ਠੁਕਰਾਈ ਅਤੇ ਬਦਲੀ ਗਈ

ਮੈਂ ਦਸ ਵਰ੍ਹਿਆਂ ਤੋਂ ਅਜਿਹੇ ਵਿਅਕਤੀ ਨਾਲ ਵਿਆਹੀ ਹੋਈ ਸਾਂ ਜਿਸ ਨੂੰ ਪੋਰਨੋਗ੍ਰਾਫੀ ਦੀ ਲਤ ਸੀ। ਮੈਂ ਇਸ ਸਚਿਆਈ ਤੋਂ ਬਿਲਕੁਲ ਅਣਜਾਣ ਸਾਂ। ਮੈਥੋਂ ਇਸ ਗੱਲ ਦੇ ਲੁਕੇ ਰਹਿਣ ਦਾ ਇੱਕ ਕਾਰਣ ਇਹ ਸੀ ਕਿ ਉਹ ਇੱਕ ਕੰਪਿਉਟਰ ਪ੍ਰੋਗਰਾਮਰ ਸੀ ਅਤੇ ਇਸ ਕਰਕੇ ਆਪਣੇ ਕੰਪਿਉਟਰ ਤੋਂ ਪੋਰਨੋਗ੍ਰਾਫੀ ਦੇ ਸਾਰੇ ਪ੍ਰਮਾਣ ਲੁਕਾ ਸਕਦਾ ਸੀ। ਮੇਰੇ ਮਨ ਵਿੱਚ ਵੀ ਕਦੇ ਇਹ ਸ਼ੰਕਾ ਪੈਦਾ ਨਹੀਂ ਹੋਈ ਸੀ ਕਿ ਅਜਿਹੀ ਕੋਈ ਸਮੱਸਿਆ ਹੋ ਸਕਦੀ ਹੈ।

ਹਾਂ, ਮੈਂ ਇਹ ਤਾਂ ਸਿਆਣ ਗਈ ਸਾਂ ਕਿ ਸਾਡੇ ਨਿੱਜੀ ਜਿਨਸੀ ਸਬੰਧਾਂ ਵਿੱਚ ਕੁਝ ਸਮੱਸਿਆ ਆ ਗਈ ਸੀ। ਉਹ ਬਹੁਤ ਲੰਮੇ ਸਮੇਂ ਤਕ ਕਿਸੇ ਵੀ ਤਰ੍ਹਾਂ ਦੇ ਜਿਨਸੀ ਪਿਆਰ ਜਾਂ ਸੈਕਸ ਤੋਂ ਬਿਨਾ ਰਹਿ ਲੈਂਦਾ ਸੀ। ਜਦ ਵੀ ਮੈਂ ਉਸ ਦੇ ਨਾਲ ਇਸ ਬਾਰੇ ਗੱਲ ਕਰਦੀ ਤਾਂ ਜਾਂ ਤਾਂ ਉਹ ਕਹਿੰਦਾ ਕਿ ਉਸ ਦਾ ਮਨ ਨਹੀਂ ਕਰਦਾ ਜਾਂ ਫਿਰ ਇਸ ਦਾ ਦੋਸ਼ ਉਹ ਮੇਰੇ ਉੱਤੇ ਲਗਾ ਦਿੰਦਾ ਸੀ।

