ਹਵਸ ਲਈ ਇਸਤੇਮਾਲ ਕੀਤੀ ਗਈ

ਟੀ.ਕੇ. ਉਸ ਵੇਲੇ 15 ਵਰ੍ਹਿਆਂ ਦੀ ਸੀ ਜਦੋਂ ਪਹਿਲੀ ਵਾਰ ਉਸ ਦਾ ਬਲਾਤਕਾਰ ਹੋਇਆ ਸੀ। ਉਹ ਇੱਕ ਹੋਟਲ ਦੇ ਤਲਾਬ ਵਿੱਚ ਤੈਰਨ ਗਈ ਸੀ। ਤਲਾਬ ਵਿੱਚ ਇੱਕ ਹੋਰ ਪਰਿਵਾਰ ਸੀ ਇਸ ਕਰਕੇ ਉਹ ਸੁਰੱਖਿਅਤ ਮਹਿਸੂਸ ਕਰ ਰਹੀ ਸੀ। ਪਰ ਜਦ ਉਹ ਪਰਿਵਾਰ ਆਪਣੇ ਕਮਰੇ ਵਿੱਚ ਚਲਿਆ ਗਿਆ, ਤਾਂ ਉੱਥੇ ਉਹ ਅਤੇ ਇੱਕ ਵਿਅਕਤੀ ਹੀ ਬਚੇ ਸਣ ਅਤੇ ਉਸ ਵਿਅਕਤੀ ਦੇ ਮਨ ਵਿੱਚ ਜੋ ਵਿਚਾਰ ਚੱਲ ਰਹੇ ਸਨ ਉਸ ਦੀ ਇਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਉਸ ਦੀ ਕਹਾਣੀ ਨੂੰ ਵੇਖੋ

ਉਹ ਵਿਅਕਤੀ ਉਸ ਦੇ ਨਾਲ-ਨਾਲ ਉਸ ਦੇ ਕਮਰੇ ਤੱਕ ਆਇਆ। “ਸਿਰਫ ਇਹ ਪੱਕਾ ਕਰਨ ਲਈ ਉਹ ਠੀਕ-ਠਾਕ ਹੈ।” ਫਿਰ ਉਹ ਉਸ ਦੇ ਨਾਲ ਉਸ ਦੇ ਕਮਰੇ ਦੇ ਅੰਦਰ ਆ ਗਿਆ। ਫਿਰ ਉਸ ਵਿਅਕਤੀ ਨੇ ਇਸ ਦੇ ਨਹਾਉਣ ਦੇ ਲਈ ਬਾਥਟੱਬ ਨੂੰ ਭਰ ਦਿੱਤਾ ਅਤੇ ਅਗਲੇ ਦਿਨ ਸਵੇਰੇ ਉਹ ਇਸੇ ਬਾਥਟੱਬ ਵਿੱਚ ਠੰਡੇ ਪਾਣੀ ਵਿੱਚ ਬੈਠੀ ਮਿਲੀ।

ਜਦ ਉਹ 21 ਵਰ੍ਹਿਆਂ ਦੀ ਹੋਈ ਤਾਂ ਅਜਿਹਾ ਦੁਬਾਰਾ ਹੋਇਆ। ਉਸ ਨੇ ਸੋਚਿਆ ਕਿ ਉਸ ਦਾ ਮਿੱਤਰ ਲੜਕਾ ਆਪਣੇ ਮਿੱਤਰਾਂ ਦੇ ਨਾਲ ਉਸ ਨੂੰ ਫਿਲਮ ਵਿਖਾਉਣ ਲਿਜਾ ਰਿਹਾ ਹੈ। ਪਰ ਉਸ ਦੇ ਮਨ ਵਿੱਚ ਇਹ ਵਿਚਾਰ ਤੱਕ ਨਹੀਂ ਆਇਆ ਸੀ ਕਿ ਉਸ ਰਾਤ ਉਹ ਆਪ “ਮਨੋਰੰਜਨ ਦਾ ਸਾਧਨ” ਬਣਨ ਜਾ ਰਹੀ ਸੀ।

