ਮੇਰਾ ਲੰਮਾ ਚੱਲਿਆ ਰੋਗ

ਮੈਂ ਲੋਕਾਂ ਨੂੰ ਅਜਿਹਾ ਕਹਿੰਦਿਆਂ ਸੁਣਿਆ ਹੈ “ਰੋਗ ਕਿਸੇ ਦੀ ਵੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦਾ ਹੈ।” ਇਸ ਦਾ ਤਜਰਬਾ ਮੈਂ ਆਪ ਉਸ ਵੇਲੇ ਕੀਤਾ ਜਦ ਮੈਨੂੰ ਲਸਿਕਾ ਗ੍ਰੰਥੀ ਦੀ ਟੀ.ਬੀ. ਹੋਣ ਦਾ ਪਤਾ ਲੱਗਾ। ਹਾਲਾਂਕਿ ਇਹ ਦੂਜਿਆਂ ਵਿੱਚ ਫੈਲਣ ਵਾਲੀ ਟੀ.ਬੀ. ਨਹੀਂ ਸੀ, ਤਾਂ ਵੀ ਇਸ ਨੇ ਮੈਨੂੰ ਐਨਾ ਕਮਜ਼ੋਰ ਕਰ ਦਿੱਤਾ ਕਿ ਮੇਰੀ ਰੋਜ਼ਾਨਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।

2005 ਵਿੱਚ ਜਦ ਮੈਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ ਤਾਂ ਮੈਂ ਖੁਸ਼ੀ ਦੇ ਮਾਰੇ ਸੱਤਵੇਂ ਆਸਮਾਨ ਉੱਤੇ ਸਾਂ। ਘਰ ਦੇ ਸਾਰੇ ਮੈਂਬਰ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਸਨ! ਪਰ ਛੇਤੀ ਹੀ ਮੇਰੀ ਖੁਸ਼ੀ ਮਾਯੂਸੀ ਵਿੱਚ ਬਦਲ ਗਈ ਜਦ ਮੈਂ ਆਪਣੇ ਜਬਾੜੇ ਦੇ ਹੇਠਾਂ ਇੱਕ ਗੰਢ ਜਿਹੀ ਵੇਖੀ। ਡਾਕਟਰਾਂ ਨੂੰ ਇਹ ਟੀ.ਬੀ. ਲੱਗ ਰਹੀ ਸੀ, ਪਰ ਉਨ੍ਹਾਂ ਨੇ ਆਖਿਆ ਕਿ ਮੇਰਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਮੈਂ ਗਰਭਵਤੀ ਹਾਂ ਅਤੇ ਤੇਜ ਦਵਾਈਆਂ ਬੱਚੇ ਦੇ ਵਿਕਾਸ ਨੂੰ ਨੁਕਸਾਨ ਪੁਚਾ ਸਕਦੀਆਂ ਸਨ। ਇਹ ਸਭ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ! ਜਦ ਟੈਸਟ ਤੋਂ ਇਹ ਪੱਕਾ ਹੋ ਗਿਆ ਕਿ ਇਹ ਟੀ.ਬੀ. ਹੈ, ਡਾਕਟਰਾਂ ਨੇ ਮੈਨੂੰ ਹਲਕੀਆਂ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੇਰੀ ਬੇਟੀ ਦੇ ਜਨਮ ਦੇ ਵੇਲੇ ਤੱਕ ਮੇਰੇ ਜਬਾੜੇ ਹੇਠਲੀ ਗੰਢ ਲਗਭਗ ਖਤਮ ਹੋ ਗਈ।

