ਸਮਾਂ ਮੁੱਕ ਰਿਹਾ ਹੈ

ਪਿਛਲੀਆਂ ਗਰਮੀਆਂ ਵਿੱਚ ਮੈਂ ਆਪਣੇ ਇੱਕ ਪੁਰਸ਼ ਮਿੱਤਰ ਨਾਲ ਕਿਸੇ ਦੇ ਵਿਆਹ ਦੀ ਪਾਰਟੀ ਵਿੱਚ ਗਈ ਸਾਂ ਅਤੇ ਭੋਜਨ ਦਾ ਸਮਾਂ ਹੋ ਗਿਆ ਸੀ। ਜਦ ਮੈਂ ਭੋਜਨ ਦੀ ਪਲੇਟ ਲੈ ਕੇ ਮੇਜ਼ ਵੱਲ ਆਈ ਤਾਂ ਮੇਰੇ ਮਿੱਤਰ ਨੇ ਬੜੇ ਜ਼ੋਰਦਾਰ ਤਰੀਕੇ ਨਾਲ—ਅਤੇ ਬੇਲੋੜੇ ਲਹਿਜ਼ੇ ਨਾਲ—ਆਖਿਆ ਕਿ ਅਸੀਂ ਵਿਆਹੁਤਾ ਜੋੜਾ ਨਹੀਂ ਹਾਂ। ਇਸ ਗੱਲ ਨੇ ਮੈਨੂੰ ਇਹ ਕੌੜਾ ਸੱਚ ਚੇਤੇ ਕਰਾਇਆ ਕਿ ਮੈਂ ਉੱਥੇ ਸਿਰਫ ਕਿਸੇ ਦੇ ਨਾਲ ਦੀ ਕੁਰਸੀ ਨੂੰ ਭਰਨ ਅਤੇ ਉਸ ਦੇ ਨਾਲ ਡਾਂਸ ਕਰਨ ਲਈ ਸਾਂ, ਪਰ ਮੈਨੂੰ ਆਪਣੇ ਵਿਆਹ ਦੇ ਸੁਫਨੇ ਨਹੀਂ ਲੈਣੇ ਚਾਹੀਦੇ। ਅਸੀਂ ਸਿਰਫ ਦੋਸਤ ਸਾਂ।

ਜੇਕਰ ਵੇਖਿਆ ਜਾਵੇ ਤਾਂ ਮੈਨੂੰ ਵਿਆਹ ਦੇ ਸਮਾਰੋਹ ਵਿੱਚ ਜਾਣਾ ਚੰਗਾ ਲੱਗਦਾ ਹੈ। ਇਸ ਵੇਲੇ ਮੈਂ ਹਰ ਸਾਲ ਕੁਝ ਕੁ ਵਿਆਹ ਤਾਂ ਵੇਖ ਹੀ ਰਹੀ ਹਾਂ। ਤਿਆਰ ਹੋ ਕੇ ਆਪਣੇ ਪਿਆਰਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਵਿੱਚ ਬਹੁਤ ਮਜ਼ਾ ਆਉਂਦਾ ਹੈ, ਅਤੇ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਹੋਣਾ ਮੇਰੇ ਲਈ ਇੱਕ ਸਤਿਕਾਰ ਦੀ ਗੱਲ ਹੈ। ਪਰ ਜਿਵੇਂ-ਜਿਵੇਂ ਮੇਰੀ ਉਮਰ ਵਧ ਰਹੀ ਹੈ, ਉਵੇਂ-ਉਵੇਂ ਇਹ ਸਭ ਔਖਾ ਹੁੰਦਾ ਜਾ ਰਿਹਾ ਹੈ।

ਮੈਨੂੰ ਬਾਰ-ਬਾਰ ਇਹੋ ਗੱਲ ਆਖੀ ਗਈ ਹੈ ਕਿ ਚੰਗੀਆਂ ਵਸਤਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ ਜੋ ਉਡੀਕ ਕਰਦੇ ਹਨ। ਪਰ ਹੁਣ ਤਾਂ ਮੈਨੂੰ ਉਡੀਕ ਕਰਦਿਆਂ ਬਹੁਤ ਲੰਮਾ ਸਮਾਂ ਬੀਤ ਗਿਆ ਹੈ! ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਦਾਇਰੇ ਤੋਂ ਬਾਹਰ ਧੱਕ ਦਿੱਤੀ ਗਈ ਹਾਂ: ਉਸ ਸੰਸਾਰ ਦੇ ਦਾਇਰੇ ਤੋਂ ਬਾਹਰ ਜਿੱਥੇ ਮੈਨੂੰ ਆਖਿਆ ਜਾਂਦਾ ਹੈ ਕਿ ਮੈਂ ਇਕੱਲੀ ਰਹਾਂ ਅਤੇ ਉਸ ਵਿਆਹੁਤਾ ਸੰਸਾਰ ਦੀ ਮੈਂਬਰ ਨਾ ਬਣਾਂ ਜਿਸ ਵਿੱਚ ਮੇਰੇ ਸਾਰੇ ਮਿੱਤਰ ਸ਼ਾਮਲ ਹੁੰਦੇ ਜਾ ਰਹੇ ਹਨ। ਮੈਂ ਨਹੀਂ ਜਾਣਦੀ ਕਿ ਮੈਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲੇਗਾ ਵੀ ਜਾਂ ਨਹੀਂ, ਅਤੇ ਜੇਕਰ ਮਿਲਿਆ ਤਾਂ ਕਦੋਂ ਮਿਲੇਗਾ। ਮੇਰੇ ਲਈ ਇਕੱਲੇ ਰਹਿਣ ਵਿੱਚ ਸਭ ਤੋਂ ਔਖੀ ਗੱਲ ਇਹੋ ਹੈ।

ਇਹ ਇੱਕ ਦਰਦਨਾਕ ਸੱਚਾਈ ਹੈ ਕਿ ਮੈਂ ਆਪਣੇ ਡਬਲਬੈੱਡ ਉੱਤੇ ਇਕੱਲੀ ਸੁੰਗੜ ਕੇ ਸੌਂਦੀ ਹਾਂ, ਹਾਲਾਂਕਿ ਮੇਰਾ ਕੰਬਲ ਮੈਥੋਂ ਕੋਈ ਨਹੀਂ ਖਿੱਚ ਰਿਹਾ ਹੁੰਦਾ।

ਮੈਨੂੰ ਗਲਤ ਨਾ ਸਮਝੋ, ਇਸ ਦੇ ਬਹੁਤ ਸਾਰੇ ਫਾਇਦੇ ਵੀ ਹਨ। ਮੈਂ ਖੁਸ਼ ਹਾਂ ਕਿ ਮੈਂ ਜੋ ਵੀ ਚਾਹੇ ਜਦ ਵੀ ਚਾਹੇ ਕਰ ਸਕਦੀ ਹਾਂ, ਮੈਂ ਖੁਸ਼ ਹਾਂ ਕਿ ਜਦ ਮੈਂ ਫਿਲਮ ਸਟ੍ਰੀਮ ਕਰਨ ਲਈ ਲੌਗਇਨ ਕਰਦੀ ਹਾਂ ਤਾਂ ਮੈਨੂੰ ਕਿਸੇ ਹੋਰ ਦੀ ਮਰਜ਼ੀ ਅਨੁਸਾਰ ਫਿਲਮ ਨਹੀਂ ਵੇਖਣੀ ਪੈਂਦੀ, ਅਤੇ ਆਪਣੇ ਪੁਰਸ਼ ਮਿੱਤਰਾਂ ਨਾਲ ਕਿਤੇ ਵੀ ਘੁੰਮਣ ਜਾ ਸਕਦੀ ਹਾਂ ਅਤੇ ਮੇਰੇ ਮਨ ਵਿੱਚ ਇਹ ਦੋਸ਼ ਭਾਵਨਾ ਨਹੀਂ ਆਉਂਦੀ ਕਿ ਮੈਂ “ਕਿਸੇ ਹੋਰ ਦੀ ਹੁੰਦਿਆ ਹੋਇਆਂ” ਇਨ੍ਹਾਂ ਦੇ ਨਾਲ ਜਾ ਰਹੀ ਹਾਂ।

