ਚੁੱਪਚਾਪ ਦੁਖ ਸਹਿਣਾ

ਇਸ ਦਾ ਅਰੰਭ ਉਦੋਂ ਹੋਇਆ ਜਦੋਂ ਮੈਂ ਸਿਰਫ ਛੇ ਵਰ੍ਹਿਆਂ ਦੀ ਸਾਂ। ਮੇਰੇ ਪਿਤਾ ਦੀ ਨੌਕਰੀ ਦੇ ਕਾਰਣ ਮੇਰੇ ਪਰਿਵਾਰ ਨੂੰ ਲੀਬਿਯਾ ਜਾਣਾ ਪਿਆ। ਮੈਂ ਬਹੁਤ ਉਤਸ਼ਾਹਿਤ ਸਾਂ ਕਿ ਮੈਂ ਪਹਿਲੀ ਵਾਰ ਜਹਾਜ਼ ਵਿੱਚ ਬੈਠਾਂਗੀ। ਮੈਂ ਵਿਦੇਸ਼ ਵੀ ਪਹਿਲੀ ਵਾਰ ਜਾ ਰਹੀ ਸਾਂ, ਕਿਉਂਕਿ ਸਾਡੇ ਟੱਬਰ ਵਿੱਚੋਂ ਸਾਡਾ ਪਰਿਵਾਰ ਪਹਿਲਾ ਅਜਿਹਾ ਪਰਿਵਾਰ ਸੀ ਜਿਹੜਾ ਵਿਦੇਸ਼ ਜਾ ਰਿਹਾ ਸੀ। ਮੈਂ ਬਹੁਤ ਖੁਸ਼ ਸਾਂ ਕਿ ਅਸੀਂ ਨਵੀਂ ਥਾਂ ’ਤੇ ਜਾ ਰਹੇ ਹਾਂ ਅਤੇ ਮੈਂ ਨਵੀਂਆਂ ਸਹੇਲੀਆਂ ਬਣਾਵਾਂਗੀ।

ਪਰ ਇੱਕ ਭਿਆਣਕ ਦਿਨ ਮੇਰੀਆਂ ਸਾਰੀਆਂ ਖੁਸ਼ੀਆਂ ਖੇਰੂੰ-ਖੇਰੂੰ ਹੋ ਗਈਆਂ, ਜਦ ਸਾਡੇ ਨੌਕਰ ਨੇ ਮੇਰੇ ਨਾਲ ਗਲਤ ਕੰਮ ਕੀਤਾ। ਇਸ ਬਾਰੇ ਕੋਈ ਨਹੀਂ ਜਾਣਦਾ ਸੀ। ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਮੈਂ ਕਿਸੇ ਤੋਂ ਮਦਦ ਮੰਗਾਂ। ਮੈਂ ਤਦ ਘਰ ਦੇ ਅੰਦਰ ਜਾਣ ਤੋਂ ਵੀ ਡਰਨ ਲੱਗੀ ਜਦ ਇਹ ਵਿਅਕਤੀ ਘਰ ਵਿੱਚ ਕੰਮ ਕਰ ਰਿਹਾ ਹੁੰਦਾ ਸੀ। ਇੱਥੋਂ ਤੱਕ ਕਿ ਮੇਰੀਆਂ ਸਹੇਲੀਆਂ ਦੇ ਨਾਲ ਹੁੰਦਿਆਂ ਵੀ ਉਹ ਮੈਨੂੰ ਵੱਖਰਾ ਲੈ ਜਾਂਦਾ ਸੀ। ਡਰ ਦੇ ਮਾਰਿਆਂ ਮੈਂ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲੈਂਦੀ ਸਾਂ ਅਤੇ ਸਿਰਫ ਉਦੋਂ ਹੀ ਬਾਹਰ ਆਉਂਦੀ ਸਾਂ ਜਦੋਂ ਘਰ ਵਿੱਚ ਬਾਕੀ ਦੇ ਲੋਕ ਆ ਜਾਂਦੇ ਸਨ। ਬਾਅਦ ਵਿੱਚ ਸਭਨਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਉਸ ਨੌਕਰ ਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ।

ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਵੱਡੇ ਲੋਕ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਸਕਦੇ ਹਨ।

ਪਰ ਮੇਰਾ ਔਖਾ ਸਮਾਂ ਇੱਥੇ ਹੀ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਛੇ ਹੋਰ ਵਰ੍ਹਿਆਂ ਤਕ ਮੇਰੇ ਪਰਿਵਾਰ ਦੇ ਜਾਣ-ਪਛਾਣ ਵਾਲੇ ਕਈ ਲੋਕ ਮੇਰੇ ਨਾਲ ਗਲਤ ਕੰਮ ਕਰਦੇ ਰਹੇ। ਮੈਨੂੰ ਨਹੀਂ ਪਤਾ ਕਿ ਇਹ ਸਭ ਮੇਰੇ ਨਾਲ ਹੀ ਕਿਉਂ ਹੋ ਰਿਹਾ ਸੀ। ਕੀ ਇਸ ਕਰਕੇ ਕਿ ਮੈਂ ਬੜੀ ਸ਼ਰਮਾਕਲ ਲੜਕੀ ਸਾਂ। ਕੀ ਇਸ ਦਾ ਕਾਰਣ ਇਹ ਸੀ ਕਿ ਮੇਰਾ ਪਰਿਵਾਰ ਬਹੁਤਾ ਧਨਵਾਨ ਨਹੀਂ ਸੀ? ਕੀ ਮੇਰੇ ਰਿਸ਼ਤੇ ਵਿੱਚ ਲੱਗਣ ਵਾਲੇ ਭੈਣ-ਭਰਾਵਾਂ ਦੁਆਰਾ ਮੈਨੂੰ ਡਰਾਏ ਜਾਣ ਕਰਕੇ ਮੈਂ ਕਮਜ਼ੋਰ ਅਤੇ ਸ਼ਰਮਾਕਲ ਹੋ ਗਈ ਸਾਂ। ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਵੱਡੇ ਲੋਕ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਸਕਦੇ ਹਨ।

ਮੈਨੂੰ ਲੱਗਣ ਲੱਗਾ ਕਿ ਇਸ ਵਿੱਚ ਮੈਂ ਹੀ ਕਸੂਰਵਾਰ ਸਾਂ—ਕਿ ਮੇਰੇ ਉੱਤੇ ਕੋਈ ਸਰਾਪ ਪਿਆ ਹੋਇਆ ਸੀ। ਮੈਂ ਆਪਣਾ ਮੂੰਹ ਇਸ ਕਰਕੇ ਨਹੀਂ ਖੋਲ੍ਹਿਆ ਕਿਉਂਕਿ ਮੈਂ ਬਹੁਤ ਸ਼ਰਮਿੰਦੀ ਸਾਂ। ਮੇਰਾ ਪਰਿਵਾਰ ਮੇਰੇ ਬਾਰੇ ਕੀ ਸੋਚੇਗਾ? ਮੈਂ ਆਪਣੇ ਆਪ ਨੂੰ ਇਹ ਕਹਿਣਾ ਅਰੰਭ ਕਰ ਦਿੱਤਾ ਕਿ ਮੇਰੇ ਨਾਲ ਅਜਿਹਾ ਕੁਝ ਹੋਇਆ ਹੀ ਨਹੀਂ ਹੈ, ਅਤੇ ਮੇਰੇ ਨਾਲ ਜੋ ਵਾਪਰਿਆ ਸੀ, ਉਸ ਦੇ ਵਿਚਾਰਾਂ ਨੂੰ ਜੇਕਰ ਮੈਂ ਆਪਣੇ ਮਨ ਵਿੱਚੋਂ ਕੱਢ ਦਿਆਂ ਤਾਂ ਸ਼ਾਇਦ ਮੇਰੇ ਨਾਲ ਹੋਣ ਵਾਲੇ ਗਲਤ ਕੰਮ ਬੰਦ ਹੋ ਜਾਣਗੇ। ਪਰ ਮੈਂ ਜਿੰਨੇ ਵੀ ਜਤਨ ਕਰਦੀ, ਮੈਂ ਆਪਣੇ ਅੰਦਰੋਂ ਆਪਣੇ ਉੱਤੇ ਲੱਗਣ ਵਾਲੇ ਦੋਸ਼ ਨੂੰ ਰੋਕ ਨਹੀਂ ਪਾ ਰਹੀ ਸਾਂ। ਮੈਨੂੰ ਲੱਗਣ ਲੱਗ ਪਿਆ ਕਿ ਇਹ ਸਭ ਮੇਰੀ ਹੀ ਗਲਤੀ ਹੈ। ਅਜਿਹੇ ਵਿਚਾਰਾਂ ਦਾ ਅਸਰ ਮੇਰੇ ਜੀਵਨ ਦੇ ਹੋਰਨਾਂ ਖੇਤਰਾਂ ਉੱਤੇ ਵੀ ਪੈਣ ਲੱਗ ਪਿਆ। ਮੈਥੋਂ ਕੋਈ ਵੀ ਕੰਮ ਸਹੀ ਨਹੀਂ ਹੁੰਦਾ ਸੀ।

