਦੁਨੀਆ ਭਾਵੇਂ ਇਹ ਕਦੇ ਨਾ ਸਿਆਣੇ ਕਿ ਮੈਂ ਕਿੰਨਾ ਵਧੀਆ ਵਿਅਕਤੀ ਹਾਂ, ਪਰ ਮੇਰੀਆਂ ਕਲਪਨਾਵਾਂ ਦੀਆਂ ਇਹ ਸੁੰਦਰ ਔਰਤਾਂ ਮੈਨੂੰ ਪਿਆਰ ਕਰਦੀਆਂ ਸਨ ਅਤੇ ਮੈਨੂੰ ਚਾਹੁੰਦੀਆਂ ਸਨ। ਅਸ਼ਲੀਲ ਸਮੱਗਰੀ ਮੇਰੇ ਮਨ ਅਤੇ ਦਿਲ ਦੀ ਆਦਤ ਸੀ, ਜਿਨ੍ਹਾਂ ਦਾ ਟੁੱਟਣਾ ਜ਼ਰੂਰੀ ਸੀ ਤਾਂ ਜੋ ਮੈਂ ਇਸ ਲਤ ਤੋਂ ਅਜ਼ਾਦ ਹੋ ਸਕਾਂ। ਅਸ਼ਲੀਲ ਸਮੱਗਰੀ ਦੀ ਮੇਰੀ ਗੁਲਾਮੀ ਤੋਂ ਅਜ਼ਾਦ ਹੋਣ ਲਈ ਮੈਨੂੰ ਅਸ਼ਲੀਲ ਸਮੱਗਰੀ ਦੇ ਝੂਠ ਦੇ ਵਿਰੁੱਧ ਅਸਲ ਸੱਚਾਈਆਂ ਲੈ ਕੇ ਯੁੱਧ ਕਰਨਾ ਪਿਆ।
ਇਸ ਆਦਤ ਨੂੰ ਹਮੇਸ਼ਾ ਲਈ ਤਿਆਗਣ ਦੀ ਆਖਰੀ ਪ੍ਰੇਰਨਾ ਮੇਰੇ ਲਈ ਮੇਰੀ ਪਤਨੀ ਦਾ ਪ੍ਰੇਮ ਸੀ।
ਅਸ਼ਲੀਲ ਸਮੱਗਰੀ ਉੱਤੇ ਮੇਰੀ ਜਿੱਤ ਦਾ ਇੱਕ ਮੁੱਖ ਕਾਰਕ ਮੇਰੇ ਚੰਗੇ ਮਿੱਤਰ ਹਨ। ਇਹ ਅਜਿਹੇ ਮਿੱਤਰ ਸਨ ਜਿਨ੍ਹਾਂ ਉੱਤੇ ਮੈਂ ਭਰੋਸਾ ਕਰ ਸਕਦਾ ਸਾਂ, ਅਜਿਹੇ ਮਿੱਤਰ ਜਿਨ੍ਹਾਂ ਨੂੰ ਮੈਂ ਸਭਕੁਝ ਦੱਸ ਸਕਦਾ ਸਾਂ, ਅਜਿਹੇ ਮਿੱਤਰ ਜਿਹੜੇ ਮੇਰੇ ਲਈ ਤਦ ਵੀ ਪ੍ਰਾਰਥਨਾ ਕਰਦੇ ਰਹੇ ਜਦ ਮੈਂ ਇਹੋ ਕੰਮ ਹਜਾਰਾਂ ਵਾਰ ਕਰ ਚੁੱਕਾ ਸਾਂ। ਕਾਮੁਕਤਾ ਅਤੇ ਅਸ਼ਲੀਲ ਸਮੱਗਰੀ ਉੱਤੇ ਮੇਰੀ ਆਖਰੀ ਜਿੱਤ ਤਦ ਆਈ ਜਦ ਮੈਂ ਆਪਣੇ ਅਤੀਤ ਅਤੇ ਵਰਤਮਾਨ ਦੇ ਸਾਰੇ ਸੰਘਰਸ਼ ਆਪਣੀ ਸਭ ਤੋਂ ਚੰਗੀ ਮਿੱਤਰ, ਆਪਣੀ ਪਤਨੀ ਨੂੰ ਦੱਸ ਦਿੱਤੇ। ਮੈਂ ਉਸ ਨਾਲ ਇਹ ਵਾਇਦਾ ਵੀ ਕੀਤਾ ਕਿ ਜੇਕਰ ਮੈਥੋਂ ਇਹ ਗਲਤੀ ਦੁਬਾਰਾ ਹੋਈ ਤਾਂ ਮੈਂ ਉਸ ਨੂੰ ਇਸ ਬਾਰੇ ਜ਼ਰੂਰ ਦੱਸਾਂਗਾ। ਮੈਨੂੰ ਲੱਗਿਆ ਸੀ ਕਿ ਸ਼ਾਇਦ ਉਹ ਟੁੱਟ ਜਾਵੇਗੀ ਅਤੇ ਮੇਰੇ ਉੱਤੇ ਗੁੱਸਾ ਹੋ ਜਾਵੇਗੀ, ਪਰ ਹਾਲਾਂਕਿ ਮੇਰੇ ਇਸ ਇਕਰਾਰ ਨੇ ਉਸ ਨੂੰ ਬਹੁਤ ਦੁਖ ਅਤੇ ਉਦਾਸੀ ਦਿੱਤੀ, ਤਾਂ ਵੀ ਉਸ ਨੇ ਮੈਨੂੰ ਵਾਇਦਾ ਕੀਤਾ ਕਿ ਉਹ ਮੇਰੇ ਨਾਲ ਖੜੀ ਹੋਵੇਗੀ, ਮੇਰਾ ਸਾਥ ਦੇਵੇਗੀ ਅਤੇ ਮੇਰੇ ਲਈ ਪ੍ਰਾਰਥਨਾ ਕਰੇਗੀ। ਪਰ ਜਦ ਮੈਂ ਆਪਣੀ ਪਤਨੀ ਅੱਗੇ ਇਹ ਇਕਰਾਰ ਕੀਤਾ ਸੀ ਤਦ ਤਕ ਮੇਰੇ ਅੰਦਰੋਂ ਅਸ਼ਲੀਲ ਸਮੱਗਰੀ ਦੇ ਜ਼ਿਆਦਾਤਰ ਗੜ੍ਹ ਟੁੱਟ ਚੁੱਕੇ ਸਨ, ਅਤੇ ਇਸ ਆਦਤ ਨੂੰ ਹਮੇਸ਼ਾ ਲਈ ਤਿਆਗਣ ਦੀ ਆਖਰੀ ਪ੍ਰੇਰਨਾ ਮੇਰੇ ਲਈ ਮੇਰੀ ਪਤਨੀ ਦਾ ਪ੍ਰੇਮ ਸੀ। ਹੁਣ ਮੇਰੇ ਕੋਲ ਉਸ ਤੋਂ ਲੁਕਾਉਣ ਲਈ ਕੁਝ ਬਚਿਆ ਹੀ ਨਹੀਂ ਸੀ, ਅਤੇ ਮੈਂ ਹੁਣ ਉਸ ਦੇ ਨਾਲ ਵਿਸ਼ਵਾਸਘਾਤ ਨਹੀਂ ਕਰਨਾ ਚਾਹੁੰਦਾ ਸਾਂ (ਇੱਥੋਂ ਤਕ ਕਿ ਆਪਣੇ ਵਿਚਾਰਾਂ ਵਿੱਚ ਵੀ ਨਹੀਂ)।
ਕਈ ਦਹਾਕਿਆਂ ਤਕ ਅਸ਼ਲੀਲ ਸਮੱਗਰੀ ਦੇ ਨਾਲ ਸੰਘਰਸ਼ ਕਰਨ ਤੋਂ ਬਾਅਦ ਆਖਿਰਕਾਰ ਅੱਜ ਮੈਂ ਖੁਸ਼ੀ-ਖੁਸ਼ੀ ਆਖ ਸਕਦਾ ਹਾਂ ਕਿ ਹੁਣ ਮੈਂ ਅਜ਼ਾਦ ਹਾਂ। ਮੈਂ ਸਿਆਣ ਗਿਆ ਕਿ ਅਸ਼ਲੀਲ ਸਮੱਗਰੀ ਸੰਸਾਰ ਦਾ ਹਰ ਤਰ੍ਹਾਂ ਦਾ ਮਜ਼ਾ ਦੇਣ ਦਾ ਵਾਇਦਾ ਕਰਦੀ ਹੈ, ਪਰ ਦਿੰਦੀ ਸਿਰਫ ਦੁਰਦਸ਼ਾ ਹੀ ਹੈ। ਪਰ ਇਹ ਅਜ਼ਾਦੀ ਰਾਤੋ-ਰਾਤ ਨਹੀਂ ਆਈ, ਇਸ ਵਿੱਚ 10 ਸਾਲ ਤੱਕ ਚੱਲੀ ਇੱਕ ਲੰਮੀ ਪ੍ਰਕਿਰਿਆ ਲੱਗੀ ਹੈ।
ਹੁਣ ਜਦਕਿ ਮੇਰਾ ਇਹ ਸੰਘਰਸ਼ ਖਤਮ ਹੋ ਗਿਆ ਹੈ ਅਤੇ ਮੇਰੇ ਕੋਲ ਹੁਣ ਅਜ਼ਾਦੀ ਅਤੇ ਅਨੰਦ ਹੈ, ਇਸ ਕਰਕੇ ਮੈਂ ਤੁਹਾਨੂੰ ਸੱਦਾ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਆਪਣੀ ਅਜ਼ਾਦੀ ਦੀ ਇਸ ਯਾਤਰਾ ਦਾ ਅਰੰਭ ਕਰੋ। ਤੁਹਾਨੂੰ ਇਸ ਯੁੱਧ ਵਿੱਚ ਇਕੱਲਿਆਂ ਲੜਣ ਦੀ ਲੋੜ ਨਹੀਂ ਹੈ। ਸਾਡੇ ਕੋਲ ਫ੍ਰੀ ਸਲਾਹਕਾਰ ਉਪਲਬਧ ਹਨ ਜੋ ਤੁਹਾਨੂੰ ਸੁਣਨ ਅਤੇ ਤੁਹਾਡਾ ਸਾਥ ਦੇਣ ਲਈ ਤਿਆਰ ਹਨ। ਜੇਕਰ ਤੁਸੀਂ ਹੇਠਾਂ ਆਪਣੀ ਸੰਪਰਕ ਜਾਣਕਾਰੀ ਦਰਜ ਕਰ ਦਿਓ ਤਾਂ ਸਾਡੀ ਟੀਮ ਵਿੱਚੋਂ ਕੋਈ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ।
ਸੁਰੱਖਿਆ ਕਾਰਨਾਂ ਕਰਕੇ ਲੇਖਕ ਦਾ ਨਾਮ ਬਦਲਿਆ ਗਿਆ ਹੈ।
ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।
ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!
ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।