ਮੇਰੀ ਨੌਕਰੀ ਅਤੇ ਮੇਰਾ ਆਤਮ-ਵਿਸ਼ਵਾਸ ਚਲਿਆ ਗਿਆ

ਮੈਂ ਪਿਛਲੇ 20 ਵਰ੍ਹਿਆਂ ਤੋਂ ਨੌਕਰੀ ਕਰ ਰਿਹਾ ਹਾਂ, ਪਰ ਇੱਕੋ ਕੰਪਨੀ ਵਿੱਚ ਨਹੀਂ। ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਮੈਂ 7 ਤੋਂ 8 ਕੰਪਨੀਆਂ ਬਦਲ ਚੁੱਕਿਆ ਹਾਂ—ਕੁਝ ਕੰਪਨੀਆਂ ਨੇ ਮੈਨੂੰ ਚਲੇ ਜਾਣ ਲਈ ਕਿਹਾ ਅਤੇ ਕੁਝ ਨੂੰ ਮੈਂ ਆਪ ਛੱਡ ਦਿੱਤਾ। ਹੁਣ ਚਾਲ੍ਹੀ ਵਰ੍ਹਿਆਂ ਦਾ ਹੋ ਕੇ ਮੈਂ ਸਥਿਰਤਾ ਅਤੇ ਪੱਕੀ ਨੌਕਰੀ ਦੀ ਤਲਾਸ਼ ਵਿੱਚ ਸਾਂ।

ਜਦ ਮੇਰੀ ਪਿਛਲੀ ਕੰਪਨੀ ਨੇ ਮੈਨੂੰ ਵਾਪਿਸ ਬੁਲਾਇਆ ਤਾਂ ਮੈਂ ਇਸ ਮੌਕੇ ਨੂੰ ਛੇਤੀ ਹੀ ਸਵੀਕਾਰ ਕਰ ਲਿਆ। ਉਨ੍ਹਾਂ ਨੂੰ ਫੰਡਿੰਗ ਮਿਲੀ ਸੀ ਅਤੇ ਉਹ ਦਫਤਰ ਨੂੰ ਨਵੀਂ ਇਮਾਰਤ ਵਿੱਚ ਲੈ ਗਏ ਸਨ, ਜੋ ਉਸ ਦਫਤਰ ਨਾਲੋਂ ਕਿਤੇ ਵੱਡਾ ਸੀ, ਜਿਹੜਾ 9 ਸਾਲ ਪਹਿਲਾਂ ਉਨ੍ਹਾਂ ਦੇ ਨਾਲ ਕੰਮ ਕਰਦਿਆਂ ਮੈਂ ਵੇਖਿਆ ਸੀ। ਸਭਕੁਝ ਵਧੀਆ ਚਲ ਰਿਹਾ ਸੀ।

ਉਨ੍ਹਾਂ ਦੇ ਕੋਲ ਪੈਸਾ ਸੀ ਅਤੇ ਲੰਮੇ ਸਮੇਂ ਲਈ ਕੰਮ ਕਰਨ ਦਾ ਦਰਸ਼ਨ ਸੀ। ਮੇਰੀ ਮੁਲਾਕਾਤ ਮੇਰੇ ਪੁਰਾਣੇ ਸਹਿਕਰਮੀਆਂ ਅਤੇ ਅਫਸਰਾਂ ਨਾਲ ਵੀ ਹੋਈ। ਅਜਿਹਾ ਲੱਗ ਰਿਹਾ ਸੀ ਕਿ ਮੇਰਾ ਸੁਫਨਾ ਪੂਰਾ ਹੋ ਗਿਆ ਹੈ। ਜਿਸ ਮਾਹੌਲ ਅਤੇ ਜਿਨ੍ਹਾਂ ਲੋਕਾਂ ਵਿੱਚ ਮੈਂ ਪਹਿਲਾਂ ਕੰਮ ਕਰ ਚੁੱਕਾ ਸਾਂ, ਉਨ੍ਹਾਂ ਦੇ ਨਾਲ ਦੁਬਾਰਾ ਕੰਮ ਕਰਨਾ ਬਹੁਤ ਆਰਾਮਦਾਇਕ ਲੱਗ ਰਿਹਾ ਸੀ।