ਉਮਰ ਵਧਣ ਦੇ ਨਾਲ-ਨਾਲ ਮੈਂ ਆਪਣੇ ਵਿਚਾਰਾਂ ਨੂੰ ਦਬਾਉਂਦੀ ਰਹੀ ਅਤੇ ਮੇਰੇ ਨਾਲ ਹੋਏ ਗਲਤ ਕੰਮਾਂ ਨੂੰ ਅੱਤਿਆਚਾਰ ਮੰਨਣ ਤੋਂ ਇਨਕਾਰ ਕਰਦੀ ਰਹੀ। ਕੀ ਇਸ ਦਾ ਕਾਰਣ ਇਹ ਸੀ ਕਿ ਮੈਨੂੰ ਇਸ ਵਿੱਚ ਮਜ਼ਾ ਆਉਣ ਲੱਗ ਪਿਆ ਸੀ? ਇੱਕ ਸਧਾਰਨ ਜੀਵਨ ਬਤੀਤ ਕਰਨ ਲਈ ਮੈਂ ਇਨ੍ਹਾਂ ਅੱਤਿਆਚਾਰਾਂ ਦੀਆਂ ਯਾਦਾਂ ਨੂੰ ਅਣਦੇਖਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਮੈਂ ਇਹ ਨਹੀਂ ਸਿਆਣ ਸਕੀ ਸੀ ਕਿ ਇਨ੍ਹਾਂ ਕੰਮਾਂ ਨੇ ਮੇਰੇ ਅੰਦਰ ਡੂੰਘੇ ਜ਼ਖਮ ਦੇ ਦਿੱਤੇ ਸਨ।

ਆਖਿਰਕਾਰ ਮੈਂ ਟੁੱਟ ਗਈ। ਮੈਂ ਆਪਣੀ ਜਨਾਨਾ ਸ਼ਖਸੀਅਤ ਤੋਂ ਹੀ ਨਫਰਤ ਕਰਨ ਲੱਗ ਪਈ। ਮੈਂ ਮੁੰਡਿਆਂ ਵਰਗੀ ਬਣ ਕੇ ਰਹਿਣ ਲੱਗ ਪਈ ਅਤੇ ਲੋਕਾਂ ਉੱਤੋਂ, ਖਾਸ ਕਰਕੇ ਮੇਰੇ ਰਿਸ਼ਤੇਦਾਰਾਂ ਉੱਤੋਂ, ਮੇਰਾ ਭਰੋਸਾ ਉੱਠ ਗਿਆ। ਮੈਂ ਡਰ ਵਿੱਚ ਜੀਉਣ ਲੱਗ ਪਈ ਅਤੇ ਹਮੇਸ਼ਾ ਰੱਖਿਆਤਮਕ ਰੱਵਈਆ ਰੱਖਣ ਲੱਗ ਪਈ।