ਮੈਂ ਗਰਭਵਤੀ ਹਾਂ ਅਤੇ ਤੇਜ ਦਵਾਈਆਂ ਬੱਚੇ ਦੇ ਵਿਕਾਸ ਨੂੰ ਨੁਕਸਾਨ ਪੁਚਾ ਸਕਦੀਆਂ ਸਨ।

ਮੈਨੂੰ ਲੱਗਿਆ ਕਿ ਮੈਂ ਠੀਕ ਹੋ ਗਈ ਹਾਂ, ਪਰ ਛੇਤੀ ਹੀ ਇਹ ਰੋਗ ਵਾਪਿਸ ਆ ਗਿਆ ਅਤੇ ਮੇਰੀਆਂ ਦਵਾਈਆਂ ਦੁਬਾਰਾ ਸ਼ੁਰੂ ਹੋ ਗਈਆਂ। ਉਸ ਵੇਲੇ ਮੇਰੇ ਜਬਾੜੇ ਹੇਠ ਦਿਖਣ ਵਾਲੀ ਗੰਢ ਦਾ ਦਿਖਾਈ ਦੇਣਾ ਜਾਂ ਚਲਿਆ ਜਾਣਾ ਹੀ ਮੇਰੇ ਰੋਗ ਦੀ ਇੱਕਮਾਤਰ ਨਿਸ਼ਾਨੀ ਸੀ। ਪਰ ਰੋਗ ਦੇ ਚਲੇ ਜਾਣ ਤੋਂ ਕੁਝ ਮਹੀਨਿਆਂ ਬਾਅਦ ਹੀ ਮੈਂ ਵੇਖਿਆ ਕਿ ਉਹ ਗੰਢ ਦੁਬਾਰਾ ਦਿਖਾਈ ਦੇ ਰਹੀ ਹੈ ਅਤੇ ਵੱਡੀ ਹੁੰਦੀ ਜਾ ਰਹੀ ਹੈ। ਮੈਂ ਟੀ.ਬੀ. ਦੇ ਮਾਹਿਰ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ, ਕਿਉਂਕਿ ਮੈਨੂੰ ਚਿੰਤਾ ਹੋ ਰਹੀ ਸੀ ਕਿ ਇੱਕ ਸਾਲ ਤੋਂ ਵਧੇਰੇ ਸਮੇਂ ਤੱਕ ਤੇਜ ਅਤੇ ਮਹਿੰਗੀਆਂ ਦਵਾਈਆਂ ਖਾਣ ਦੇ ਬਾਵਜੂਦ ਮੇਰਾ ਰੋਗ ਠੀਕ ਨਹੀਂ ਹੋਇਆ ਸੀ।

ਹਾਲਾਂਕਿ ਲਸਿਕਾ ਗ੍ਰੰਥੀ ਦੀ ਟੀ.ਬੀ. ਨੂੰ ਛੂਤ ਦਾ ਰੋਗ ਨਹੀਂ ਮੰਨਿਆ ਜਾਂਦਾ, ਪਰ ਫਿਰ ਵੀ ਮੈਂ ਆਪਣੀ ਬੇਟੀ ਲਈ, ਜੋ ਅਜੇ ਸਿਰਫ ਇੱਕ ਸਾਲ ਦੀ ਹੋਈ ਸੀ, ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਲਈ ਚਿੰਤਤ ਸਾਂ। ਮੈਨੂੰ ਚਿੰਤਾ ਸੀ ਕਿ ਕਿਤੇ ਇਹ ਰੋਗ ਉਨ੍ਹਾਂ ਨੂੰ ਵੀ ਨਾ ਲੱਗ ਜਾਵੇ।

ਰੋਗ ਦੇ ਪਹਿਲੇ ਲੱਛਣਾਂ ਤੋਂ ਪੰਜ ਵਰ੍ਹਿਆਂ ਬਾਅਦ ਸੰਨ 2010 ਵਿੱਚ ਵੀ ਮੇਰਾ ਰੋਗ ਚੰਗਾ ਨਹੀਂ ਹੋਇਆ ਸੀ। ਮੈਂ ਬਹੁਤ ਨਿਰਾਸ਼ ਮਹਿਸੂਸ ਕਰ ਰਹੀ ਸਾਂ! ਫਿਰ ਮੈਂ ਅਜਿਹੇ ਡਾਕਟਰ ਕੋਲ ਗਈ ਜੋ ਟੀ.ਬੀ. ਦੇ ਇਲਾਜ ਵਿੱਚ ਬਹੁਤ ਮਾਹਿਰ ਸੀ। ਉਸ ਨੇ ਆਖਿਆ ਕਿ ਮੇਰਾ ਰੋਗ ਦਵਾਈਆਂ ਦੇ ਖਿਲਾਫ ਲੜ ਰਿਹਾ ਹੈ, ਇਸ ਕਰਕੇ ਉਸ ਨੇ ਮੈਨੂੰ ਬਹੁਤ ਮਹਿੰਗੀਆਂ ਦਵਾਈਆਂ ਅਤੇ ਟੀਕੇ ਦੇਣੇ ਸ਼ੁਰੂ ਕਰ ਦਿੱਤੇ। ਉਸ ਨੇ ਸੁਝਾਉ ਦਿੱਤਾ ਕਿ ਮੇਰੀ ਇਸ ਗੰਢ ਨੂੰ ਕੱਢਣ ਲਈ ਮੈਂ ਇੱਕ ਛੋਟਾ ਜਿਹਾ ਅਪਰੇਸ਼ਨ ਕਰਵਾ ਲਵਾਂ, ਜਿਹੜਾ ਕਿ ਹੁਣ ਤੱਕ ਗੋਲਫ ਦੀ ਗੇਂਦ ਜਿੰਨੀ ਵੱਡੀ ਹੋ ਚੁੱਕੀ ਸੀ। ਅਜਿਹਾ ਕਰਨ ਨਾਲ ਰੋਗ ਦਾ ਭਾਰ ਹੌਲਾ ਹੋ ਜਾਵੇਗਾ ਅਤੇ ਇਲਾਜ ਵਧੇਰੇ ਪ੍ਰਭਾਵਸ਼ਾਲੀ ਹੋ ਜਾਵੇਗਾ।