ਕਦੇ-ਕਦੇ ਉਸ ਦਾ ਵਿਹਾਰ ਬਹੁਤ ਅਜੀਬ ਹੋ ਜਾਂਦਾ ਸੀ—ਗੱਲ ਕਰਦੇ-ਕਰਦੇ ਅਚਾਣਕ ਉਹ ਬੇਧਿਆਨਾ ਹੋ ਜਾਂਦਾ ਸੀ, ਜਾਂ ਜੇਕਰ ਉਸ ਨੂੰ ਇਕੱਲੇ ਰਹਿਣ ਦਾ ਸਮਾਂ ਨਹੀਂ ਮਿਲਦਾ ਸੀ ਤਾਂ ਉਹ ਪਰੇਸ਼ਾਨ ਹੋ ਜਾਂਦਾ ਸੀ। ਉਸ ਦਾ ਇਹ ਵਿਹਾਰ ਮੇਰੇ ਉਨ੍ਹਾਂ ਮਿੱਤਰਾਂ ਵਰਗਾ ਪ੍ਰਤੀਤ ਹੋ ਰਿਹਾ ਸੀ ਜੋ ਸ਼ਰਾਬ ਜਾਂ ਨਸ਼ੀਲੀ ਵਸਤਾਂ ਦੇ ਆਦੀ ਹੋ ਚੁੱਕੇ ਸਨ। ਹਾਲਾਂਕਿ ਮੈਨੂੰ ਸ਼ੰਕਾ ਤਾਂ ਹੋ ਰਹੀ ਸੀ ਕਿ ਉਸ ਨੂੰ ਕੋਈ ਬੁਰੀ ਲਤ ਲੱਗ ਗਈ ਹੈ, ਪਰ ਮੈਨੂੰ ਇਸ ਦੇ ਕੋਈ ਸਬੂਤ ਨਹੀਂ ਮਿਲ ਰਹੇ ਸਨ ਕਿ ਉਹ ਕਿਸੇ ਨਸ਼ੀਲੀ ਵਸਤੂ ਦਾ ਆਦੀ ਹੋ ਗਿਆ ਹੈ। ਉਸ ਵੇਲੇ ਮੈਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ ਕਿ ਕੋਈ ਵਿਅਕਤੀ ਪੋਰਨੋਗ੍ਰਾਫੀ ਦਾ ਵੀ ਆਦੀ ਹੋ ਸਕਦਾ ਹੈ।

ਹਾਸੋਹੋਣੀ ਗੱਲ ਇਹ ਸੀ ਕਿ ਮੇਰਾ ਪਤੀ ਪੋਰਨੋਗ੍ਰਾਫੀ ਦੇ ਖਿਲਾਫ ਖੁੱਲ੍ਹ ਕੇ ਬੋਲਦਾ ਸੀ। ਮੈਨੂੰ ਚੇਤੇ ਹੈ ਕਿ ਜਦ ਉਸ ਦੇ ਇੱਕ ਮਿੱਤਰ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਪੋਰਨੋਗ੍ਰਾਫੀ ਵੇਖਦਾ ਹੈ, ਤਾਂ ਉਸ ਨੇ ਗੁੱਸੇ ਵਿੱਚ ਆਖਿਆ, “ਅਜਿਹੀਆਂ ਅਸ਼ਲੀਲ ਤਸਵੀਰਾਂ ਵੇਖ ਕੇ ਮੈਂ ਆਪਣੀ ਪਤਨੀ ਅਤੇ ਬੇਟੀਆਂ ਦਾ ਨਿਰਾਦਰ ਕਦੇ ਨਹੀਂ ਕਰਾਂਗਾ।” ਅਤੇ ਮੈਂ ਉਸ ਦੀ ਗੱਲ ’ਤੇ ਵਿਸ਼ਵਾਸ ਕਰ ਲਿਆ ਸੀ।