ਟੋਨੀਆ ਨਾਲ ਜੋ ਕੁਝ ਹੋਇਆ ਉਸ ਦੀ ਸ਼ਰਮਿੰਦਗੀ ਅਤੇ ਦੋਸ਼-ਭਾਵਨਾ ਵਿੱਚੋਂ ਬਾਹਰ ਨਿਕਲਣ ਵਿੱਚ ਉਸ ਨੂੰ ਕਈ ਵਰ੍ਹੇ ਲੱਗੇ ਹਨ, ਹਾਲਾਂਕਿ ਜੋ ਕੁਝ ਹੋਇਆ ਸੀ ਉਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ। ਉਸ ਨੂੰ ਆਪਣੇ ਆਪ ਨੂੰ ਮਾਫ ਕਰਨਾ ਸਿੱਖਣਾ ਪਿਆ ਅਤੇ ਇਸ ਦਾ ਅਰੰਭ ਉਦੋਂ ਹੋਇਆ ਜਦੋਂ ਉਸ ਨੇ ਇਹ ਸਮਝ ਲਿਆ ਕਿ ਉਸ ਦੀ ਪਛਾਣ ਉਸ ਨਾਲ ਨਹੀਂ ਹੁੰਦੀ ਜੋ ਉਸ ਦੇ ਨਾਲ ਵਾਪਰਿਆ ਸੀ। ਸਮਾਂ ਬੀਤਣ ਦੇ ਨਾਲ-ਨਾਲ ਉਸ ਨੇ ਸਿਆਣ ਲਿਆ ਕਿ ਉਹ ਵੀ ਪਿਆਰ ਦੇ ਜੋਗ ਹੈ। ਉਸ ਨੇ ਸਿਆਣ ਲਿਆ ਕਿ ਦੂਜਿਆਂ ਵੱਲੋਂ ਉਸ ਨਾਲ ਕੀਤੀ ਗਈ ਬੁਰਿਆਈ ਦੇ ਕਾਰਣ ਉਸ ਦਾ ਮੁੱਲ ਖਤਮ ਨਹੀਂ ਹੋ ਗਿਆ ਹੈ।

ਜੇਕਰ ਤੁਹਾਡੇ ਨਾਲ ਵੀ ਬਲਾਤਕਾਰ ਹੋਇਆ ਹੈ ਤਾਂ ਅਸੀਂ ਜਾਣਦੇ ਹਾਂ ਕਿ ਤੁਹਾਡੇ ਜ਼ਖਮ ਡੂੰਘੇ ਹਨ, ਤੁਹਾਡੇ ਦਾਗ਼ ਮਾੜੇ ਹਨ, ਅਤੇ ਜਜ਼ਬਾਤ ਪੇਚੀਦਾ ਹਨ। ਪਰ ਤੁਸੀਂ ਇਕੱਲੇ ਨਹੀਂ ਹੋ। ਜੇਕਰ ਤੁਸੀਂ ਆਪਣੀ ਜਾਣਕਾਰੀ ਹੇਠਾਂ ਦਰਜ ਕਰੋ ਤਾਂ ਸਾਡੀ ਟੀਮ ਦਾ ਕੋਈ ਮੈਂਬਰ ਤੁਹਾਨੂੰ ਛੇਤੀ ਹੀ ਸੰਪਰਕ ਕਰੇਗਾ।

ਇਸ ਨੂੰ ਵੀ ਵੇਖੋ: ਸਵਾਤੀ ਦੀ ਕਹਾਣੀ: “ਚੁੱਪਚਾਪ ਦੁਖ ਸਹਿਣਾ”.

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦੇ ਨਾਮ ਦੇ ਸਿਰਫ ਪਹਿਲੇ ਅੱਖਰ ਹੀ ਦਿੱਤੇ ਗਏ ਹਨ।
ਲੇਖਕ ਦੀ ਫੋਟੋ Juan Pablo Arenas

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.