ਰੋਗ ਦੇ ਪਹਿਲੇ ਲੱਛਣਾਂ ਤੋਂ ਪੰਜ ਵਰ੍ਹਿਆਂ ਬਾਅਦ ਵੀ ਮੇਰਾ ਰੋਗ ਚੰਗਾ ਨਹੀਂ ਹੋਇਆ ਸੀ।

ਮੈਂ ਅਪਰੇਸ਼ਨ ਕਰਵਾਇਆ, ਪਰ ਮੇਰੇ ਕਮਜ਼ੋਰ ਸਰੀਰ ਲਈ ਦਵਾਈਆਂ ਬਹੁਤ ਤੇਜ ਹੋ ਚੁੱਕੀਆਂ ਸਨ। ਦਫਤਰ ਜਾਣਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ; ਮੈਨੂੰ ਚੱਕਰ ਆਉਂਦੇ ਸਨ, ਝਟਕੇ ਲੱਗਦੇ ਸਨ, ਅਤੇ ਮੇਰੀ ਭੁੱਖ ਮਰ ਗਈ ਸੀ। ਇਸ ਤੋਂ ਇਲਾਵਾ, ਮੇਰੇ ਵਾਲ, ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਕਰਦੀ ਸਾਂ, ਝੜਣੇ ਸ਼ੁਰੂ ਹੋ ਗਏ ਸਨ। ਇਹ ਸਭ ਮੇਰੇ ਇਲਾਜ ਦੇ ਮਾੜੇ ਪ੍ਰਭਾਵ ਸਨ! ਨੌਕਰੀ ਕਰਨ, ਆਪਣੀ ਬੇਟੀ ਨੂੰ ਪਾਲਣ, ਅਤੇ ਘਰ ਦੇ ਕੰਮ-ਕਾਜ ਕਰਨ ਦਾ ਦਬਾਉ ਮੇਰੇ ਉੱਤੇ ਐਨਾ ਵੱਧ ਗਿਆ ਸੀ ਕਿ ਮੈਂ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ, ਜਿਹੜੀ ਮੇਰੇ ਲਈ ਪਿਛਲੇ ਇੱਕ ਦਹਾਕੇ ਤੋਂ ਬਹੁਤ ਮੁੱਲਵਾਨ ਰਹੀ ਸੀ।

ਮੈਂ ਆਪਣੇ ਸੂਪਰਵਾਈਜ਼ਰ ਨਾਲ ਗੱਲ ਕੀਤੀ, ਜਿਸ ਨੇ ਮੈਨੂੰ “ਕੁਝ ਮਹੀਨਿਆਂ ਲਈ ਤਨਖਾਹ ਦੇ ਨਾਲ ਮੈਡੀਕਲ ਛੁੱਟੀ ਦੇ ਦਿੱਤੀ,” ਜਦਕਿ ਮੈਂ ਸਿਰਫ “ਦੋ ਮਹੀਨਿਆਂ ਲਈ ਛੁੱਟੀ” ਮੰਗੀ ਸੀ, ਤਾਂ ਜੋ ਅਰਾਮ ਕਰਕੇ ਤੰਦਰੁਸਤ ਹੋ ਸਕਾਂ।

ਇਸ ਸਮੇਂ ਨੇ ਮੈਨੂੰ ਇਸ ਰੋਗ ਦੇ ਪ੍ਰਭਾਵਾਂ ਤੋਂ ਤੰਦਰੁਸਤ ਹੋਣ ਦਾ ਮੌਕਾ ਦਿੱਤਾ।

ਜੇਕਰ ਤੁਸੀਂ ਵੀ ਅਜਿਹੇ ਕਿਸੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੋਗ ਤੋਂ ਪੀੜਤ ਹੋ, ਤਾਂ ਜਾਣ ਲਵੋ ਕਿ ਤੁਸੀਂ ਇਕੱਲੇ ਨਹੀਂ ਹੋ। ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਕਿ ਸਾਨੂੰ ਔਖੇ ਸਮਿਆਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ। ਇਹ ਸਰੀਰਕ ਪੱਖੋਂ ਔਖੇ ਸਮੇਂ ਹੋਣ ਦੇ ਨਾਲ-ਨਾਲ ਜਜ਼ਬਾਤੀ ਪੱਖੋਂ ਵੀ ਬਹੁਤ ਔਖੇ ਸਮੇਂ ਹੁੰਦੇ ਹਨ। ਜੇਕਰ ਤੁਸੀਂ ਵੀ ਕਿਸੇ ਰੋਗ ਜਾਂ ਤਕਲੀਫ ਦਾ ਸਾਹਮਣਾ ਕਰ ਰਹੇ ਹੋ, ਤਾਂ ਝਿਝਕੋ ਨਾ ਅਤੇ ਸਾਡੇ ਕਿਸੇ ਸਲਾਹਕਾਰ ਨੂੰ ਲਿਖੋ ਅਤੇ ਇਸ ਬਾਰੇ ਗੱਲਬਾਤ ਕਰੋ। ਇਹ ਸਾਰੀਆਂ ਗੱਲਾਂ ਗੁਪਤ ਰੱਖੀਆਂ ਜਾਂਦੀਆਂ ਹਨ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਲੇਖਕ ਦੀ ਫੋਟੋ Annie Spratt

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.