ਮੈਨੂੰ ਆਪਣੀਆਂ ਸਹੇਲੀਆਂ ਦੇ ਬੱਚਿਆਂ ਨਾਲ ਖੇਡਣਾ ਚੰਗਾ ਲੱਗਦਾ ਹੈ, ਪਰ ਉਸ ਵੇਲੇ ਥੋੜਾ ਇਕੱਲਾਪਣ ਮਹਿਸੂਸ ਹੁੰਦਾ ਹੈ ਜਦੋਂ ਉਹ ਆਪਣੀ “ਮੰਮੀ” ਨੂੰ ਪੁਕਾਰ ਕੇ ਮੇਰੀਆਂ ਬਾਹਾਂ ਵਿੱਚੋਂ ਚਲੇ ਜਾਂਦੇ ਹਨ। ਇਹ ਇੱਕ ਦਰਦਨਾਕ ਸੱਚਾਈ ਹੈ ਕਿ ਮੈਂ ਆਪਣੇ ਡਬਲਬੈੱਡ ਉੱਤੇ ਇਕੱਲੀ ਸੁੰਗੜ ਕੇ ਸੌਂਦੀ ਹਾਂ, ਹਾਲਾਂਕਿ ਮੇਰਾ ਕੰਬਲ ਮੈਥੋਂ ਕੋਈ ਨਹੀਂ ਖਿੱਚ ਰਿਹਾ ਹੁੰਦਾ। ਆਪਣੇ ਨਿੱਕੇ ਜਿਹੇ ਪਰਿਵਾਰ ਅਤੇ ਸੱਚੇ ਰਿਸ਼ਤੇ ਦੇ ਸਮਰਪਣ ਲਈ ਮੇਰੇ ਅੰਦਰ ਇੱਕ ਤਾਂਘ ਵੀ ਹੈ ਅਤੇ ਇੱਕ ਡਰ ਵੀ।

ਮੈਂ ਆਨਲਾਈਨ ਡੇਟਿੰਗ ਸਾਈਟਸ ਵੀ ਇਸਤੇਮਾਲ ਕੀਤੀਆਂ ਹਨ, ਮੈਂ ਬੜੀ ਮਿਲਣਸਾਰ ਹਾਂ, ਅਤੇ ਅਜਨਬੀਆਂ ਨਾਲ ਵੀ ਗੱਲ ਕਰ ਲੈਂਦੀ ਹਾਂ। ਮੈਂ ਯੂਨੀਵਰਸਿਟੀ ਵਿੱਚ ਪੰਜ ਸਾਲ ਪੜ੍ਹਾਈ ਕੀਤੀ ਹੈ ਜਿੱਥੇ ਮੇਰੇ ਬਹੁਤ ਸਾਰੇ ਮਿੱਤਰਾਂ ਨੂੰ ਕਿਸੇ ਨਾ ਕਿਸੇ ਨਾਲ ਪਿਆਰ ਹੋਇਆ ਅਤੇ ਫਿਰ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਵਿਆਹ ਵੀ ਕਰ ਲਿਆ। ਮੇਰੇ ਬਹੁਤ ਸਾਰੇ ਪੁਰਸ਼ ਮਿੱਤਰ ਰਹੇ ਹਨ ਅਤੇ ਮੈਂ ਹੋਰ ਵੀ ਦਰਜਨਾਂ ਪੁਰਸ਼ਾਂ ਨੂੰ ਮਿਲੀ ਹਾਂ, ਪਰ ਉਨ੍ਹਾਂ ਵਿੱਚੋਂ ਬਹੁਤ ਥੋੜੇ ਲੋਕ ਹੀ ਅਜਿਹੇ ਵਿਅਕਤੀ ਸਨ ਜਿਸ ਦੇ ਨਾਲ ਮੈਂ ਆਪਣਾ ਜੀਵਨ ਗੁਜ਼ਾਰ ਸਕਦੀ ਸਾਂ। ਅਤੇ ਜੇਕਰ ਅਜਿਹੇ ਵਿਅਕਤੀ ਮੌਜੂਦ ਹੋਣ ਵੀ, ਤਾਂ ਵੀ ਮੇਰੇ ਤਜਰਬੇ ਅਨੁਸਾਰ ਉਹ ਉਪਲਬਧ ਨਹੀਂ ਹੁੰਦੇ, ਘੱਟੋ-ਘੱਟ ਮੇਰੇ ਲਈ ਤਾਂ ਨਹੀਂ। ਫਿਰ ਮੈਂ ਆਪਣੇ ਆਪ ਨੂੰ ਹਮੇਸ਼ਾ ਦੀ ਤਰ੍ਹਾਂ ਇਕੱਲੀ ਹੀ ਪਾਉਂਦੀ ਹਾਂ, ਹੈਰਾਨ-ਪਰੇਸ਼ਾਨ ਹੁੰਦੀ ਹੋਈ (ਸ਼ਾਇਦ ਬਹੁਤ ਜ਼ਿਆਦਾ ਜਜ਼ਬਾਤੀ ਹੋ ਕੇ) ਪੁੱਛਦੀ ਹਾਂ: ਬਸ? ਬਸ ਮੈਂ ਹੀ, ਹਮੇਸ਼ਾ ਲਈ? ਮੇਰਾ ਕਸੂਰ ਕੀ ਹੈ?

