ਨਿਯੰਤ੍ਰਣ ਗੁਆਉਣਾ

ਜ਼ਿੰਦਗੀ ਵਧੀਆ ਚਲ ਰਹੀ ਸੀ – ਮੈਂ ਯੂਰਪ ਦੇ ਇੱਕ ਪ੍ਰਸਿੱਧ ਫੈਸ਼ਨ ਬ੍ਰੈਂਡ ਦੇ ਨਾਲ ਕੰਮ ਕਰ ਰਿਹਾ ਸਾਂ। ਮੈਨੂੰ ਆਪਣੇ ਕੰਮ ਨਾਲ ਪਿਆਰ ਸੀ ਅਤੇ ਇਸ ਵਿੱਚ ਮੇਰਾ ਸਮਰਪਣ ਦਿਖਾਈ ਦਿੰਦਾ ਸੀ। ਛੇਤੀ ਹੀ ਮੇਰੀ ਤਰੱਕੀ ਹੋਣ ਲੱਗੀ ਅਤੇ ਮੇਰੇ ਕੋਲ ਯਾਤਰਾ ਕਰਨ ਅਤੇ ਵੱਡੇ-ਵੱਡੇ ਫੈਸਲੇ ਲੈਣ ਦੇ ਮੌਕੇ ਆਉਣ ਲੱਗੇ। ਸਭਕੁਝ ਵਧੀਆ ਚਲ ਰਿਹਾ ਸੀ।

ਨਵੀਂਆਂ ਜ਼ੁੰਮੇਵਾਰੀਆਂ ਦੇ ਨਾਲ-ਨਾਲ ਮਨੋਰੰਜਨ ਦੇ ਨਵੇਂ ਵਿਕਲਪ ਵੀ ਆਉਣ ਲੱਗੇ। ਮੈਨੂੰ ਦਫਤਰ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੇ ਸੱਦੇ ਆਉਣ ਲੱਗੇ। ਮੈਨੂੰ ਸ਼ਰਾਬ ਪੀਣ ਅਤੇ ਨੱਚਣ ਵਿੱਚ ਮਜ਼ਾ ਆਉਣ ਲੱਗਾ। ਹੌਲੀ-ਹੌਲੀ ਮੈਂ ਇੱਕ ਅਜਿਹੀ ਦੁਨੀਆ ਦਾ ਹਿੱਸਾ ਬਣ ਗਿਆ ਜਿੱਥੇ ਸ਼ਰਾਬ ਪੀਣਾ ਮੇਰੇ ਲਈ ਲਾਜ਼ਮੀ ਹੋ ਗਿਆ। ਹਾਲਾਂਕਿ ਮੇਰੇ ਮਿੱਤਰਾਂ ਨੇ ਮੈਨੂੰ ਇਸ ਦੇ ਮਾੜੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਸੀ, ਪਰ ਮੈਂ ਉਸ ਮਜ਼ੇ ਨੂੰ ਗੁਆਉਣਾ ਨਹੀਂ ਚਾਹੁੰਦਾ ਸਾਂ। ਛੇਤੀ ਹੀ ਮੈਨੂੰ ਸ਼ਰਾਬ ਦੀ ਲਤ ਲੱਗ ਗਈ।

ਮੇਰੀ ਇਹ ਲਤ ਇਸ ਹੱਦ ਤਕ ਪੁੱਜ ਗਈ ਜਿੱਥੇ ਮੈਂ ਕਈ ਦਿਨਾਂ ਤਕ ਲਗਾਤਾਰ ਪੀਂਦਾ ਰਹਿੰਦਾ ਸਾਂ। ਕਦੇ-ਕਦੇ ਤਾਂ ਪੰਜ ਤੋਂ ਛੇ ਦਿਨ ਲਗਾਤਾਰ। ਜਦ ਵੀ ਨੀਂਦ ਤੋਂ ਮੇਰੀ ਅੱਖ ਖੁੱਲ੍ਹਦੀ ਤਾਂ ਸਭ ਤੋਂ ਪਹਿਲਾਂ ਮੈਂ ਸ਼ਰਾਬ ਨੂੰ ਹੀ ਭਾਲਦਾ ਸਾਂ। ਸ਼ਰਾਬ ਮੇਰੇ ਲਈ ਲਾਜ਼ਮੀ ਬਣ ਗਈ। ਮੇਰੀ ਇਸ ਲਤ ਦੇ ਸਭ ਤੋਂ ਬੁਰੇ ਪੱਧਰ ਉੱਤੇ ਮੈਂ ਤਦ ਤਕ ਪੀਂਦਾ ਰਹਿੰਦਾ ਸਾਂ ਜਦ ਤਕ ਕਿ ਮੇਰਾ ਸਰੀਰ ਸ਼ਰਾਬ ਨੂੰ ਸਹਿਣ ਕਰਨਾ ਬੰਦ ਨਾ ਕਰ ਦੇਵੇ। ਦਫਤਰ ਦੀਆਂ ਪਾਰਟੀਆਂ ਵਿੱਚ ਮਜ਼ਾ ਲੈਣ ਲਈ ਮਨੋਰੰਜਨ ਦੇ ਸਾਧਨ ਦੇ ਤੌਰ ’ਤੇ ਜਿਹੜੀ ਸ਼ੁਰੂਆਤ ਹੋਈ ਸੀ, ਉਹ ਹੁਣ ਮੇਰੀ ਜਾਨ ਦੀ ਵੈਰੀ ਬਣ ਚੁੱਕੀ ਸੀ।