ਹੁਣ ਮੈਂ 40 ਵਰ੍ਹਿਆਂ ਦੀ ਹੋ ਚੱਲੀ ਹਾਂ, ਪਰ ਮੇਰੇ ਅਤੀਤ ਦੀਆਂ ਯਾਦਾਂ ਅਜੇ ਵੀ ਧੁੰਦਲੀਆਂ ਨਹੀਂ ਪਈਆਂ ਹਨ।

ਫਿਰ ਮੈਨੂੰ ਲੱਗਣ ਲੱਗਾ ਕਿ ਮੈਨੂੰ ਇਸ ਬਾਰੇ ਕਿਸੇ ਦੇ ਨਾਲ ਗੱਲ ਕਰਨ ਦੀ ਲੋੜ ਹੈ। ਜਦ ਮੇਰੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਸਮਝ ਨਹੀਂ ਸਕੇ ਕਿ ਮੇਰੀ ਮਦਦ ਕਿਵੇਂ ਕਰਨ। ਉਨ੍ਹਾਂ ਨੇ ਆਪਣੇ ਮੂੰਹ ਬੰਦ ਕਰ ਲਏ ਅਤੇ ਸੋਚਣ ਲੱਗੇ ਕਿ ਸ਼ਾਇਦ ਸਮਾਂ ਮੈਨੂੰ ਚੰਗੀ ਕਰ ਦੇਵੇਗਾ ਜਾਂ ਮੇਰੀਆਂ ਯਾਦਾਂ ਨੂੰ ਮਿਟਾ ਦੇਵੇਗਾ। ਮੈਂ ਅਜਿਹੇ ਇੱਕ ਮਿੱਤਰ ਦੀ ਤਲਾਸ਼ ਕਰਨ ਲੱਗੀ ਜਿਸ ਨਾਲ ਮੈਂ ਆਪਣਾ ਦਿਲ ਸਾਂਝਾ ਕਰ ਸਕਾਂ—ਜੋ ਮੇਰੇ ਨਾਲ ਗੱਲ ਕਰੇ, ਮੈਨੂੰ ਤਸੱਲੀ ਦੇਵੇ ਕਿ ਮੇਰੇ ਨਾਲ ਜੋ ਕੁਝ ਵਾਪਰਿਆ ਸੀ ਉਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ, ਅਤੇ ਮੈਨੂੰ ਹੌਂਸਲਾ ਦੇਵੇ ਕਿ ਮੈਂ ਇਕੱਲੀ ਨਹੀਂ ਹਾਂ। ਪਰ ਮੈਨੂੰ ਅਜਿਹਾ ਮਿੱਤਰ ਕਦੇ ਨਹੀਂ ਮਿਲਿਆ।

ਹੁਣ ਮੈਂ 40 ਵਰ੍ਹਿਆਂ ਦੀ ਹੋ ਚੱਲੀ ਹਾਂ, ਪਰ ਮੇਰੇ ਅਤੀਤ ਦੀਆਂ ਯਾਦਾਂ ਅਜੇ ਵੀ ਧੁੰਦਲੀਆਂ ਨਹੀਂ ਪਈਆਂ ਹਨ। ਮੈਨੂੰ ਮੇਰੇ ਉੱਤੇ ਹੋਏ ਹਰੇਕ ਅੱਤਿਆਚਾਰ ਦੀ ਇੱਕ-ਇੱਕ ਘਟਨਾ ਚੰਗੀ ਤਰ੍ਹਾਂ ਯਾਦ ਹੈ। ਹੁਣ ਮੈਂ ਇੱਕ ਮਾਂ ਹਾਂ ਅਤੇ ਜਦ ਮੇਰੇ ਬੱਚੇ ਸਕੂਲ ਜਾਂਦੇ ਹਨ ਜਾਂ ਖੇਡਣ ਜਾਂਦੇ ਹਨ ਤਾਂ ਮੈਂ ਬਹੁਤ ਡਰੀ ਰਹਿੰਦੀ ਹਾਂ। ਮੈਂ ਉਨ੍ਹਾਂ ਨਾਲ ਜਿਨਸੀ ਅੱਤਿਆਚਾਰ ਬਾਰੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸਾਵਧਾਨ ਰਹਿਣਾ ਸਿਖਾਇਆ ਹੈ। ਅੱਜ ਜਦ ਮੈਂ ਵਾਪਿਸ ਮੁੜ ਕੇ ਵੇਖਦੀ ਹਾਂ ਤਾਂ ਸੋਚਦੀ ਹਾਂ ਕਿ ਜੇਕਰ ਮੈਂ ਇਸ ਦੇ ਖਿਲਾਫ ਆਪਣੀ ਅਵਾਜ਼ ਚੁੱਕਦੀ, ਕਿਸੇ ਤੋਂ ਮਦਦ ਮੰਗਦੀ, ਅਤੇ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾਉਂਦੀ, ਤਾਂ ਸ਼ਾਇਦ ਮੇਰੀ ਪੀੜਾ ਘੱਟ ਗਈ ਹੁੰਦੀ ਅਤੇ ਇੱਕ ਸਧਾਰਨ, ਇੱਕ ਖੁਸ਼ਹਾਲ ਬਚਪਨ ਵੇਖ ਸਕਦੀ।