ਇਸ ਕਰਕੇ ਜਦ ਉਸ ਨੇ ਮੈਨੂੰ ਦੱਸਿਆ ਕਿ ਉਹ ਲੱਚਰ ਤਸਵੀਰਾਂ ਵੇਖਦਾ ਹੈ ਤਾਂ ਮੈਨੂੰ ਬਹੁਤ ਵੱਡਾ ਸਦਮਾ ਲੱਗਾ। ਮੈਨੂੰ ਨਾ ਸਿਰਫ ਇਹ ਮਹਿਸੂਸ ਹੋਇਆ ਕਿ ਅਸ਼ਲੀਲ ਤਸਵੀਰਾਂ ਵੇਖ ਕੇ ਉਹ ਮੈਨੂੰ “ਧੋਖਾ” ਦੇ ਰਿਹਾ ਹੈ, ਸਗੋਂ ਇਹ ਵੀ ਕਿ ਉਹ ਇੱਕ ਝੂਠਾ ਜੀਵਨ ਬਤੀਤ ਕਰਦਾ ਆ ਰਿਹਾ ਸੀ, ਅਜਿਹਾ ਹੋਣ ਦਾ ਦਿਖਾਵਾ ਕਰਦਾ ਆ ਰਿਹਾ ਸੀ ਜੋ ਉਹ ਨਹੀਂ ਸੀ। ਇਹ ਗੱਲ ਮੇਰੇ ਲਈ ਬਹੁਤ ਡਰਾਉਣੀ ਸੀ। ਉਸ ਨੇ ਆਪਣੇ ਆਪ ਨੂੰ ਇੱਕ ਇਮਾਨਦਾਰ ਅਤੇ ਜਿਨਸੀ ਤੌਰ ’ਤੇ ਸੱਚੇ-ਸੁੱਚੇ ਪਤੀ ਵਾਂਗ ਪੇਸ਼ ਕੀਤਾ ਸੀ। ਪਰ ਅਸਲੀਅਤ ਤਾਂ ਕੁਝ ਹੋਰ ਹੀ ਸੀ।

ਉਸ ਦੇ ਇਸ ਵਿਹਾਰ ਦੀ ਸਾਰੀ ਸਚਿਆਈ ਇੱਕੋ ਵਾਰ ਹੀ ਬਾਹਰ ਨਹੀਂ ਆਈ ਸੀ। ਇਹ ਹੌਲੀ-ਹੌਲੀ ਕਰਕੇ ਸਾਹਮਣੇ ਆਈ ਸੀ। ਉਹ ਇੱਕ ਗੱਲ ਦਾ ਇਕਰਾਰ ਕਰਦਾ, ਜਿਵੇਂ ਕਿ ਔਰਤਾਂ ਦੇ ਅੰਦਰੂਨੀ ਬਸਤਰਾਂ ਦੀਆਂ ਮਸ਼ਹੂਰੀਆਂ ਵੇਖਣਾ, ਅਤੇ ਫਿਰ ਜਦ ਮੈਨੂੰ ਲੱਗਦਾ ਕਿ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ ਅਤੇ ਹੁਣ ਅਜਿਹਾ ਨਹੀਂ ਕਰੇਗਾ, ਤਾਂ ਉਹ ਕਿਸੇ ਹੋਰ ਗੱਲ ਦਾ ਇਕਰਾਰ ਕਰਦਾ, ਅਜਿਹਾ ਕੁਝ ਜੋ ਪਹਿਲਾਂ ਨਾਲੋਂ ਕਿਤੇ ਮਾੜਾ ਹੁੰਦਾ ਸੀ। ਅਜਿਹਾ ਬਾਰ-ਬਾਰ ਹੁੰਦਾ ਰਿਹਾ।