ਦਫਤਰ ਦੀਆਂ ਪਾਰਟੀਆਂ ਵਿੱਚ ਮਜ਼ਾ ਲੈਣ ਲਈ ਮਨੋਰੰਜਨ ਦੇ ਸਾਧਨ ਦੇ ਤੌਰ ’ਤੇ ਜਿਹੜੀ ਸ਼ੁਰੂਆਤ ਹੋਈ ਸੀ, ਉਹ ਹੁਣ ਮੇਰੀ ਜਾਨ ਦੀ ਵੈਰੀ ਬਣ ਚੁੱਕੀ ਸੀ।

ਮੈਨੂੰ ਮਹਿਸੂਸ ਹੋਇਆ ਕਿ ਮੇਰੀ ਜ਼ਿੰਦਗੀ ਉੱਤੇ ਮੇਰਾ ਨਿਯੰਤ੍ਰਣ ਖਤਮ ਹੋ ਚੁੱਕਾ ਸੀ। ਮੈਨੂੰ ਆਪਣੇ ਆਪ ਉੱਤੇ ਸ਼ਰਮ ਆਉਣ ਲੱਗੀ। ਮੈਂ ਕਿਸੇ ਨੂੰ ਵੀ ਮਿਲਣਾ ਨਹੀਂ ਚਾਹੁੰਦਾ ਸਾਂ। ਮੈਂ ਆਪਣੇ ਘਰ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ ਸੀ। ਛੇਤੀ ਹੀ ਸ਼ਰਾਬ ਮੇਰੇ ਘਰ ਵਿੱਚ ਪਰੇਸ਼ਾਨੀ ਦਾ ਕਾਰਨ ਬਣ ਗਈ। ਮੈਂ ਹਰ ਰਾਤ ਸ਼ਰਾਬ ਪੀਣ ਲੱਗ ਪਿਆ ਅਤੇ ਆਪਣੇ ਪਿਆਰਿਆਂ ਨੂੰ ਦੁਖੀ ਕਰਨ ਲੱਗ ਪਿਆ।

ਮੈਂ ਆਪਣੀ ਜ਼ਿੰਦਗੀ ਉੱਤੇ ਨਿਯੰਤ੍ਰਣ ਕਰਨਾ ਚਾਹੁੰਦਾ ਸਾਂ, ਮੈਂ ਬਦਲਣਾ ਚਾਹੁੰਦਾ ਸਾਂ, ਪਰ ਮੈਂ ਅਜਿਹਾ ਨਹੀਂ ਕਰ ਪਾ ਰਿਹਾ ਸਾਂ। ਮੈਂ ਡਿਪਰੈਸ਼ਨ ਵਿੱਚ ਆ ਕੇ ਅਕਸਰ ਰੋਣ ਲੱਗ ਪੈਂਦਾ ਸਾਂ। ਮੈਨੂੰ ਮਦਦ ਦੀ ਲੋੜ ਸੀ।

