ਜੀਵਨ ਜੀਉਣਾ ਬਹੁਤ ਦੁਖਦਾਈ ਹੈ

ਅੱਠ ਵਰ੍ਹਿਆਂ ਦੀ ਉਮਰ ਵਿੱਚ ਹੀ ਮੈਂ ਗਾਂਜਾ ਪੀਣਾ ਸ਼ੁਰੂ ਕਰ ਦਿੱਤਾ। ਮੇਰੇ ਦਾਦਾ ਜੀ ਇਸ ਦੀ ਵਰਤੋਂ ਦਵਾਈ ਦੇ ਤੌਰ ’ਤੇ ਕਰਦੇ ਸਨ, ਇਸ ਕਰਕੇ ਮੈਂ ਉਨ੍ਹਾਂ ਨੂੰ ਹਰ ਵੇਲੇ ਗਾਂਜਾ ਪੀਂਦਿਆਂ ਵੇਖਦਾ ਹੁੰਦਾ ਸਾਂ। ਜੇਕਰ ਉਹ ਕੁਝ ਬਾਕੀ ਛੱਡ ਦਿੰਦੇ ਤਾਂ ਮੈਂ ਇਸ ਨੂੰ ਚੁੱਕ ਕੇ ਲੈ ਜਾਂਦਾ ਅਤੇ ਇਕੱਲਿਆਂ ਬੈਠ ਕੇ ਪੀਂਦਾ ਸਾਂ।

ਜਦ ਮੈਂ 12 ਵਰ੍ਹਿਆਂ ਦਾ ਹੋਇਆ ਤਾਂ ਅਸੀਂ ਇੱਕ ਨਵੀਂ ਥਾਂ ’ਤੇ ਰਹਿਣ ਲਈ ਚਲੇ ਗਏ। ਇਸ ਉਮਰ ਵਿੱਚ ਰਹਿਣ ਲਈ ਨਵੀਂ ਥਾਂ ’ਤੇ ਜਾਣਾ ਥੋੜਾ ਔਖਾ ਹੋ ਸਕਦਾ ਹੈ। ਇੱਕ ਸਾਲ ਬੀਤ ਜਾਣ ਮਗਰੋਂ ਵੀ ਮੇਰੇ ਦੋ ਹੀ ਮਿੱਤਰ ਬਣੇ ਸਨ। ਇਸ ਕਰਕੇ ਮੈਂ ਪਹਿਲਾਂ ਨਾਲੋਂ ਵਧੇਰੇ ਗਾਂਜਾ ਪੀਣ ਲੱਗ ਪਿਆ। ਮੇਰੇ ਲਈ ਮੇਰੇ ਇਕੱਲੇਪਣ ਦਾ ਇਲਾਜ ਇਹੋ ਸੀ। ਇੱਕ ਦਿਨ ਮੇਰੇ ਮਿੱਤਰਾਂ ਨੇ ਮੇਰਾ ਪਿੱਛਾ ਕੀਤਾ ਅਤੇ ਮੈਨੂੰ ਗਾਂਜਾ ਪੀਂਦਿਆਂ ਫੜ ਲਿਆ; ਉਸ ਤੋਂ ਬਾਅਦ ਡੇਢ ਸਾਲ ਤੱਕ ਉਨ੍ਹਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਪਹਿਲਾਂ ਮੇਰੇ ਦੋ ਮਿੱਤਰ ਸਨ ਅਤੇ ਹੁਣ ਇੱਕ ਵੀ ਨਹੀਂ।