ਉਸ ਦੇ ਅਜਿਹੇ ਅਜੀਬੋ-ਗਰੀਬ ਵਿਹਾਰ ਨੇ ਮੈਨੂੰ ਹੈਰਾਨ ਕਰ ਦਿੱਤਾ ਅਤੇ ਡਰਾ ਦਿੱਤਾ, ਜਿਸ ਬਾਰੇ ਮੈਂ ਕਈ ਵਰ੍ਹਿਆਂ ਤੋਂ ਅਣਜਾਣ ਸਾਂ। ਨਾਲੇ ਜਦ ਮੈਨੂੰ ਪਤਾ ਲੱਗਾ ਕਿ ਉਸ ਨੂੰ ਪੋਰਨੋਗ੍ਰਾਫੀ ਦੀ ਲਤ ਲੱਗੀ ਹੋਈ ਹੈ, ਤਾਂ ਮੈਂ ਸੋਚਣ ਲੱਗ ਪਈ ਕਿ ਕਿਤੇ ਮੇਰੇ ਵਿੱਚ ਤਾਂ ਕੋਈ ਕਮੀ ਨਹੀਂ ਹੈ। ਮੈਂ ਸੋਚਣ ਲੱਗ ਪਈ ਕਿ ਜ਼ਰੂਰ ਮੇਰੇ ਵਿੱਚ ਹੀ ਕੋਈ ਖੋਟ ਹੋਵੇਗੀ। ਮੈਂ ਉਸ ਦੇ ਲਈ ਕਾਫੀ ਨਹੀਂ ਹਾਂ। ਮੈਂ ਸੋਹਣੀ ਨਹੀਂ ਹਾਂ, ਮੈਂ ਸੈਕਸੀ ਨਹੀਂ ਹਾਂ, ਮੈਂ ਉਸ ਦੀ ਅਧੀਨਗੀ ਸਵੀਕਾਰ ਕਰਨ ਵਾਲੀ ਨਹੀਂ ਹਾਂ, ਜਾਂ ਫਿਰ ਸ਼ਾਇਦ ਮੇਰੇ ਵਿੱਚ ਇਸਤਰੀਆਂ ਵਾਲੀ ਕੋਮਲਤਾ ਨਹੀਂ ਹੈ। ਅਤੇ ਨਾਲ ਹੀ ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਸੀ ਕਿ ਮੈਂ ਬਹੁਤ ਜ਼ਿਆਦਾ ਅਸਲੀ ਹਾਂ, ਬਹੁਤ ਜ਼ਿਆਦਾ ਇਨਸਾਨ ਹਾਂ, ਬਹੁਤ ਜ਼ਿਆਦਾ ਚਾਹਤਾਂ ਅਤੇ ਅਜਿਹੇ ਜਜ਼ਬਾਤਾਂ ਨਾਲ ਭਰੀ ਹਾਂ ਜਿਹੜੇ ਉਸ ਨਾਲੋਂ ਵੱਖਰੇ ਸਨ, ਸ਼ਾਇਦ ਮੇਰੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਹਨ, ਮੈਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਹਾਂ, ਬਹੁਤ ਜ਼ਿਆਦਾ ਖਾਮੀਆਂ ਨਾਲ ਭਰੀ ਹੋਈ ਹਾਂ। ਮੈਂ ਬਹੁਤ ਜ਼ਿਆਦਾ ਸ਼ਰਮ, ਨਿਰਾਦਰ, ਅਤੇ ਇਕੱਲਾਪਣ ਮਹਿਸੂਸ ਕੀਤਾ।

ਸਿਰਫ ਇਹੋ ਨਹੀਂ, ਮੈਂ ਇਹ ਵੀ ਮਹਿਸੂਸ ਕਰ ਰਹੀ ਸਾਂ ਕਿ ਮੇਰਾ ਕੋਈ ਮੁੱਲ ਹੀ ਨਹੀਂ ਹੈ। ਮੇਰੀ ਸੋਚ ਅਨੁਸਾਰ ਜਿਹੜਾ ਵਿਅਕਤੀ ਮੈਨੂੰ ਅਜੋਕੀ, ਅਪਸਰਾ ਅਤੇ ਮਨਮੋਹਕ ਮੰਨਦਾ ਸੀ, ਅਸਲ ਵਿੱਚ ਉਹ ਆਪਣੀ ਜਿਨਸੀ ਚਾਹਤ ਮੇਰੀ ਬਜਾਇ ਇੱਕ ਸਕਰੀਨ ਕੋਲੋਂ ਪੂਰੀ ਕਰ ਰਿਹਾ ਸੀ। ਮੈਂ ਮਹਿਸੂਸ ਕਰ ਰਹੀ ਸਾਂ ਕਿ ਮੇਰੀ ਕੋਈ ਸ਼ਖਸੀਅਤ ਹੀ ਨਹੀਂ ਹੈ, ਮੈਂ ਇਨਸਾਨ ਹੀ ਨਹੀਂ ਹਾਂ, ਅਤੇ ਬੜੀ ਅਸਾਨੀ ਨਾਲ ਮੇਰੀ ਥਾਂ ਕਿਸੇ ਤਸਵੀਰ ਜਾਂ ਕਿਸੇ ਵਿਚਾਰ ਨੂੰ ਦੇ ਦਿੱਤੀ ਗਈ ਹੈ।