ਅਜਿਹਾ ਲੱਗ ਰਿਹਾ ਸੀ ਕਿ ਮੇਰਾ ਸੁਫਨਾ ਪੂਰਾ ਹੋ ਗਿਆ ਹੈ।

ਕੰਮ ਸ਼ੁਰੂ ਹੋਇਆ ਅਤੇ ਮੇਰੇ ਨਾਲ ਕੰਮ ਕਰਨ ਲਈ ਇੱਕ ਟੀਮ ਮੈਨੂੰ ਦੇ ਦਿੱਤੀ ਗਈ। ਮੇਰੀ ਟੀਮ ਦੇ ਜ਼ਿਆਦਾਤਰ ਮੈਂਬਰ ਨਵੇਂ ਲੋਕ ਸਨ, ਸਿਰਫ ਕੁਝ ਮੈਂਬਰ ਹੀ ਪੁਰਾਣੇ ਸਨ ਜਿਹੜੇ ਮੇਰੀ ਪਿਛਲੀ ਨੌਕਰੀ ਦੇ ਦੌਰਾਨ ਵੱਖਰੀਆਂ-ਵੱਖਰੀਆਂ ਟੀਮਾਂ ਦੇ ਨਾਲ ਕੰਮ ਕਰ ਚੁੱਕੇ ਸਨ। ਸਭਕੁਝ ਬਹੁਤ ਵਧੀਆ ਲੱਗ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਕਿ ਮੇਰਾ ਸੁਫਨਾ ਪੂਰਾ ਹੋ ਗਿਆ ਹੈ।

ਛੇਤੀ ਹੀ ਕੰਮ ਉੱਤੇ ਮੇਰੀ ਪਕੜ ਬਣ ਗਈ ਅਤੇ ਮੇਰੀ ਉਮੀਦ ਨਾਲੋਂ ਬਹੁਤ ਥੋੜੇ ਸਮੇਂ ਵਿੱਚ ਹੀ ਮੈਂ ਸਭਕੁਝ ਸਮਝ ਲਿਆ। ਇਸ ਨੌਕਰੀ ਨੂੰ ਲੰਮੇ ਸਮੇਂ ਤਕ ਕਰਨ ਦੇ ਮੇਰੇ ਵਿਸ਼ਵਾਸ ਨੂੰ ਇਸ ਗੱਲ ਤੋਂ ਮਜਬੂਤੀ ਮਿਲੀ ਕਿ ਮਾਰਕਿਟਿੰਗ ਵਿੱਚ ਬਹੁਤ ਪੈਸਾ ਲਗਾਇਆ ਜਾ ਰਿਹਾ ਸੀ ਅਤੇ ਬਾਹਰੋਂ ਵੇਖਣ ਨਾਲ ਬਿਜ਼ਨੈਸ ਬਹੁਤ ਸਥਿਰ ਦਿਖਾਈ ਦੇ ਰਿਹਾ ਸੀ।

ਛੇ ਮਹੀਨੇ ਬੀਤਣ ਮਗਰੋਂ ਕੁਝ ਗੱਲਾਂ ਸਾਹਮਣੇ ਆਉਣ ਲੱਗੀਆਂ। ਕੰਪਨੀ ਦੇ ਮਾਲਕ ਨੇ ਆਪਣੇ ਪੁੱਤਰ ਨੂੰ ਕੰਪਨੀ ਵਿੱਚ ਬਹੁਤ ਵੱਡੀ ਪਦਵੀ ਦੇ ਦਿੱਤੀ। ਇਸ ਵਿਅਕਤੀ ਕੋਲ ਉਸ ਪਦਵੀ ਦੀਆਂ ਜ਼ੁੰਮੇਵਾਰੀਆਂ ਨਿਭਾਉਣ ਲਈ ਲੋੜੀਂਦੇ ਤਜ਼ਰਬੇ ਦੀ ਘਾਟ ਸੀ। ਫੈਸਲਾ ਲੈਣ ਦੀ ਪ੍ਰਕਿਰਿਆ ਡਗਮਗਾਉਣ ਲੱਗ ਪਈ। ਪੈਸਾ ਖਤਮ ਹੋਣ ਲੱਗ ਪਿਆ। ਛੇਤੀ ਹੀ ਸਾਡੀਆਂ ਤਨਖਾਹਾਂ ਰੋਕ ਦਿੱਤੀਆਂ ਗਈਆਂ।