ਉੱਥੋਂ ਮੇਰੀ ਘਰ ਵਾਪਸੀ ਦੀ ਯਾਤਰਾ ਦਾ ਅਰੰਭ ਹੋਇਆ। ਮੈਨੂੰ ਇਸ ਲਤ ਦਾ ਸ਼ਿਕਾਰ ਹੋਇਆਂ ਸੱਤ ਵਰ੍ਹੇ ਬੀਤ ਗਏ ਸਨ। ਸ਼ਰਾਬ ਨੇ ਮੇਰੇ ਸਰੀਰ ਅਤੇ ਮੇਰੇ ਰਿਸ਼ਤਿਆਂ ਨੂੰ ਬਰਬਾਦ ਕਰ ਦਿੱਤਾ ਸੀ। ਮੈਨੂੰ ਰੁਕਣਾ ਹੀ ਪੈਣਾ ਸੀ। ਪਰ ਇਹ ਸੌਖਾ ਨਹੀਂ ਸੀ। ਮੈਨੂੰ ਉਸ ਪੱਧਰ ਤਕ ਆਉਂਦਿਆਂ ਤਿੰਨ ਵਰ੍ਹੇ ਲੱਗ ਗਏ ਜਿੱਥੇ ਮੈਨੂੰ ਸ਼ਰਾਬ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਚੁੱਕਾ ਸੀ। ਮੈਂ ਕਹਿਣਾ ਚਾਹਾਂਗਾ ਕਿ ਵਾਪਸੀ ਦੀ ਯਾਤਰਾ ਸੌਖੀ ਨਹੀਂ ਸੀ। ਇੱਥੋਂ ਤਕ ਕਿ ਚਾਰ ਵਰ੍ਹਿਆਂ ਬਾਅਦ ਮੈਂ ਫਿਰ ਡਿੱਗ ਪਿਆ। ਪਰ ਮੈਂ ਫਿਰ ਤੋਂ ਖੜਾ ਹੋਇਆ ਅਤੇ ਸੱਚਾਈ ਦਾ ਸਾਹਮਣਾ ਕੀਤਾ—ਇਸ ਨੂੰ ਰੁਕਣਾ ਹੀ ਪਵੇਗਾ। ਹੁਣੇ ਹੀ!

ਮੈਂ ਇਸ ਵਿਅਕਤੀ ਦਾ ਮਿੱਤਰ ਬਣਿਆ ਜਿਸ ਨੇ ਬੜੇ ਹੀ ਧੀਰਜ ਅਤੇ ਦ੍ਰਿੜ੍ਹਤਾ ਨਾਲ ਹਮੇਸ਼ਾ ਲਈ ਸ਼ਰਾਬ ਨੂੰ ਛੱਡਣ ਵਿੱਚ ਮੇਰੀ ਮਦਦ ਕੀਤੀ। ਉਸ ਨੇ ਮੈਨੂੰ ਇਹ ਸਿਆਣਨ ਵਿੱਚ ਮਦਦ ਕੀਤੀ ਕਿ ਮੈਨੂੰ ਹਾਰੀ ਹੋਈ ਜ਼ਿੰਦਗੀ ਜੀਉਣ ਦੀ ਲੋੜ ਨਹੀਂ ਹੈ, ਕਿ ਮੇਰੇ ਲਈ ਵੀ ਇੱਕ ਆਸ ਹੈ ਅਤੇ ਜ਼ਿੰਦਗੀ ਵਿੱਚ ਬਹੁਤ ਕੁਝ ਚੰਗਾ ਹੋਣਾ ਅਜੇ ਬਾਕੀ ਹੈ। ਅੱਜ ਮੈਂ ਸ਼ਰਾਬ ਦਾ ਗੁਲਾਮ ਨਹੀਂ ਹਾਂ। ਹੁਣ ਮੈਂ ਅਜ਼ਾਦ ਹੋ ਕੇ ਆਪਣੇ ਚੁਫੇਰੇ ਦੀ ਸੁੰਦਰਤਾ ਦਾ ਅਨੰਦ ਮਾਣ ਸਕਦਾ ਹਾਂ।

ਜੇਕਰ ਤੁਹਾਨੂੰ ਵੀ ਸ਼ਰਾਬ ਦੀ ਲਤ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ, ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਨੂੰ ਇਸ ਯਾਤਰਾ ਵਿੱਚ ਇਕੱਲਿਆਂ ਅਗਾਂਹ ਵਧਣ ਦੀ ਲੋੜ ਨਹੀਂ ਹੈ। ਸਾਡੇ ਕੋਲ ਅਜਿਹੇ ਫ੍ਰੀ ਸਲਾਹਕਾਰ ਹਨ ਜੋ ਤੁਹਾਡੀ ਕਹਾਣੀ ਨੂੰ ਸੁਣਨ ਲਈ ਅਤੇ ਅਜ਼ਾਦੀ ਦੇ ਰਾਹ ’ਤੇ ਤੁਹਾਡਾ ਸਾਥ ਦੇਣ ਲਈ ਤਿਆਰ ਹਨ, ਅਤੇ ਉਹ ਇਹ ਸਭ ਗੁਪਤ ਰੱਖਣਗੇ। ਜੇਕਰ ਤੁਸੀਂ ਹੇਠਾਂ ਦਿੱਤਾ ਹੋਇਆ ਫਾਰਮ ਭਰੋਗੇ ਤਾਂ ਸਾਡੀ ਟੀਮ ਵਿੱਚੋਂ ਕੋਈ ਨਾ ਕੋਈ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ।

ਸੁਰੱਖਿਆ ਕਾਰਨਾਂ ਕਰਕੇ ਲੇਖਕ ਦਾ ਨਾਮ ਬਦਲਿਆ ਗਿਆ ਹੈ।
ਲੇਖਕ ਦੀ ਫੋਟੋ Kat Northern Lights Man

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.