ਜੇਕਰ ਮੈਂ ਇਮਾਨਦਾਰੀ ਨਾਲ ਦੱਸਾਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਭੱਦੀ ਮਹਿਸੂਸ ਕੀਤਾ—ਸੱਚਮੁੱਚ, ਬਹੁਤ ਜ਼ਿਆਦਾ ਭੱਦੀ। ਅਜਿਹਾ ਲੱਗ ਰਿਹਾ ਸੀ ਕਿ ਮੈਨੂੰ ਸੁੰਦਰਤਾ ਦਾ ਇੱਕ ਅਣਹੋਣਾ ਪੱਧਰ ਪ੍ਰਾਪਤ ਕਰਨ ਲਈ ਆਖਿਆ ਗਿਆ ਹੈ, ਇਸ ਕਰਕੇ ਮੈਂ ਆਪਣੇ ਆਪ ਵਿੱਚ ਸਿਮਟ ਕੇ ਰਹਿ ਗਈ। ਮੈਂ ਆਪਣੇ ਆਪ ਨੂੰ ਆਪਣੀ ਸ਼ਰਮਿੰਦਗੀ ਵਿੱਚ ਲੁਕਾ ਲਿਆ।

ਮੇਰੀ ਸੋਚ ਅਨੁਸਾਰ ਜਿਹੜਾ ਵਿਅਕਤੀ ਮੈਨੂੰ ਅਜੋਕੀ, ਅਪਸਰਾ ਅਤੇ ਮਨਮੋਹਕ ਮੰਨਦਾ ਸੀ, ਅਸਲ ਵਿੱਚ ਉਹ ਆਪਣੀ ਜਿਨਸੀ ਚਾਹਤ ਮੇਰੀ ਬਜਾਇ ਇੱਕ ਸਕਰੀਨ ਕੋਲੋਂ ਪੂਰੀ ਕਰ ਰਿਹਾ ਸੀ।

