ਕੀ ਮੇਰੇ ਵਿੱਚ ਕੋਈ ਕਮੀ ਹੈ?
ਅਸੀਂ ਬਹੁਤ ਖੁਸ਼ ਸਾਂ—ਗਰਭਧਾਰਣ ਦੀ ਜਾਂਚ ਵਿੱਚ ਪਤਾ ਲੱਗਾ ਸੀ ਕਿ ਮੈਂ ਗਰਭਵਤੀ ਹਾਂ ਅਤੇ ਸਭਕੁਝ ਬਹੁਤ ਵਧੀਆ ਚਲ ਰਿਹਾ ਸੀ ਇੱਕ ਵਧੀਆ ਪਰਿਵਾਰ, ਇੱਕ ਵਧੀਆ ਮਾਸੂਮ ਜ਼ਿੰਦਗੀ, ਇੱਕ ਵਧੀਆ ਭਵਿੱਖ। ਹਾਲਾਂਕਿ ਮੇਰੇ ਅੰਦਰ ਪਲ ਰਹੀ ਮਾਸੂਮ ਜਾਨ ਦੇ ਪ੍ਰਮਾਣ ਮੇਰੇ ਢਿੱਡ ਤੋਂ ਅਜੇ ਪਤਾ ਨਹੀਂ ਚੱਲ ਰਹੇ ਸਨ, ਪਰ ਮੇਰਾ ਲਿਸ਼ਕਦਾ ਚਿਹਰਾ ਅਤੇ ਅਨੰਦਮਈ ਹਿਰਦਾ ਇਸ ਨੂੰ ਲੁਕਾ ਨਾ ਸਕਿਆ। ਸਭਕੁਝ ਭਰਪੂਰ—ਆਸ ਅਤੇ ਅਨੰਦ ਨਾਲ ਜੀਉਂਦਾ—ਲਗ ਰਿਹਾ ਸੀ।
ਇਹ ਬਹੁਤ ਅਜੀਬ ਗੱਲ ਹੈ ਕਿ ਕੁਝ ਪਲਾਂ ਵਿੱਚ ਹੀ ਸਭਕੁਝ ਬਦਲ ਜਾਂਦਾ ਹੈ। ਇੱਕ ਦਿਨ ਮੈਂ ਬਾਥਰੂਮ ਗਈ ਅਤੇ ਖੂਨ ਵੇਖਿਆ। ਜਾ ਕੇ ਅਲਟ੍ਰਾਸਾਉਂਡ ਕਰਾਇਆ ਅਤੇ ਪਤਾ ਲੱਗਾ ਕਿ ਮੇਰੇ ਬੱਚੇ ਦੇ ਦਿਲ ਦੀ ਧੜਕਣ ਰੁਕ ਚੁੱਕੀ ਹੈ। ਨਿੱਕੇ-ਨਿੱਕੇ ਹੱਥਾਂ-ਪੈਰਾਂ ਦੋ ਛੋਹ ਦੀ ਥਾਂ ’ਤੇ ਸਭਕੁਝ ਖਤਮ ਹੋ ਗਿਆ। ਸਾਡੇ ਦਿਲ ਟੁੱਟ ਗਏ। ਨਿੱਕੀ ਮਾਸੂਮ ਜ਼ਿੰਦਗੀ ਨੂੰ ਵੇਖਣ ਦੀ ਆਸ ਦੀ ਥਾਂ ’ਤੇ ਸਾਡੇ ਦਿਲਾਂ ਵਿੱਚ ਸ਼ੰਕਾ ਅਤੇ ਖਾਲੀਪਣ ਭਰ ਗਿਆ।
ਇਹ ਗੱਲ ਛੇਤੀ ਹੀ ਸਪਸ਼ਟ ਹੋ ਗਈ ਕਿ ਜਿਸ ਬੱਚੇ ਦੀ ਮੈਂ ਆਸ ਲਗਾਈ ਬੈਠੀ ਸਾਂ ਅਤੇ ਜਿਸ ਦੇ ਲਈ ਮੈਂ ਪ੍ਰਾਰਥਨਾ ਕਰਦੀ ਆ ਰਹੀ ਸਾਂ, ਉਹ ਹੁਣ ਮੇਰੇ ਗਰਭ ਵਿੱਚ ਵਧ ਨਹੀਂ ਰਿਹਾ ਸੀ। ਉਸ ਤੋਂ ਬਾਅਦ ਜੋ ਹੋਇਆ ਉਹ ਮੇਰੇ ਲਈ ਹੋਰ ਵੀ ਜ਼ਿਆਦਾ ਭਿਆਣਕ ਸੀ, ਜਿਸ ਦੀ ਮੈਨੂੰ ਚਿਤਾਉਣੀ ਵੀ ਨਹੀਂ ਦਿੱਤੀ ਗਈ ਸੀ। ਮੈਨੂੰ ਆਪਣੇ ਗਰਭ ਵਿੱਚ ਮਰ ਚੁੱਕੇ ਬੱਚੇ ਨੂੰ ਆਪ ਜਨਮ ਦੇਣਾ ਪੈਣਾ ਸੀ, ਜੋ ਮੇਰੇ ਲਈ ਬਹੁਤ ਔਖਾ ਅਤੇ ਜਜ਼ਬਾਤੀ ਤੌਰ ’ਤੇ ਬਹੁਤ ਦੁਖਦਾਈ ਸੀ। ਹਸਪਤਾਲ ਦੇ ਸਟਾਫ ਦੀਆਂ ਗੱਲਾਂ (“ਰੋ ਨਾ, ਇਹ ਤਾਂ ਬੜੀ ਆਮ ਜਿਹੀ ਗੱਲ ਹੈ”) ਅਤੇ ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਦੀਆਂ ਸੰਵੇਦਨਹੀਨ ਟਿੱਪਣੀਆਂ (“ਤਕੜੀ ਹੋ, ਕੋਈ ਗੱਲ ਨਹੀਂ, ਅਗਾਂਹ ਵੱਧ, ਥੋੜੇ ਚਿਰ ਮਗਰੋਂ ਫਿਰ ਕੋਸ਼ਿਸ਼ ਕਰ ਲਿਓ, ਇਹ ਤਾਂ ਅਜੇ ਪੂਰੀ ਤਰ੍ਹਾਂ ਬੱਚਾ ਬਣਿਆ ਵੀ ਨਹੀਂ ਸੀ”) ਨੇ ਮੇਰੇ ਸੋਗ ਵਿੱਚ ਮੈਨੂੰ ਕੋਈ ਤਸੱਲੀ ਨਹੀਂ ਦਿੱਤੀ।
ਮੈਂ ਮਹਿਸੂਸ ਕਰ ਰਹੀ ਸਾਂ ਕਿ ਇੱਕ ਇਸਤਰੀ ਅਤੇ ਇੱਕ ਮਾਂ ਵਜੋਂ ਮੈਂ ਵਿਫਲ ਹੋ ਗਈ ਹਾਂ। ਨਾਲੇ ਮੈਨੂੰ ਲੱਗ ਰਿਹਾ ਸੀ ਕਿ ਦੂਜੇ ਲੋਕ ਵੀ ਮੇਰੇ ਬਾਰੇ ਇਹੋ ਸੋਚ ਰਹੇ ਹਨ।
ਦੂਜਿਆਂ ਵੱਲੋਂ ਅਤੇ ਮੇਰੇ ਆਪਣੇ ਵੱਲੋਂ ਮੇਰੇ ਉੱਤੇ ਪਾਇਆ ਜਾ ਰਿਹਾ ਦੋਸ਼ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਮੇਰੇ ਅੰਦਰ ਸਵਾਲ ਉੱਠਣ ਲੱਗੇ। ਕੀ ਕਿਤੇ ਮੇਰੇ ਵਿੱਚ ਕੋਈ ਕਮੀ ਤਾਂ ਨਹੀਂ ਹੈ? ਜੇਕਰ ਮੈਂ ਦੁਬਾਰਾ ਕਦੇ ਗਰਭਵਤੀ ਨਾ ਹੋ ਸਕੀ ਤਾਂ ਕੀ ਹੋਵੇਗਾ?