ਇਸ ਕਰਕੇ ਮੈਂ ਡਿਪ੍ਰੈਸ਼ਨ ਵਿੱਚ ਰਹਿਣ ਲੱਗ ਪਿਆ। ਜੇਕਰ ਤੁਹਾਡੇ ਕੋਲ ਕੋਈ ਗੱਲਬਾਤ ਕਰਨ ਨੂੰ ਨਾ ਹੋਵੇ ਤਾਂ ਇਹੋ ਹੁੰਦਾ ਹੈ। ਫਿਰ ਮੈਂ ਹੋਰ ਵੀ ਜ਼ਿਆਦਾ ਗਾਂਜਾ ਪੀਣ ਲੱਗ ਪਿਆ ਅਤੇ ਛੇਤੀ ਹੀ ਮੈਨੂੰ ਪੈਸੇ ਦੀ ਘਾਟ ਹੋਣ ਲੱਗ ਪਈ। ਹੋਰ ਗਾਂਜਾ ਖਰੀਦਣ ਲਈ ਮੈਨੂੰ ਕਿਸੇ ਰਾਹ ਦੀ ਲੋੜ ਸੀ। ਇਸ ਕਰਕੇ ਮੈਂ ਇਸ ਦਾ ਧੰਦਾ ਵੀ ਸ਼ੁਰੂ ਕਰ ਦਿੱਤਾ। ਇਸ ਵਿੱਚ ਵੀ ਮੈਂ ਸਫਲ ਰਿਹਾ ਅਤੇ ਬਹੁਤ ਪੈਸਾ ਕਮਾਇਆ। ਇਸ ਧੰਦੇ ਦੇ ਕੁਝ ਲੋਕਾਂ ਵੱਲੋਂ ਮੇਰੀ ਜਾਨ ਨੂੰ ਵੀ ਖਤਰਾ ਹੋਣ ਲੱਗ ਪਿਆ। ਪਰ ਮੇਰੇ ਮਾਪਿਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਸੀ।

ਇਸ ਸਮੇਂ ਦੇ ਦੌਰਾਨ ਮੈਂ ਹੋਰ ਵੀ ਜ਼ਿਆਦਾ ਡਿਪ੍ਰੈਸ਼ਨ ਵਿੱਚ ਚਲਾ ਗਿਆ। ਮੈਨੂੰ ਲੱਗਦਾ ਸੀ ਮੈਨੂੰ ਸਮਝਣ ਵਾਲਾ ਕੋਈ ਹੈ ਹੀ ਨਹੀਂ। ਸਿਰਫ ਗਾਂਜਾ ਹੀ ਮੈਨੂੰ ਮੇਰੇ ਡਿਪ੍ਰੈਸ਼ਨ ਵਿੱਚੋਂ ਬਾਹਰ ਕੱਢਦਾ ਸੀ ਅਤੇ ਖੁਸ਼ੀ ਦਿੰਦਾ ਸੀ। ਕਦੇ-ਕਦੇ ਜਦ ਮੈਂ ਬਹੁਤ ਜ਼ਿਆਦਾ ਡਿਪ੍ਰੈਸ਼ਨ ਵਿੱਚ ਚਲਿਆ ਜਾਂਦਾ ਤਾਂ ਮੈਂ ਆਪਣੀ ਬੰਦੂਕ ਦੇ ਵਿੱਚ ਇੱਕ ਗੋਲੀ ਪਾ ਕੇ ਉਸ ਨੂੰ ਆਪਣੀ ਕਨਪਟੀ ’ਤੇ ਲਗਾ ਕੇ ਘੋੜਾ ਦੱਬ ਦਿੰਦਾ ਹੁੰਦਾ ਸਾਂ।