ਮੈਂ ਸਿਆਣ ਲਿਆ ਕਿ ਮੇਰਾ ਪਤੀ ਸੋਚਦਾ ਸੀ ਕਿ ਮੇਰੀਆਂ ਮੰਗਾਂ ਬਹੁਤ ਵੱਡੀਆਂ ਹਨ, ਇਸ ਕਰਕੇ ਨਹੀਂ ਕਿ ਮੈਂ ਬਹੁਤ ਜ਼ਿਆਦਾ ਮੰਗਦੀ ਸਾਂ, ਪਰ ਇਸ ਕਰਕੇ ਕਿ ਉਹ ਮੇਰੀਆਂ ਸਧਾਰਨ ਲੋੜਾਂ ਦੀ ਪੂਰਤੀ ਕਰਨ ਦੇ ਵੀ ਕਾਬਿਲ ਨਹੀਂ ਸੀ। ਅਜਿਹਾ ਨਹੀਂ ਹੈ ਕਿ ਮੈਂ ਆਕਰਸ਼ਕ ਨਹੀਂ ਹਾਂ, ਪਰ ਉਸ ਨੇ ਆਪਣੇ ਆਪ ਨੂੰ ਆਪਣੀਆਂ ਕਲਪਨਾਵਾਂ ਦਾ ਗੁਲਾਮ ਬਣਾ ਲਿਆ ਸੀ ਅਤੇ ਕੋਈ ਵੀ ਅਸਲ ਵਿਅਕਤੀ ਇਨ੍ਹਾਂ ਕਲਪਨਾਵਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਗੱਲ C.S. Lewis ਦੀ ਇਸ ਗੱਲ ਨਾਲ ਬਹੁਤ ਮੇਲ ਖਾਂਦੀ ਹੈ, “ਜਨਾਨਖਾਨਾ ਹਮੇਸ਼ਾ ਖੁੱਲ੍ਹਾ ਹੈ, ਹਮੇਸ਼ਾ ਉਪਲਬਧ ਹੈ, ਅਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਜਾਂ ਤਬਦੀਲੀਆਂ ਦੀ ਮੰਗ ਨਹੀਂ ਕਰਦਾ, ਅਤੇ ਅਜਿਹੀਆਂ ਕਾਮੁਕ ਅਤੇ ਮਾਨਸਿਕ ਖਿੱਚਾਂ ਪੇਸ਼ ਕਰ ਸਕਦਾ ਹੈ, ਜਿਸ ਦਾ ਮੁਕਾਬਲਾ ਕੋਈ ਇਸਤਰੀ ਨਹੀਂ ਕਰ ਸਕਦੀ . . . ਅਜਿਹੀਆਂ ਗੁਮਨਾਮ ਲਾੜੀਆਂ ਦੇ ਵਿੱਚ ਉਸ ਨੂੰ ਹਮੇਸ਼ਾ ਪ੍ਰੀਤ ਮਿਲਦੀ ਹੈ, ਉਹ ਹਮੇਸ਼ਾ ਇੱਕ ਵਧੀਆ ਪ੍ਰੇਮੀ ਗਿਣਿਆ ਜਾਂਦਾ ਹੈ; ਇਨ੍ਹਾਂ ਵੱਲੋਂ ਉਸ ਕੋਲੋਂ ਨਿਰਸੁਆਰਥ ਸੁਭਾਓ ਦੀ ਮੰਗ ਨਹੀਂ ਕੀਤੀ ਜਾਂਦੀ, ਉਸ ਦੇ ਗੁਮਾਨ ਉੱਤੇ ਸੰਜਮ ਦੀ ਮੰਗ ਨਹੀਂ ਕੀਤੀ ਜਾਂਦੀ।”

ਦੁਖਦ ਗੱਲ ਇਹ ਹੈ ਕਿ ਸਿਰਫ ਮੇਰੇ ਪਤੀ ਨੇ ਹੀ ਮੈਨੂੰ ਸ਼ਰਮਿੰਦਿਆਂ ਨਹੀਂ ਕੀਤਾ ਸੀ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਦੀ ਇਸ ਲਤ ਦੀ ਅਸਲੀ ਦੋਸ਼ੀ ਮੈਂ ਹਾਂ ਕਿਉਂਕਿ ਉਹ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਮੈਂ ਉਸ ਨੂੰ ਜਿਨਸੀ ਸਬੰਧ ਬਣਾਉਣ ਤੋਂ ਰੋਕ ਰਹੀ ਸਾਂ। ਉਹ ਇਹ ਨਹੀਂ ਸਮਝਣਾ ਚਾਹੁੰਦੇ ਸਨ ਕਿ ਅਸਲ ਵਿੱਚ ਮੇਰਾ ਪਤੀ ਮੇਰੇ ਨਾਲ ਜਿਨਸੀ ਸਬੰਧ ਨਹੀਂ ਬਣਾਉਣਾ ਚਾਹੁੰਦਾ ਸੀ। ਮੇਰੇ ਉੱਤੇ ਇਹ ਦੋਸ਼ ਵੀ ਲਗਾਏ ਗਏ ਕਿ ਮੈਂ ਬਹੁਤ ਜ਼ਿਆਦਾ ਨਿਯੰਤ੍ਰਣ ਕਰਨ ਵਾਲੀ, ਬਹੁਤ ਜ਼ਿਆਦਾ ਨੀਰਸ ਅਤੇ ਪਿਆਰ ਤੋਂ ਖਾਲੀ ਰਹੀ ਹੋਵਾਂਗੀ, ਅਤੇ ਨਾ ਹੀ ਉਸ ਨੂੰ ਪਿਆਰ ਕਰਨ ਲਈ ਉਕਸਾਉਂਦੀ ਹੋਵਾਂਗੀ ਅਤੇ ਨਾ ਹੀ ਉਸ ਦੀ ਅਧੀਨਤਾ ਵਿੱਚ ਆਉਂਦੀ ਹੋਵਾਂਗੀ। ਮੈਨੂੰ ਮਹਿਸੂਸ ਹੋਇਆ ਕਿ ਇੱਕ ਪਾਸੇ ਤਾਂ ਮੈਂ ਬਹੁਤ ਜ਼ਿਆਦਾ ਹਾਂ ਅਤੇ ਦੂਜੇ ਪਾਸੇ ਬਹੁਤ ਘੱਟ ਹਾਂ।