ਆਪਣੀਆਂ ਵੀਰਾਨ ਰਾਤਾਂ ਵਿੱਚ ਮੈਂ ਆਪਣੇ ਦਿਲ ਨੂੰ ਰੋਂਦਿਆਂ ਅਤੇ ਇਹ ਆਖਦਿਆਂ ਸੁਣਦੀ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਗਲਤੀ ਮੇਰੀ ਹੀ ਹੈ।

ਮੈਂ ਪੱਕੇ ਤੌਰ ’ਤੇ ਤਾਂ ਨਹੀਂ ਜਾਣਦੀ ਕਿ ਮੇਰੀਆਂ ਸਹੇਲੀਆਂ ਅਤੇ ਮੇਰੇ ਵਿੱਚ ਅਜਿਹਾ ਕੀ ਫਰਕ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਬਹੁਤੀ ਉਡੀਕ ਨਹੀਂ ਕਰਨੀ ਪਈ (ਘੱਟੋ-ਘੱਟ ਓਨੀ ਤਾਂ ਨਹੀਂ ਜਿੰਨੀ ਮੈਨੂੰ ਕਰਨੀ ਪਈ ਹੈ), ਪਰ ਆਪਣੀਆਂ ਵੀਰਾਨ ਰਾਤਾਂ ਵਿੱਚ ਮੈਂ ਆਪਣੇ ਦਿਲ ਨੂੰ ਰੋਂਦਿਆਂ ਅਤੇ ਇਹ ਆਖਦਿਆਂ ਸੁਣਦੀ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਗਲਤੀ ਮੇਰੀ ਹੀ ਹੈ। ਕੀ ਉਹ ਮੇਰੇ ਨਾਲੋਂ ਵਧੇਰੇ ਪਤਲੀਆਂ ਹਨ? ਸੋਹਣੀਆਂ ਹਨ? ਚੰਗੇ ਸੁਭਾਓ ਦੀਆਂ ਹਨ? ਕੀ ਉਨ੍ਹਾਂ ਨੇ ਹਮੇਸ਼ਾ ਬਿਹਤਰ ਚੋਣਾਂ ਕੀਤੀਆਂ ਹਨ? ਜਾਂ ਫਿਰ ਉਨ੍ਹਾਂ ਨੇ ਆਪਣੀਆਂ ਇੱਛਾਵਾਂ ਤੋਂ ਘੱਟ ਵਿੱਚ ਹੀ ਸੰਤੋਖ ਕਰ ਲਿਆ ਹੈ? ਉਸ ਤੋਂ ਘੱਟ ਵਿੱਚ ਜਿਸ ਦੀਆਂ ਉਹ ਲਾਇਕ ਹਨ? ਕੀ ਮੈਂ ਬਹੁਤ ਨਖਰੇ ਕਰਦੀ ਹਾਂ?