ਮੈਂ ਨਾ ਸਿਰਫ ਆਪਣੇ ਬੱਚੇ ਦੀ ਮੌਤ ਤੋਂ ਦੁਖੀ ਸਾਂ, ਸਗੋਂ ਆਪਣੇ ਭਵਿੱਖ ਦੀ ਅਨਿਸ਼ਚਿਤਤਾ ਨੂੰ ਲੈ ਕੇ ਵੀ ਚਿੰਤਤ ਸਾਂ। ਮੈਂ ਮਹਿਸੂਸ ਕਰ ਰਹੀ ਸਾਂ ਕਿ ਇੱਕ ਇਸਤਰੀ ਅਤੇ ਇੱਕ ਮਾਂ ਵਜੋਂ ਮੈਂ ਵਿਫਲ ਹੋ ਗਈ ਹਾਂ। ਨਾਲੇ ਮੈਨੂੰ ਲੱਗ ਰਿਹਾ ਸੀ ਕਿ ਦੂਜੇ ਲੋਕ ਵੀ ਮੇਰੇ ਬਾਰੇ ਇਹੋ ਸੋਚ ਰਹੇ ਹਨ। ਮੇਰੇ ਬੱਚੇ ਦੀ ਮੌਤ ਮੇਰੇ ਲਈ ਸਭ ਤੋਂ ਵੱਡਾ ਸਰੀਰਕ ਅਤੇ ਜਜ਼ਬਾਤੀ ਝਟਕਾ ਸੀ। ਦੋਸ਼-ਭਾਵਨਾ, ਇਕੱਲਾਪਣ, ਅਨਿਸ਼ਚਿਤਤਾ, ਵਿਫਲਤਾ, ਅਤੇ ਸੋਗ ਮੇਰੇ ਉੱਤੇ ਹਾਵੀ ਹੋ ਗਏ ਸਨ।
ਦੁਬਾਰਾ ਆਸ ਅਤੇ ਅਨੰਦ ਭਾਲਣ ਵਿੱਚ ਬਹੁਤ ਸਮਾਂ ਲੱਗਾ, ਪਰ ਕੁਝ ਗੱਲਾਂ ਨੇ ਚੰਗਿਆਈ ਦੇ ਰਾਹ ਉੱਤੇ ਮੇਰੀ ਬਹੁਤ ਮਦਦ ਕੀਤੀ। ਮੈਂ ਸਿਆਣ ਲਿਆ ਕਿ ਮੇਰੇ ਬੱਚੇ ਲਈ ਮੇਰਾ ਸੋਗ ਕਰਨਾ ਅਤੇ ਖੁਸ਼ੀ ਮਨਾਉਣਾ ਮੇਰੇ ਲਈ ਚੰਗਾ ਸੀ—ਕਿ ਇਸ ਨੁਕਸਾਨ ਨੂੰ ਸਿਰਫ ਇੱਕ ਨੁਕਸਾਨ ਸਮਝ ਕੇ ਮੈਂ ਇੱਕ ਪਾਸੇ ਨਾ ਰੱਖ ਦਿਆਂ। ਮੈਨੂੰ ਇਹ ਸਿਆਣਨ ਵਿੱਚ ਵੀ ਮਦਦ ਮਿਲੀ ਕਿ ਮੇਰੇ ਨੁਕਸਾਨ ਬਾਰੇ ਗੱਲ ਕਰਨਾ ਕਿਸੇ ਹੋਰ ਦੇ ਲਈ ਅਸੀਸ ਦਾ ਕਾਰਣ ਹੋ ਸਕਦਾ ਹੈ, ਜਿਸ ਕਰਕੇ ਮੈਂ ਅਜਿਹੇ ਲੋਕਾਂ ਦੀ ਭਾਲ ਕਰਨੀ ਅਰੰਭ ਕਰ ਦਿੱਤੀ ਜਿਹੜੇ ਅਜਿਹੇ ਸੋਗ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਵੱਡੀ ਮਦਦ ਮੈਨੂੰ ਇਹ ਸਿਆਣ ਕੇ ਮਿਲੀ ਕਿ ਮੇਰੇ ਖਾਲੀਪਣ ਅਤੇ ਅਨਿਸ਼ਚਿਤਤਾ ਦੇ ਬਾਵਜੂਦ ਪਰਮੇਸ਼ੁਰ ਮੇਰੇ ਹਿਰਦੇ ਨੂੰ ਚੰਗਾ ਕਰ ਸਕਦਾ ਹੈ ਅਤੇ ਮੈਨੂੰ ਦੁਬਾਰਾ ਆਸ ਨਾਲ ਭਰ ਸਕਦਾ ਹੈ।
ਤੁਹਾਨੂੰ ਗਰਭਪਾਤ ਦੀ ਪੀੜਾ ਦੀ ਯਾਤਰਾ ਇਕੱਲਿਆਂ ਕਰਨ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਚਾਹੁੰਦੇ ਕਿ ਕੋਈ ਤੁਹਾਨੂੰ ਚੰਗੇ ਤਰੀਕੇ ਨਾਲ ਸੋਗ ਕਰਨ ਅਤੇ ਭਵਿੱਖ ਵਿੱਚ ਆਸ ਭਾਲਣ ਵਿੱਚ ਮਦਦ ਕਰੇ, ਤਾਂ ਹੇਠਾਂ ਦਿੱਤੇ ਗਏ ਫਾਰਮ ਨੂੰ ਭਰੋ ਅਤੇ ਇੱਕ ਸਲਾਹਕਾਰ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ, ਜੋ ਇਸ ਗੱਲਬਾਤ ਨੂੰ ਗੁਪਤ ਰੱਖੇਗਾ। ਤੁਸੀਂ ਆਪਣਾ ਅਸਲੀ ਨਾਮ ਵੀ ਲਿਖ ਸਕਦੇ ਹੋ ਅਤੇ ਨਾਮ ਬਦਲ ਕੇ ਵੀ ਲਿਖ ਸਕਦੇ ਹੋ। ਇਹ ਚੋਣ ਤੁਹਾਡੀ ਹੈ।
ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।
ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!
ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।