ਲਗਭਗ ਇੱਕ ਸਾਲ ਬਾਅਦ ਹੀ ਕੰਪਨੀ ਦੇ CEO ਨੇ ਇੱਕ ਭਿਆਣਕ ਖ਼ਬਰ ਦਾ ਐਲਾਨ ਕਰ ਦਿੱਤਾ।

ਲਗਭਗ ਇੱਕ ਸਾਲ ਬਾਅਦ ਹੀ ਕੰਪਨੀ ਦੇ CEO ਨੇ ਇੱਕ ਭਿਆਣਕ ਖ਼ਬਰ ਦਾ ਐਲਾਨ ਕਰ ਦਿੱਤਾ। ਕੰਪਨੀ ਨੂੰ ਬਚਾਉਣ ਲਈ ਕੁਝ ਸਟਾਫ ਨੂੰ ਨੌਕਰੀ ਤੋਂ ਕੱਢਿਆ ਜਾਣ ਵਾਲਾ ਸੀ। ਮੈਂ ਆਪਣੀ ਟੀਮ ਲਈ ਅਤੇ ਆਪਣੇ ਲਈ ਥੋੜਾ ਚਿੰਤਤ ਹੋ ਗਿਆ। ਪਰ ਮੈਨੂੰ ਉਮੀਦ ਸੀ ਕਿ ਸਾਡੀ ਨੌਕਰੀ ਨੂੰ ਕੋਈ ਖਤਰਾ ਨਹੀਂ ਸੀ ਕਿਉਂਕਿ ਮੈਨੂੰ ਤਾਂ ਉਨ੍ਹਾਂ ਨੇ ਆਪ ਨੌਕਰੀ ’ਤੇ ਵਾਪਿਸ ਬੁਲਾਇਆ ਸੀ ਅਤੇ ਮੇਰੀ ਟੀਮ ਛੋਟੀ ਹੀ ਸੀ। ਮੇਰੇ ਇਸ ਵਿਸ਼ਵਾਸ ਦੀ ਮਜਬੂਤੀ ਦਾ ਇੱਕ ਕਾਰਣ ਇਹ ਵੀ ਸੀ ਕਿ ਲੋਕਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਮੇਰੇ CEO ਨੇ ਮੈਨੂੰ ਆਪਣੇ ਦਫਤਰ ਵਿੱਚ ਬੁਲਾਇਆ ਸੀ ਅਤੇ ਇਸ ਬਾਰੇ ਚਰਚਾ ਕੀਤੀ ਸੀ ਕਿ ਮੇਰੇ ਵਿਭਾਗ ਨੂੰ ਮਜਬੂਤ ਕਿਵੇਂ ਕੀਤਾ ਜਾਵੇ ਅਤੇ ਮੇਰੀ ਟੀਮ ਵਿੱਚ ਨਵਾਂ ਜੋਸ਼ ਕਿਵੇਂ ਭਰਿਆ ਜਾਵੇ।

ਇੱਕ ਦਿਨ ਮੈਨੂੰ HR ਮੁਖੀ ਦੇ ਦਫਤਰ ਵਿੱਚ ਸੱਦਿਆ ਗਿਆ। ਹਿੰਮਤ ਅਤੇ ਤਕੜਾਈ ਨਾਲ ਮੈਂ ਉਸ ਦੇ ਦਫਤਰ ਵਿੱਚ ਗਿਆ। ਮੀਟਿੰਗ ਦਾ ਅਰੰਭ ਵਧੀਆ ਹੋਇਆ, ਪਰ ਛੇਤੀ ਹੀ ਮੈਨੂੰ ਦੱਸ ਦਿੱਤਾ ਗਿਆ ਕਿ ਹੁਣ ਕੰਪਨੀ ਵਿੱਚ ਮੇਰੀ ਲੋੜ ਨਹੀਂ ਸੀ। ਇਹ ਸੁਣ ਕੇ ਮੈਨੂੰ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਹੋ ਰਿਹਾ ਸੀ ਅਤੇ ਮੈਂ ਅੰਦਰ ਤੱਕ ਕੰਬ ਗਿਆ ਸਾਂ। ਮੈਂ HR ਮੁਖੀ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਮੈਂ CEO ਨੂੰ ਮਿਲਿਆ ਸਾਂ ਅਤੇ ਅਸੀਂ ਇਸ ਬਾਰੇ ਗੱਲਬਾਤ ਕੀਤੀ ਸੀ ਕਿ ਮੇਰੀ ਟੀਮ ਵਿੱਚ ਨਵਾਂ ਬਲ ਅਤੇ ਜੋਸ਼ ਕਿਵੇਂ ਭਰਿਆ ਜਾਵੇ। 48 ਘੰਟਿਆਂ ਵਿੱਚ ਕੀ ਹੋ ਗਿਆ ਸੀ? ਮੈਨੂੰ ਕੋਈ ਵੀ ਤਸੱਲੀਬਖਸ਼ ਜਾਂ ਤਰਕਸ਼ੀਲ ਉੱਤਰ ਨਹੀਂ ਮਿਲਿਆ।