ਪਰ ਅਦਭੁਤ ਸਚਿਆਈ ਇਹ ਹੈ ਕਿ ਮੈਂ ਭਲੀ-ਚੰਗੀ ਹਾਂ। ਮੇਰੇ ਵਿੱਚ ਕੋਈ ਸਮੱਸਿਆ ਨਹੀਂ ਹੈ। ਉਸ ਦੀਆਂ ਚੋਣਾਂ ਲਈ ਮੈਂ ਜੁੰਮੇਵਾਰ ਨਹੀਂ ਸਾਂ। ਨਾ ਤਾਂ ਮੈਂ ਬਹੁਤ ਜ਼ਿਆਦਾ ਹਾਂ ਅਤੇ ਨਾ ਹੀ ਬਹੁਤ ਘੱਟ। ਮੈਨੂੰ ਜਿਹੋ ਜਿਹੀ ਹੋਣਾ ਚਾਹੀਦਾ ਹੈ ਮੈਂ ਉਹੋ ਜਿਹੀ ਹੀ ਹਾਂ, ਜਿਵੇਂ ਪਰਮੇਸ਼ੁਰ ਨੇ ਮੈਨੂੰ ਰਚਿਆ ਹੈ ਅਤੇ ਮੇਰੇ ਅੰਦਰ ਉਹ ਸਾਰੀਆਂ ਚਾਹਤਾਂ ਅਤੇ ਲੋੜਾਂ ਹਨ ਜਿਹੜੀਆਂ ਇੱਕ ਆਮ ਇਨਸਾਨ ਵਿੱਚ ਹੁੰਦੀਆਂ ਹਨ।

ਜੇਕਰ ਤੁਹਾਡਾ ਜੀਵਨਸਾਥੀ ਪੋਰਨੋਗ੍ਰਾਫੀ ਦਾ ਆਦੀ ਹੈ, ਤਾਂ ਜਾਣ ਲਵੋ ਕਿ ਤੁਸੀਂ ਇਕੱਲੇ ਨਹੀਂ ਹੋ। ਤੁਹਾਡੀ ਇਸ ਯਾਤਰਾ ਵਿੱਚ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਹਾਂ। ਆਪਣੀ ਜਾਣਕਾਰੀ ਹੇਠ ਦਿੱਤੇ ਫਾਰਮ ਵਿੱਚ ਭਰ ਦਿਓ, ਅਤੇ ਸਾਡੀ ਟੀਮ ਦਾ ਕੋਈ ਮੈਂਬਰ ਤੁਹਾਨੂੰ ਛੇਤੀ ਹੀ ਸੰਪਰਕ ਕਰੇਗਾ। ਸਾਡੇ ਸਲਾਹਕਾਰ ਕੋਈ ਫੀਸ ਨਹੀਂ ਲੈਂਦੇ ਅਤੇ ਸਾਰੀ ਗੱਲਬਾਤ ਨੂੰ ਗੁਪਤ ਰੱਖਦੇ ਹਨ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦੇ ਨਾਮ ਦੇ ਸਿਰਫ ਪਹਿਲੇ ਅੱਖਰ ਹੀ ਦਿੱਤੇ ਗਏ ਹਨ।
ਲੇਖਕ ਦੀ ਫੋਟੋ Niklas Hamann

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.