ਜੇਕਰ ਤੁਹਾਡੇ ਉੱਤੇ ਜਿਨਸੀ ਅੱਤਿਆਚਾਰ ਹੋਏ ਹਨ ਤਾਂ ਕਿਰਪਾ ਕਰਕੇ ਉਵੇਂ ਚੁੱਪ ਨਾ ਰਹੋ ਜਿਵੇਂ ਮੈਂ ਰਹੀ ਹਾਂ। ਯਾਦਾਂ ਅਤੇ ਦਰਦ ਨੂੰ ਆਪਣੇ ਅੰਦਰ ਦਫਨ ਕਰ ਲੈਣ ਨਾਲ ਅੱਤਿਆਚਾਰ ਤੁਹਾਡੇ ਉੱਤੇ ਹਾਵੀ ਹੁੰਦਾ ਜਾਵੇਗਾ। ਤੁਹਾਨੂੰ ਇਕੱਲਿਆਂ ਇਸ ਦਾ ਸਾਹਮਣਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਾਡੇ ਸਲਾਹਕਾਰਾਂ ਨਾਲ ਸੰਪਰਕ ਕਰ ਸਕਦੇ ਹੋ, ਜਿਹੜੇ ਕੋਈ ਫੀਸ ਨਹੀਂ ਲੈਂਦੇ ਅਤੇ ਸਾਰੀ ਗੱਲਬਾਤ ਨੂੰ ਗੁਪਤ ਰੱਖਦੇ ਹਨ—ਉਹ ਤਰਸਵਾਨ ਦਿਲ ਨਾਲ ਤੁਹਾਡੀ ਗੱਲ ਸੁਣਨਗੇ ਅਤੇ ਇੱਕ ਸਧਾਰਨ ਜ਼ਿੰਦਗੀ ਵਿੱਚ ਵਾਪਿਸ ਆਉਣ ਦੀ ਤੁਹਾਡੀ ਯਾਤਰਾ ਵਿੱਚ ਤੁਹਾਡਾ ਸਾਥ ਦੇਣਗੇ। ਜੇਕਰ ਤੁਸੀਂ ਆਪਣੀ ਸੰਪਰਕ ਜਾਣਕਾਰੀ ਹੇਠਾਂ ਦਿੱਤੇ ਗਏ ਫਾਰਮ ਵਿੱਚ ਭਰ ਦਿਓ ਤਾਂ ਸਾਡਾ ਕੋਈ ਸਲਾਹਕਾਰ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ। ਤੁਸੀਂ ਆਪਣਾ ਅਸਲੀ ਨਾਮ ਵੀ ਲਿਖ ਸਕਦੇ ਹੋ ਅਤੇ ਨਾਮ ਬਦਲ ਕੇ ਵੀ ਲਿਖ ਸਕਦੇ ਹੋ। ਇਹ ਤੁਹਾਡਾ ਆਪਣਾ ਫੈਸਲਾ ਹੈ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਲੇਖਕ ਦੀ ਫੋਟੋ PROHarsha K R

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.