ਮੈਂ ਉਸ ਦੇ ਦਫਤਰ ਵਿੱਚੋਂ ਨਿਕਲ ਕੇ ਸਿੱਧਾ ਆਪਣੀ ਟੀਮ ਦੇ ਕੋਲ ਗਿਆ ਅਤੇ ਉਨ੍ਹਾਂ ਨੂੰ ਇਹ ਖ਼ਬਰ ਦਿੱਤੀ। ਇਹ ਸੁਣ ਕੇ ਉਹ ਵੀ ਮੇਰੇ ਵਾਂਗ ਅਵਾਕ ਰਹਿ ਗਏ। ਉਸੇ ਵੇਲੇ ਮੈਂ ਦਫਤਰ ਵਿੱਚੋਂ ਬਾਹਰ ਨਿਕਲਿਆ ਅਤੇ ਘਰ ਵੱਲ ਨੂੰ ਤੁਰ ਪਿਆ। ਮੇਰੇ ਮਨ ਵਿੱਚ ਇਹ ਸੋਚ-ਸੋਚ ਕੇ ਵੱਖੋ-ਵੱਖਰੇ ਵਿਚਾਰ ਆ ਰਹੇ ਸਨ ਕਿ “ਇਹ ਕੀ ਹੋਇਆ ਹੈ?” ਅਤੇ “ਇਹ ਕਿਉਂ ਹੋਇਆ ਹੈ?” ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਸੀ। ਮੈਂ ਆਪਣੇ ਪਰਿਵਾਰ ਨੂੰ ਕੀ ਦੱਸਾਂਗਾ? ਮੈਂ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਸਾਂ; ਅਤੇ ਸ਼ਾਇਦ ਸਭ ਤੋਂ ਭਿਆਣਕ ਤਰੀਕੇ ਨਾਲ ਮੇਰੇ ਭਰੋਸੇ ਨੂੰ ਤੋੜਿਆ ਗਿਆ ਸੀ।

ਹੁਣ ਨੌਕਰੀ ਚਲੇ ਜਾਣ ਤੋਂ ਬਾਅਦ ਇੱਕ ਸਾਲ ਬੀਤ ਚੁੱਕਾ ਹੈ, ਪਰ ਮੈਂ ਅਜੇ ਵੀ ਗੁੱਸੇ, ਪੀੜਾ, ਅਤੇ ਸ਼ਰਮਿੰਦਗੀ ਨਾਲ ਭਰਿਆ ਹੋਇਆ ਹਾਂ। ਮੈਂ ਅਜੇ ਵੀ ਨੌਕਰੀ ਦੀ ਤਲਾਸ਼ ਵਿੱਚ ਹਾਂ, ਪਰ ਇਸ ਦਗਾਬਾਜ਼ੀ ਦਾ ਮੇਰੇ ਉੱਤੇ ਬਹੁਤ ਮਾੜਾ ਅਸਰ ਪਿਆ ਹੈ। ਲੋਕ ਆਖਦੇ ਹਨ ਕਿ ਸਮਾਂ ਸਭਨਾਂ ਜ਼ਖਮਾਂ ਨੂੰ ਭਰ ਦਿੰਦਾ ਹੈ। ਮੈਂ ਵੀ ਇਹੋ ਉਮੀਦ ਲਗਾਈ ਹੋਈ ਹੈ। ਇਸ ਵੇਲੇ ਵੀ ਮੇਰੇ ਕੋਲ ਨੌਕਰੀ ਨਹੀਂ ਹੈ, ਪਰ ਮੈਂ ਉਮੀਦ ਨਹੀਂ ਛੱਡੀ ਹੈ।

ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੇ ਸੰਘਰਸ਼ ਦਾ ਸਾਹਮਣਾ ਕਰ ਰਹੇ ਹੋ, ਤਾਂ ਚੇਤੇ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ। ਸਾਡੇ ਕਿਸੇ ਸਲਾਹਕਾਰ ਨਾਲ ਇਸ ਬਾਰੇ ਗੱਲ ਕਰਨ ਤੋਂ ਕਿਰਪਾ ਕਰਕੇ ਝਿਝਕੋ ਨਾ। ਸਾਡੇ ਸਲਾਹਕਾਰ ਕੋਈ ਫੀਸ ਨਹੀਂ ਲੈਂਦੇ ਅਤੇ ਸਾਰੀ ਗੱਲਬਾਤ ਨੂੰ ਗੁਪਤ ਰੱਖਦੇ ਹਨ। ਜੇਕਰ ਤੁਸੀਂ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਸਾਡਾ ਕੋਈ ਸਲਾਹਕਾਰ ਛੇਤੀ ਹੀ ਤੁਹਾਡੇ ਨਾਲ ਸੰਪਰਕ ਕਰੇਗਾ। ਤੁਸੀਂ ਆਪਣਾ ਅਸਲੀ ਨਾਮ ਵੀ ਲਿਖ ਸਕਦੇ ਹੋ ਅਤੇ ਨਾਮ ਬਦਲ ਕੇ ਵੀ ਲਿਖ ਸਕਦੇ ਹੋ। ਇਹ ਤੁਹਾਡਾ ਆਪਣਾ ਫੈਸਲਾ ਹੈ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਲੇਖਕ ਦੀ ਫੋਟੋ Venkadesh Subramanian

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।


ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!