ਅਜਿਹਾ ਨਹੀਂ ਹੈ ਕਿ ਕਿਸੇ ਨਾਲ ਮੇਰਾ ਗੰਭੀਰ ਰਿਸ਼ਤਾ ਨਹੀਂ ਬਣਿਆ ਹੈ। ਸਭਨਾਂ ਵਿੱਚੋਂ ਸਿਰਫ ਇੱਕ ਨੂੰ ਹੀ ਮੈਂ ਆਪ ਛੱਡਿਆ ਸੀ। ਮੈਨੂੰ ਪਿਆਰ ਦੀ ਅਤੇ ਇਕੱਠਿਆਂ ਭਵਿੱਖ ਦੀ ਉਸਾਰੀ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਮੈਂ ਡਰ ਗਈ। ਜਾਂ ਸ਼ਾਇਦ ਮੈਂ ਸੁਆਰਥੀ ਸਾਂ। ਜਾਂ ਸ਼ਾਇਦ ਜਜ਼ਬਾਤਹੀਣ ਸਾਂ। ਜਾਂ ਸ਼ਾਇਦ ਮੈਂ ਸਹੀ ਫੈਸਲਾ ਲਿਆ ਸੀ। ਮੈਨੂੰ ਲੱਗਦਾ ਹੈ ਕਿ ਮੈਂ ਸੱਚਾਈ ਨੂੰ ਕਦੇ ਨਹੀਂ ਸਮਝ ਸਕਾਂਗੀ।

ਮੇਰਾ ਇਹ ਆਖਣ ਦਾ ਦਿਲ ਤਾਂ ਨਹੀਂ ਕਰਦਾ ਪਰ ਅਜਿਹਾ ਜਾਪਦਾ ਹੈ ਕਿ ਮੇਰਾ ਸਮਾਂ ਮੁੱਕ ਰਿਹਾ ਹੈ। ਵਿਆਹੁਤਾ ਜੋੜਿਆਂ ਨਾਲ ਘਿਰੀ ਹੋਈ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਹਾਂ, ਪਰ ਮੈਂ ਆਪਣੇ ਆਪ ਬਾਰੇ ਬਹੁਤ ਕੁਝ ਸਿੱਖ ਰਹੀ ਹਾਂ। ਜੇਕਰ ਤੁਹਾਡਾ ਸੰਘਰਸ਼ ਵੀ ਇਹੋ ਹੈ ਕਿ ਤੁਸੀਂ ਇਕੱਲੇ ਹੋ, ਤਾਂ ਆਪਣੀ ਸੰਪਰਕ ਜਾਣਕਾਰੀ ਹੇਠਾਂ ਦਰਜ ਕਰ ਦਿਓ। ਜੇਕਰ ਤੁਸੀਂ ਚਾਹੋ ਤਾਂ ਆਪਣਾ ਅਸਲੀ ਨਾਮ ਲਿਖ ਸਕਦੇ ਹੋ, ਜਾਂ ਫਿਰ ਫਰਜ਼ੀ ਨਾਮ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਚੋਣ ਤੁਹਾਡੀ ਹੈ। ਸਾਡੀ ਟੀਮ ਵਿੱਚੋਂ ਕੋਈ ਨਾ ਕੋਈ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ। ਤੁਸੀਂ ਭਾਵੇਂ ਇਕੱਲਾ ਮਹਿਸੂਸ ਕਰੋ, ਪਰ ਤੁਸੀਂ ਇਕੱਲੇ ਨਹੀਂ ਹੋ।

ਸੁਰੱਖਿਆ ਕਾਰਨਾਂ ਕਰਕੇ ਲੇਖਕ ਦਾ ਨਾਮ ਬਦਲਿਆ ਗਿਆ ਹੈ।

ਲੇਖਕ ਦੀ ਫੋਟੋ Joy Deb

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.