ਫਿਰ 3 ਜਨਵਰੀ 2015 ਦੀ ਰਾਤ ਨੂੰ ਮੇਰੇ ਕੋਲ ਬਹੁਤ ਸਾਰਾ ਗਾਂਜਾ ਸੀ। ਇਸ ਨੂੰ ਮੈਂ ਆਪਣੇ ਕਮਰੇ ਵਿੱਚ ਮੇਜ ਉੱਤੇ ਫੈਲਾਇਆ ਹੋਇਆ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਜਾਂ ਤਾਂ ਉਸ ਰਾਤ ਮੈਂ ਆਤਮਹੱਤਿਆ ਕਰ ਲਵਾਂਗਾ, ਜਾਂ ਫਿਰ ਸਾਰਾ ਦਾ ਸਾਰਾ ਗਾਂਜਾ ਪੀ ਜਾਂਵਾਂਗਾ। ਮੇਰੇ ਕੋਲ ਇੱਕ ਚਾਕੂ ਵੀ ਸੀ; ਮੈਂ ਸੋਚਿਆ ਹੋਇਆ ਸੀ ਕਿ ਮੈਂ ਆਪਣੇ ਗੁੱਟ ਦੀਆਂ ਨਸਾਂ ਵੱਢ ਦਿਆਂਗਾ। ਪਰ ਮੈਂ ਬਹੁਤ ਉੱਚੀ ਅਵਾਜ਼ ਵਿੱਚ ਸੰਗੀਤ ਵਜਾਇਆ ਹੋਇਆ ਸੀ, ਇਸ ਕਰਕੇ ਮੇਰੀ ਮਾਂ ਮੇਰੇ ਕਮਰੇ ਵਿੱਚ ਆ ਗਈ। ਮੇਰੇ ਕਮਰੇ ਦਾ ਨਜ਼ਾਰਾ ਵੇਖ ਕੇ ਉਹ ਹੱਕੀ-ਬੱਕੀ ਰਹਿ ਗਈ। ਉਸ ਨੇ ਸੋਚਿਆ ਕਿ ਇਹ ਸਾਰਾ ਗਾਂਜਾ ਮੇਰੇ ਦਾਦਾ ਜੀ ਦਾ ਹੈ। ਉਹ ਮੇਰੇ ਪਿਤਾ ਨੂੰ ਬੁਲਾ ਕੇ ਲੈ ਆਈ। ਉਹ ਵੀ ਕਮਰੇ ਦਾ ਹਾਲ ਵੇਖ ਕੇ ਹੈਰਾਨ ਰਹਿ ਗਏ।

ਮੈਂ ਫੈਸਲਾ ਕਰ ਲਿਆ ਸੀ ਕਿ ਜਾਂ ਤਾਂ ਉਸ ਰਾਤ ਮੈਂ ਆਤਮਹੱਤਿਆ ਕਰ ਲਵਾਂਗਾ, ਜਾਂ ਫਿਰ ਸਾਰਾ ਦਾ ਸਾਰਾ ਗਾਂਜਾ ਪੀ ਜਾਂਵਾਂਗਾ।

ਉਨ੍ਹਾਂ ਦਿਨਾਂ ਵਿੱਚ ਮੇਰੇ ਪਿਤਾ ਅਤੇ ਮੇਰੇ ਵਿੱਚ ਕੁਝ ਅਣਬਣ ਚਲ ਰਹੀ ਸੀ, ਇਸ ਕਰਕੇ ਉਨ੍ਹਾਂ ਦੇ ਉੱਥੇ ਆਉਣ ਨਾਲ ਮਾਮਲਾ ਹੋਰ ਵੀ ਵਿਗੜ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਦਾਦਾ ਜੀ ਨੂੰ ਬੁਲਾਉਣਗੇ, ਜਿਸ ਦੇ ਕਾਰਣ ਮੇਰੇ ਦਾਦਾ ਜੀ ਮੁਸੀਬਤ ਵਿੱਚ ਪੈ ਸਕਦੇ ਸਨ। ਚਾਕੂ ਅਜੇ ਵੀ ਮੇਰੇ ਹੱਥ ਵਿੱਚ ਸੀ, ਜਿਸ ਨੂੰ ਮੈਂ ਆਪਣੇ ਪਿਤਾ ਵੱਲ ਕਰ ਦਿੱਤਾ। ਮੈਨੂੰ ਚੇਤੇ ਨਹੀਂ ਹੈ ਕਿ ਮੇਰੀ ਮਾਂ ਨੇ ਮੇਰੇ ਹੱਥੋਂ ਚਾਕੂ ਕਿਵੇਂ ਖੋਹ ਲਿਆ, ਪਰ ਉਸ ਨੇ ਉਹ ਮੈਥੋਂ ਲੈ ਲਿਆ ਸੀ।

ਉਹ ਰਾਤ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਕੇ ਆਈ। ਮੈਂ ਸੱਚਮੁੱਚ ਬਹੁਤ ਡਰ ਗਿਆ ਸਾਂ।

ਉਸ ਤੋਂ ਬਾਅਦ ਮੈਂ ਡਿਪ੍ਰੈਸ਼ਨ ਵਿੱਚੋਂ ਬਾਹਰ ਆਉਣ ਲਈ ਮਦਦ ਲੈਣੀ ਸ਼ੁਰੂ ਕਰ ਦਿੱਤੀ। ਮੈਂ ਐਂਟੀਡਿਪ੍ਰੈਸ਼ਨ ਦਵਾਈਆਂ ਸ਼ੁਰੂ ਕੀਤੀਆਂ ਅਤੇ ਇੱਕ ਸਲਾਹਕਾਰ ਨਾਲ ਮਿਲਣਾ ਸ਼ੁਰੂ ਕੀਤਾ। ਜਨਵਰੀ ਦੀ ਉਸ ਰਾਤ ਤੋਂ ਬਾਅਦ ਮੈਂ ਗਾਂਜਾ ਕਦੇ ਨਹੀਂ ਪੀਤਾ, ਜੋ ਮੇਰੇ ਲਈ ਬਹੁਤ ਫਾਇਦੇਮੰਦ ਗੱਲ ਰਹੀ। ਹਾਲਾਂਕਿ ਅਜੇ ਵੀ ਮੈਨੂੰ ਬਹੁਤ ਗੁੱਸਾ ਆਉਂਦਾ ਹੈ, ਪਰ ਸਰੀਰਕ ਕਸਰਤ ਕਰਕੇ ਮੈਂ ਇਸ ਨੂੰ ਕਾਬੂ ਵਿੱਚ ਰੱਖਣਾ ਸਿੱਖ ਰਿਹਾ ਹਾਂ। ਅਤੇ ਹੁਣ ਮੇਰੇ ਬਹੁਤ ਸਾਰੇ ਮਿੱਤਰ ਵੀ ਬਣ ਗਏ ਹਨ।

ਸ਼ਾਇਦ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਤੁਸੀਂ ਇਕੱਲੇ ਹੋ ਅਤੇ ਤੁਹਾਨੂੰ ਸਮਝਣ ਵਾਲਾ ਕੋਈ ਨਹੀਂ ਹੈ। ਸ਼ਾਇਦ ਤੁਸੀਂ ਵੀ ਆਤਮਹੱਤਿਆ ਬਾਰੇ ਵਿਚਾਰ ਕਰ ਰਹੇ ਹੋ। ਆਪਣੇ ਹਾਲਾਤ ਬਾਰੇ ਕਿਸੇ ਨਾਲ ਗੱਲ ਕਰਕੇ ਬਹੁਤ ਮਦਦ ਮਿਲਦੀ ਹੈ। ਜੇਕਰ ਤੁਸੀਂ ਆਪਣੀ ਸੰਪਰਕ ਜਾਣਕਾਰੀ ਹੇਠਾਂ ਲਿਖ ਦਿਓ, ਤਾਂ ਸਾਡਾ ਇੱਕ ਸਲਾਹਕਾਰ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਤੁਹਾਡੀ ਕਹਾਣੀ ਨੂੰ ਸੁਣ ਕੇ ਤੁਹਾਡੀ ਮਦਦ ਕਰੇਗਾ, ਕਿਉਂਕਿ ਅਜਿਹਾ ਮਹਿਸੂਸ ਕਰਨ ਵਾਲੇ ਤੁਸੀਂ ਇਕੱਲੇ ਨਹੀਂ ਹੋ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਲੇਖਕ ਦੀ ਫੋਟੋ Yogendra Singh

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.